ਪ੍ਰੇਮਿਕਾ ਨੇ ਇੰਨੀ ਜ਼ੋਰ ਨਾਲ ਕੀਤੀ Kiss ਕਿ ਬੋਲਾ ਹੋ ਗਿਆ ਬੁਆਏਫ੍ਰੈਂਡ

10 views
ਪ੍ਰੇਮਿਕਾ ਨੇ ਇੰਨੀ ਜ਼ੋਰ ਨਾਲ ਕੀਤੀ Kiss ਕਿ ਬੋਲਾ ਹੋ ਗਿਆ ਬੁਆਏਫ੍ਰੈਂਡ

Viral News: ਕਹਿੰਦੇ ਹਨ ਕਿ ਪਿਆਰ ‘ਚ ਲੋਕ ‘ਅੰਨ੍ਹੇ’ ਹੋ ਜਾਂਦੇ ਹਨ ਪਰ ਪਿਆਰ ਦਾ ਇਜ਼ਹਾਰ ਕਰਨ ‘ਚ ਇੱਕ ਨੌਜਵਾਨ ਬੋਲਾ ਹੋ ਗਿਆ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖ਼ਰ ਮਾਮਲਾ ਕੀ ਹੈ? ਅਸਲ ‘ਚ ਇਸ ਨੌਜਵਾਨ ਨਾਲ ਜੋ ਕੁਝ ਹੋਇਆ, ਉਹ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਹੋਇਆ ਇੰਝ ਕਿ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਚੁੰਮ ਰਿਹਾ ਸੀ। ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਭਾਵੁਕ ਚੁੰਮਣ ਉਸ ਨੂੰ ਬਹਿਰਾ ਬਣਾ ਦੇਵੇਗਾ। ਹੁਣ ਆਓ ਜਾਣਦੇ ਹਾਂ ਕਿ ਇਹ ਮਾਮਲਾ ਕਿੱਥੋਂ ਦਾ ਹੈ?

ਇਹ ਅਜੀਬ ਮਾਮਲਾ ਚੀਨ ਦਾ ਹੈ। ਦੁਨੀਆ 14 ਫਰਵਰੀ ਨੂੰ ਵੈਲੇਨਟਾਈਨ ਡੇਅ ਮਨਾਉਂਦੀ ਹੈ ਪਰ ਚੀਨ ਵਿੱਚ 22 ਅਗਸਤ ਨੂੰ ਇਜ਼ਹਾਰ-ਏ-ਮੁਹੱਬਤ ਦਾ ਦਿਨ ਹੈ। ਇਸ ਮੌਕੇ ਝੇਜਿਆਂਗ ਸੂਬੇ ਦੀ ਵੈਸਟ ਲੇਕ ਨੇੜੇ ਇੱਕ ਜੋੜੇ ਨੇ ਇੱਕ-ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਨ ਲਈ ਇੰਨੀ ਜ਼ਬਰਦਸਤ ਸਮੂਚ ਕੀਤੀ ਕਿ ਨੌਜਵਾਨ ਦੇ ਕੰਨ ਦਾ ਪਰਦਾ ਫਟ ਗਿਆ।

ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਜੋੜਾ ਕਰੀਬ 10 ਮਿੰਟ ਤੱਕ ਸਮੂਚਿੰਗ ਕਰਦਾ ਰਿਹਾ। ਇਸ ਦੌਰਾਨ ਨੌਜਵਾਨ ਦੇ ਕੰਨ ‘ਚ ਅਜੀਬ ਜਿਹੀ ਆਵਾਜ਼ ਨਾਲ ਤੇਜ਼ ਦਰਦ ਹੋਇਆ। ਫਿਰ ਹੌਲੀ-ਹੌਲੀ ਸੁਣਨਾ ਬੰਦ ਹੋ ਗਿਆ। ਇਹ ਦੇਖ ਕੇ ਨੌਜਵਾਨ ਇੰਨਾ ਘਬਰਾ ਗਿਆ ਕਿ ਉਹ ਸਿੱਧਾ ਹਸਪਤਾਲ ਵੱਲ ਭੱਜਿਆ।

ਹਸਪਤਾਲ ਪਹੁੰਚਣ ਤੋਂ ਬਾਅਦ ਡਾਕਟਰਾਂ ਨੇ ਨੌਜਵਾਨ ਨੂੰ ਦੱਸਿਆ ਕਿ ਉਸ ਦੇ ਕੰਨ ਦਾ ਪਰਦਾ ਫਟ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਠੀਕ ਹੋਣ ‘ਚ ਘੱਟੋ-ਘੱਟ ਦੋ ਮਹੀਨੇ ਲੱਗਣਗੇ। ਫਿਲਹਾਲ ਨੌਜਵਾਨ ਨੂੰ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਡਾਕਟਰਾਂ ਨੇ ਦੱਸਿਆ ਕਿ ਅਜਿਹਾ ਕਿਵੇਂ ਹੋਇਆ ਹੋਵੇਗਾ। ਉਨ੍ਹਾਂ ਮੁਤਾਬਕ ਸਮੂਚ ਕਾਰਨ ਕੰਨ ਦੀ ਹਵਾ ਦੇ ਦਬਾਅ ‘ਚ ਬਦਲਾਅ ਹੁੰਦਾ ਹੈ। ਇਸ ਦੌਰਾਨ ਤੇਜ਼ ਚੱਲਦੇ ਸਾਹ ਕੰਨ ਦੇ ਪਰਦੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਇਹ ਵੀ ਪੜ੍ਹੋ: Aditya-L1: ਸੂਰਜ ‘ਤੇ ਪਹੁੰਚੇਗਾ ਭਾਰਤ? 15 ਕਰੋੜ ਕਿਲੋਮੀਟਰ ਦੂਰ, 5,500 ਡਿਗਰੀ ਤਾਪਮਾਨ, 13 ਲੱਖ ਧਰਤੀਆਂ ਖਾ ਜਾਏ…

ਇਸ ਤੋਂ ਪਹਿਲਾਂ ਚੀਨ ਦੇ ਹੁਨਾਨ ਸੂਬੇ ‘ਚ ਇੱਕ ਸਾਥੀ ਨੇ ਮਹਿਲਾ ਸਟਾਫ ਨੂੰ ਇੰਨੀ ਸਖਤੀ ਨਾਲ ਜੱਫੀ ਪਾਈ ਸੀ ਕਿ ਖੁਸ਼ੀ ਜ਼ਾਹਰ ਕਰਦੇ ਹੋਏ ਉਸ ਦੀਆਂ ਪਸਲੀਆਂ ਟੁੱਟ ਗਈਆਂ ਸਨ। ਜਿਸ ਤੋਂ ਬਾਅਦ ਔਰਤ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਇਆ ਸੀ।

ਇਹ ਵੀ ਪੜ੍ਹੋ: Health Tips: ਜਿਣਸੀ ਸ਼ਕਤੀ ਵਧਾਉਣ ਲਈ 5 ਕੁਦਰਤੀ ਉਪਾਅ, ਵਿਆਹੁਤਾ ਜੀਵਨ ‘ਚ ਨਹੀਂ ਰਹੇਗੀ ਕੋਈ ਵੀ ਪ੍ਰੇਸ਼ਾਨੀ

Website Readers