ਨਕੋਦਰ: ਏ ਕਲਾਸ ਨਗਰ ਕੌਂਸਲ ਨਕੋਦਰ ਵਲੋਂ ਆਮ ਪਬਲਿਕ ਨੂੰ ਸ਼ਹਿਰ ਦੀ ਸਵੱਛਤਾ ਸਬੰਧੀ ਜਾਗਰੂਕ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਮਿਤੀ 17-09-2023 ਦਿਨ ਅੇੈਤਵਾਰ ਨੂੰ ਕਾਰਜ ਸਾਧਕ ਅਫਸਰ ਰਣਧੀਰ ਸਿੰਘ ਦੀ ਯੋਗ ਅਗਵਾਈ ਹੇਠ ਸੱਵਛਤਾ ਰੈਲੀ ਦਾ ਆਯੋਜਨ ਕੀਤਾ ਗਿਆ । ਇਹ ਸਵੱਛਤਾ ਰੈਲੀ ਸ਼ਹਿਰ ਨਕੋਦਰ ਦੀ ਆਨ ਬਾਨ ਤੇ ਸ਼ਾਨ ਕਹਿਲਾਉਣ ਵਾਲੇ ਪੁਰਾਤੱਤਵ ਮਕਬਰੇ ਤੋਂ ਸ਼ੁਰੂ ਕੀਤੀ ਗਈ। ਇਸ ਰੈਲੀ ਵਿੱਚ ਸ਼ਹਿਰ ਦੇ ਨੋਜਵਾਨਾਂ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ, ਐਨ.ਸੀ.ਸੀ ਕੇਡਰ ਅਤੇ ਐਨ.ਐਸ.ਐਸ ਵਲੰਟੀਅਰ ਤੋਂ ਇਲਾਵਾ ਉਹਨਾਂ ਦੇ ਇੰਚਾਰਜ ਮਿਸ ਸੁਨੀਤਾ ਗਿੱਲ ਨੇ ਵਿਸ਼ੇਸ ਤੌਰ ਤੇ ਅਪਣਾ ਯੋਗਦਾਨ ਪਾਇਆ। ਇਸ ਰੈਲੀ ਪ੍ਰਤੀ ਸ਼ਹਿਰ ਦੇ ਨੌਜਵਾਨ ਅਤੇ ਵਿਦਿਆਂਰਥੀਆਂ ਵਲੋਂ ਸ਼ਹਿਰ ਵਾਸੀਆਂ ਨੂੰ ਆਪਣੇ ਆਲੇ ਦੁਆਲੇ ਨੂੰ ਸੱਵਛ ਰੱਖਣ ਦਾ ਸੰਦੇਸ਼ ਦਿੱਤਾ ਅਤੇ ਸ਼ਹਿਰ ਵਾਸੀਆਂ ਨੂੰ ਸਫਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਪਣੇ ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਅਲਗ-ਅਲਗ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕਾਰਜ ਸਾਧਕ ਅਫਸਰ ਰਣਧੀਰ ਸਿੰਘ ਨੇ ਸ਼ਹਿਰ ਨਕੋਦਰ ਦੇ ਵਾਸੀਆਂ ਨੂੰ ਪੁਰਜ਼ੋਰ ਅਪੀਲ ਰਾਹੀਂ ਜਾਗਰੂਕ ਕਰਦਿਆ ਸਫ਼ਾਈ ਸਬੰਧੀ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਏ ਕਲਾਸ ਨਗਰ ਕੌਂਸਲ ਨਕੋਦਰ ਵਲੋਂ 2 ਅਕਤੂਬਰ 2023 ਤੱਕ ਲੜੀ ਵਾਈਜ਼ ਸੱਵਛਤਾ ਅਭਿਆਨ ਦੇ ਸਬੰਧ ‘ਚ ਵੱਖ-2 ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਤਾਂ ਜੋ ਸਹਿਰ ਨਕੋਦਰ ਨੂੰ ਸਵੱਛ ਭਾਰਤ ਮਿਸ਼ਨ 2023 ਦੇ ਤਹਿਤ ਸਵੱਛ ਅਤੇ ਸੁੰਦਰ ਬਣਾਇਆ ਜਾ ਸਕੇ। ਇਸ ਸਵੱਛਤਾ ਰੈਲੀ ਵਿੱਚ ਨੌਜਵਾਨ ਵਿਦਿਆਰਥੀਆਂ ਵਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ। ਇਸ ਮੌਕੇ ਤੇ ਏ ਕਲਾਸ ਨਗਰ ਕੌਂਸਲ, ਨਕੋਦਰ ਦੇ ਕਾਰਜ ਸਾਧਕ ਅਫਸਰ ਰਣਧੀਰ ਸਿੰਘ, ਸੈਨਟਰੀ ਇੰਸਪੈਕਟਰ ਘਨਸ਼ਾਮ, ਪੁਰਾਤੱਤਵ ਸਰਵੇਖਣ ਇੰਚਾਰਜ ਸੁਰਿੰਦਰ ਕੁਮਾਰ, IEC Expert ਸੰਦੀਪ ਕੁਮਾਰ, CF ਮਿਸ ਨੀਲਮ ਸ਼ਰਮਾ, ਕਲਰਕ ਨਵੀ ਨਾਹਰ, ਹਿੰਮਾਂਸ਼ੂ ਅਰੋੜਾ, ਨਿਰਦੋਸ਼ ਭਟਾਰਾ, ਕਪਿਲ ਸ਼ਰਮਾ, ਜਤਿੰਦਰ ਕਪੂਰ,ਅਤੇ ਸੱਵਛ ਭਾਰਤ ਮਿਸ਼ਨ ਦੇ ਸਮੂਹ ਮੋਟੀਵੇਟਰਾਂ ਵਲੋਂ ਵੱਧ ਚੜ੍ਹਕੇ ਹਿੱਸਾ ਲਿਆ ਗਿਆ।
ਸਵੱਛ ਭਾਰਤ ਮਿਸ਼ਨ 2023 ਤਹਿਤ ਨਕੋਦਰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਕੱਢੀ ਗਈ ਸਵੱਛਤਾ ਰੈਲੀ।
ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਵੱਛ ਬਣਾਇਆ ਜਾਵੇਗਾ ਸ਼ਹਿਰ ਨਕੋਦਰ : ਈ.ਓ.ਰਣਧੀਰ ਸਿੰਘ

This is Authorized Journalist of The Feedfront News and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।
- ਸਵੱਛ ਭਾਰਤ ਮਿਸ਼ਨ 2023 ਤਹਿਤ ਨਕੋਦਰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਕੱਢੀ ਗਈ ਸਵੱਛਤਾ ਰੈਲੀ।
- फ्यूचर फेस पॉइंट संस्था करने जा रही है दिल्ली में ज्योतिषीय सम्मेलन
- ਪੱਤਰਕਾਰ ਵੱਲੋਂ ਸਚਾਈ ਬਿਆਂ ਕਰਨ ਤੇ ਜਾਨੋਂ ਮਾਰਨ ਤੱਕ ਦੀ ਧਮਕੀ ਦੇਣਾ ਕਿੱਥੋਂ ਤੱਕ ਵਾਜਿਬ?: ਆਗੂ
- ਗੋਲ਼ੀ ਚਲਾਉਣ ਦੇ ਮਾਮਲੇ 'ਚ ਚਾਰ ਲੁੜੀਂਦੇ ਮੁਲਜ਼ਮ ਨਕੋਦਰ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂ