ਨਗਰ ਨਿਗਮ ਨਕੋਦਰ ਦੇ ਸਾਧਕ ਅਫਸਰ ਰਣਧੀਰ ਸਿੰਘ ਜੀ ਦੀ ਅਗਵਾਈ ਵਿੱਚ ਸਵੱਛਤਾ ਰੈਲੀ ਦਾ ਅਯੋਜਨ ਕੀਤਾ ਗਿਆ।ਇਹ ਰੈਲੀ ਪੁਰਾਤੱਤਵ ਮਕਬਰਿਆਂ ਤੋਂ ਸ਼ੁਰੂ ਕੀਤੀ ਗਈ ਇਸ ਰੈਲੀ ਵਿਚ ਸ਼ਹਿਰ ਦੇ ਨੌਜਵਾਨ ,ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਐਨਸੀਸੀ ਕੇਡਰ ਅਤੇ ਐਨ.ਐਸ.ਐਸ ਵਲੰਟੀਅਰ ਨੇ ਹਿੱਸਾ ਲਿਆ। ਇਸ ਰੈਲੀ ਵਿੱਚ ਇੰਚਾਰਜ ਮਿਸ ਸਮਿਤਾ ਗਿੱਲ ਨੇ ਵਿਸ਼ੇਸ਼ ਤੌਰ ਤੇ ਯੋਗਦਾਨ ਪਾਇਆ ਸਾਰਿਆਂ ਨੇ ਇਹ ਸੰਦੇਸ਼ ਦਿੱਤਾ ਆਲੇ ਦੁਆਲੇ ਨੂੰ ਰੱਖਣਾ ਸਾਫ਼ ਸੁਥਰਾ ਰੱਖਣਾ ਚਾਹੀਦਾ। ਇਸ ਰੈਲੀ ਵਿੱਚ ਨੌਜਵਾਨਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ ਅਤੇ ਸ਼ਹਿਰ ਸੁੰਦਰ ਬਣਾਉਣ ਦਾ ਪ੍ਰਣ ਕੀਤਾ ਗਿਆ। ਇਸ ਰੈਲੀ ਵਿੱਚ ੲ ਓ ਸਾਹਿਬ ਸੈਨਟਰੀ ਇੰਸਪੈਕਟਰ ਘਨਸ਼ਾਮ ਜੀ, ਪੁਰਾਤਤੱਵ ਇਹਨੂੰ ਇੰਚਾਰਜ ਸੁਰਿੰਦਰ ਕੁਮਾਰ ,ਸੰਦੀਪ ਕੁਮਾਰ ਜੀ ,CFਮਿਸ ਨੀਲਮ ਸ਼ਰਮਾ ,ਕਲਰਕ ਨਵੀ ਨਾਹਰ ,ਹਿਮਾਸ਼ੂ ਅਰੋੜਾ ,ਕਪਿਲ ਸ਼ਰਮਾ ਜਤਿੰਦਰ ਕਪੂਰ ,ਨਿਰਦੋਸ਼ ਕੁਮਾਰ ਭਟਾਰਾ ਇਸਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਐਮਐਲਏ ਮੈਡਮ ਇੰਦਰਜੀਤ ਮਾਨ ਜੀ ਦੀ ਦਿਸ਼ਾ ਨਿਰਦੇਸ਼ਾ ਅਨੁਸਾਰ ਨਕੋਦਰ ਟੀਮ ਵੱਲੋਂ ਜਸਵੀਰ ਸਿੰਘ ਧਜਲ ,ਸੰਜੀਵ ਆਹੂਜਾ ,ਪਰਮਿੰਦਰ ਸਿੰਘ ਭਿੰਦਾ,ਗੁਰਵਿੰਦਰ ਸਿੰਘ ਕਲਸੀ ਨੇ ਹਿੱਸਾ ਲਿਆ ਅਤੇ ਸ਼ਹਿਰ ਵਾਸੀਆਂ ਨੂੰ ਆਪਣੀ ਸਾਫ ਸੁਥਰਾ ਰੱਖਣ ਦੀ ਅਪੀਲ ਕੀਤੀ ਗਈ ।
© 2019-22 All rights reserved with THE FEEDFRONT, IND and 1141 Foundation Punjab.
We are registered with UMSME under license No. PB1000000202