ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਫਿਲਮ ‘ਜਵਾਨ’ ਰਿਲੀਜ਼ ਹੋਣ ਤੋਂ ਬਾਅਦ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਏਟਲੀ ਦੁਆਰਾ ਨਿਰਦੇਸ਼ਤ ਇਸ ਐਕਸ਼ਨ ਡਰਾਮਾ ਫਿਲਮ ਵਿਚ ਕਿੰਗ ਖ਼ਾਨ ਦੇ ਡਾਇਲਾਗਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ। ਹੁਣ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਸ ਫਿਲਮ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ ਕਿ ਫਿਲਮ ਵਿਚ ਕਿੰਗ ਖ਼ਾਨ ਵੱਲੋਂ ਬੋਲੇ ਗਏ ਡਾਇਲਾਗ ਸੀਐੱਮ ਕੇਜਰੀਵਾਲ ਕਈ ਸਾਲਾਂ ਤੋਂ ਬੋਲ ਰਹੇ ਹਨ।
ਅਸੀਂ ਇੱਧਰ-ਉੱਧਰ ਦੀਆਂ ਗੱਲ ਨਹੀਂ ਕਰਾਂਗੇ : ਕੇਜਰੀਵਾਲ
ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਕਹਿੰਦੇ ਹਨ, ‘ਕੋਈ ਧਰਮ ਦੇ ਨਾਂ ‘ਤੇ ਵੋਟ ਮੰਗਦਾ ਹੈ, ਕੋਈ ਜਾਤ ਦੇ ਨਾਂ ‘ਤੇ ਵੋਟਾਂ ਮੰਗਦਾ ਹੈ। ਅੱਜ ਤੱਕ ਮੈਂ ਅਜਿਹੀ ਕੋਈ ਪਾਰਟੀ ਨਹੀਂ ਦੇਖੀ ਜਿਹੜੀ ਆ ਕੇ ਕਹਿੰਦੀ ਹੋਵੇ ਕਿ ਤੁਹਾਡੇ ਲਈ ਸਕੂਲ ਤੇ ਹਸਪਤਾਲ ਬਣਾਵਾਂਗੇ, ਇਸ ਕਰਕੇ ਮੈਨੂੰ ਵੋਟ ਦਿਉ। ਅਸੀਂ ਇੱਧਰ-ਉੱਧਰ ਦੀਆਂ ਗੱਲਾਂ ਨਹੀਂ ਕਰਾਂਗੇ. ਤੁਹਾਡੇ ਤੇ ਤੁਹਾਡੇ ਪਰਿਵਾਰ ਬਾਰੇ ਗੱਲ ਕਰਾਂਗਾ। ਮੈਂ ਤੁਹਾਡੇ ਪਰਿਵਾਰ ਦਾ ਮੈਂਬਰ ਬਣਾਂਗਾ ਤੇ ਤੁਹਾਡੇ ਬੱਚੇ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਾਂਗਾ। ਅਸੀਂ ਦਿੱਲੀ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਚਮਕਾ ਦਿੱਤਾ ਹੈ ਤੇ ਹਸਪਤਾਲਾਂ ‘ਚ ਸਾਰਿਆਂ ਦਾ ਇਲਾਜ ਮੁਫ਼ਤ ਹੋਵੇਗਾ।
ਇਸ ਵੀਡੀਓ ‘ਚ ਉਹ ਅੱਗੇ ਕਹਿੰਦੇ ਹਨ ਕਿ ਉਹ ਹਰ ਬੇਰੁਜ਼ਗਾਰ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਗੇ ਤੇ ਹਰ ਬੇਰੁਜ਼ਗਾਰ ਨੂੰ 3000 ਹਜ਼ਾਰ ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਉਦੋਂ ਤੱਕ ਦੇਣਗੇ ਜਦੋਂ ਤੱਕ ਰੁਜ਼ਗਾਰ ਨਹੀਂ ਮਿਲਦਾ। ਇਸ ਵੀਡੀਓ ਨੂੰ ਐਕਸ ‘ਤੇ ਸ਼ੇਅਰ ਕਰਦਿਆਂ ਲਿਖਿਆ, ਅਰਵਿੰਦ ਕੇਜਰੀਵਾਲ ਜੋ ਸਾਲਾਂ ਤੋਂ ਕਹਿ ਰਹੇ ਹਨ, ਸ਼ਾਹਰੁਖ ਖਾਨ ਨੇ ਵੀ ਫਿਲਮ ‘ਜਵਾਨ’ ਵਿਚ ਕਹਿ ਦਿੱਤੀ। ਤੁਹਾਡੇ ਮੁਤਾਬਿਕ ਸ਼ਾਹਰੁਖ ਨੇ ਆਪਣੇ ਡਾਇਲਾਗ ‘ਚ ਕਿਹਾ ਕਿ ਡਰ, ਪੈਸੇ, ਜਾਤ, ਧਰਮ, ਭਾਈਚਾਰੇ ਨੂੰ ਦੇਖ ਕੇ ਵੋਟ ਪਾਉਣ ਦੀ ਬਜਾਏ ਤੁਹਾਨੂੰ ਉਨ੍ਹਾਂ ਤੋਂ ਸਵਾਲ ਪੁੱਛਣੇ ਚਾਹੀਦੇ ਹਨ, ਜੋ ਤੁਹਾਡੇ ਤੋਂ ਵੋਟ ਮੰਗਣ ਆਏ ਹਨ।
ਆਪ ਦਾ ਵੱਡਾ ਦਾਅਵਾ
- ਉਸ ਨੂੰ ਪੁੱਛੋ ਕਿ ਤੁਸੀਂ ਅਗਲੇ 5 ਸਾਲਾਂ ਵਿਚ ਮੇਰੇ ਲਈ ਕੀ ਕਰੋਗੇ?
- ਜੇ ਪਰਿਵਾਰ ਵਿਚ ਕੋਈ ਬਿਮਾਰ ਹੋ ਜਾਵੇ ਤਾਂ ਤੁਸੀਂ ਉਸ ਦੇ ਇਲਾਜ ਲਈ ਕੀ ਕਰੋਗੇ?
- ਤੁਸੀਂ ਮੈਨੂੰ ਨੌਕਰੀ ਦਿਵਾਉਣ ਲਈ ਕੀ ਕਰੋਗੇ?
- ਤੁਸੀਂ ਦੇਸ਼ ਨੂੰ ਅੱਗੇ ਲਿਜਾਣ ਲਈ ਕੀ ਕਰੋਗੇ?