ਸਿਰਫ 11 ਮਹੀਨੇ ਦੇ ਬੱਚੇ ਨੇ 23 ਦੇਸ਼ਾਂ ਦਾ ਕੀਤਾ ਦੌਰਾ, ਜਨਮ ਲੈਂਦੇ ਹੀ ਬਣ ਗਿਆ ਟੂਰਿਸਟ

56 views
ਸਿਰਫ 11 ਮਹੀਨੇ ਦੇ ਬੱਚੇ ਨੇ 23 ਦੇਸ਼ਾਂ ਦਾ ਕੀਤਾ ਦੌਰਾ, ਜਨਮ ਲੈਂਦੇ ਹੀ ਬਣ ਗਿਆ ਟੂਰਿਸਟ

Viral News: ਦੁਨੀਆਂ ਵਿੱਚ ਘੁੰਮਣ ਦੇ ਸ਼ੌਕੀਨ ਲੋਕਾਂ ਦੀ ਕੋਈ ਕਮੀ ਨਹੀਂ ਹੈ। ਬਹੁਤ ਸਾਰੇ ਲੋਕ ਹਨ ਜਿਨ੍ਹਾਂ ‘ਤੇ ਦੁਨੀਆ ਦੀ ਯਾਤਰਾ ਕਰਨ ਦੇ ਜਨੂੰਨ ਹਨ ਅਤੇ ਇਸਦੇ ਲਈ ਉਹ ਕੁਝ ਵੀ ਕਰਦੇ ਹਨ। ਇੱਥੋਂ ਤੱਕ ਕਿ ਆਪਣੀ ਜ਼ਮੀਨ-ਜਾਇਦਾਦ-ਘਰ ਵੇਚ ਕੇ ਸੰਸਾਰ ਦੀ ਸੈਰ-ਸਪਾਟੇ ‘ਤੇ ਚਲੇ ਜਾਂਦੇ ਹਨ। ਅਜਿਹੇ ਹੀ ਇੱਕ ਜੋੜੇ ਦੀ ਕਹਾਣੀ ਇਸ ਸਮੇਂ ਚਰਚਾ ‘ਚ ਹੈ, ਜਿਸ ਨੇ ਘੁੰਮਣ ਲਈ ਸਭ ਕੁਝ ਵੇਚ ਦਿੱਤਾ ਪਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦਾ ਇਕ ਬੱਚਾ ਵੀ ਸੀ, ਜੋ ਅਜੇ ਬਹੁਤ ਛੋਟਾ ਸੀ ਅਤੇ ਉਹ ਉਸ ਨਾਲ ਘੁੰਮਣ ਗਏ ਸਨ। ਹੁਣ ਉਸੇ ਬੱਚੇ ਦੇ ਨਾਂ ਵੱਖਰਾ ਰਿਕਾਰਡ ਦਰਜ ਹੋ ਗਿਆ ਹੈ।

ਦਰਅਸਲ, ਇਹ ਬੱਚਾ ਹੁਣ ਦੁਨੀਆ ਦੇ ਸਭ ਤੋਂ ਛੋਟੇ ਟੂਰਿਸਟ ਵਜੋਂ ਮਸ਼ਹੂਰ ਹੋ ਗਿਆ ਹੈ। ਉਸ ਦੀ ਉਮਰ ਹੁਣ ਸਿਰਫ਼ 11 ਮਹੀਨੇ ਹੈ ਪਰ ਇਸ ਉਮਰ ਵਿੱਚ ਉਹ 2-4 ਨਹੀਂ ਸਗੋਂ 23 ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ ਅਤੇ ਯਾਤਰਾ ਦਾ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਜਦੋਂ ਉਹ ਮਹਿਜ਼ 6 ਹਫ਼ਤਿਆਂ ਦਾ ਸੀ ਤਾਂ ਉਹ ਆਪਣੇ ਮਾਤਾ-ਪਿਤਾ ਨਾਲ ਵਰਲਡ ਟੂਰ ‘ਤੇ ਗਿਆ ਸੀ। ਜਿਸ ਉਮਰ ਵਿੱਚ ਬੱਚਿਆਂ ਨੂੰ ਘਰੋਂ ਬਾਹਰ ਵੀ ਨਹੀਂ ਕੱਢਿਆ ਜਾਂਦਾ, ਉਸ ਉਮਰ ਵਿੱਚ ਬੱਚਾ ਇੰਨੇ ਦੇਸ਼ਾਂ ਦੀ ਯਾਤਰਾ ਕਰ ਚੁੱਕਾ ਹੈ, ਹੈਰਾਨੀ ਵਾਲੀ ਗੱਲ ਹੈ।

[insta]https://www.instagram.com/p/Cv1pKODAkd6/?utm_source=ig_embed&ig_rid=f23978de-c56b-4a4b-b668-8319c0b022b6[/insta]

ਬੱਚੇ ਦੇ ਮਾਤਾ-ਪਿਤਾ ਦਾ ਨਾਂ ਬੇਕਸ ਲੁਈਸ ਅਤੇ ਵਿਲ ਮੋਂਟਗੋਮਰੀ ਹੈ, ਜਦੋਂ ਕਿ ਬੱਚੇ ਦਾ ਨਾਂ ਐਟਲਸ ਹੈ। ਉਹ ਬਰਤਾਨੀਆ ਦਾ ਵਸਨੀਕ ਹੈ। ਲੁਈਸ ਨੇ ਦੱਸਿਆ ਕਿ ਜਦੋਂ ਐਟਲਸ ਮਹਿਜ਼ 6 ਹਫਤਿਆਂ ਦਾ ਸੀ ਤਾਂ ਉਹ ਯਾਤਰਾ ਲਈ ਰਵਾਨਾ ਹੋਇਆ ਸੀ। ਆਪਣੇ ਮਜ਼ੇਦਾਰ ਸਫਰ ਦੀ ਕਹਾਣੀ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਨਾਰਵੇ ਦੀ ਯਾਤਰਾ ‘ਤੇ ਸਨ ਤਾਂ ਐਟਲਸ ਦੇ ਦੰਦ ਨਿਕਲਣੇ ਸ਼ੁਰੂ ਹੋ ਗਏ ਸਨ, ਜਦੋਂ ਕਿ ਉਸ ਦੇ ਖਾਣਾ ਖਾਣ ਦੀ ਸ਼ੁਰੂਆਤ ਫਰਾਂਸ ‘ਚ ਹੋਈ ਸੀ।

ਇਹ ਵੀ ਪੜ੍ਹੋ: Viral News: ਔਰਤ ਦੇ ਦਿਮਾਗ ‘ਚ ਮਿਲਿਆ ਸੱਪਾਂ ‘ਚ ਪਾਇਆ ਜਾਣ ਵਾਲਾ ਜ਼ਿੰਦਾ ਕੀੜਾ, ਡਾਕਟਰਾਂ ਦੇ ਉੱਡ ਗਏ ਹੋਸ਼, ਦੁਨੀਆ ‘ਚ ਪਹਿਲੀ ਘਟਨਾ

ਜੋੜੇ ਅਨੁਸਾਰ ਉਨ੍ਹਾਂ ਨੇ ਸਵਿਟਜ਼ਰਲੈਂਡ ਤੋਂ ਲੈ ਕੇ ਇਟਲੀ, ਕ੍ਰੋਏਸ਼ੀਆ, ਆਸਟਰੀਆ, ਸੈਨ ਮੈਰੀਨੋ, ਨਾਰਵੇ ਅਤੇ ਡੈਨਮਾਰਕ ਆਦਿ ਸ਼ਾਮਿਲ ਹਨ। ਮਜ਼ੇਦਾਰ ਗੱਲ ਇਹ ਹੈ ਕਿ ਉਹ ਆਪਣੀ ਯਾਤਰਾ ਵੈਨ ਵਿੱਚ ਕਰ ਰਹੇ ਹਨ। ਉਸ ਦੇ ਅੰਦਰ ਹੀ ਉਨ੍ਹਾਂ ਨੇ ਇੱਕ ਬਾਥਰੂਮ ਬਣਾਇਆ ਹੈ, ਸਮਾਨ ਰੱਖਣ ਲਈ ਇੱਕ ਅਲਮਾਰੀ ਹੈ ਅਤੇ ਇੱਕ ਡਿਨਰ ਟੇਬਲ ਵੀ ਹੈ, ਜਿੱਥੇ ਸਾਰੇ ਬੈਠ ਕੇ ਖਾਂਦੇ ਹਨ।

ਇਹ ਵੀ ਪੜ੍ਹੋ: Viral News: ਪ੍ਰੇਮਿਕਾ ਨੇ ਇੰਨੀ ਜ਼ੋਰ ਨਾਲ ਕੀਤੀ Kiss ਕਿ ਬੋਲਾ ਹੋ ਗਿਆ ਬੁਆਏਫ੍ਰੈਂਡ

Website Readers