ਫਿਲੌਰ : ਫਿਲੌਰ ਦੇ ਇਕ ਪਿੰਡ ਦੇ ਮੌਜ਼ੂਦਾ ਪੰਚਾਇਤ ਮੈਂਬਰ ਦੀ ਆਪਣੇ ਸਾਥੀ ਨਾਲ ਚਿੱਟਾ ਪੀਂਦੇ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਈ ਹੈ। ਜਾਣਕਾਰੀ ਅਨੁਸਾਰ, ਇਹ ਪੰਚਾਇਤ ਮੈਂਬਰ ਆਪਣੇ ਸਾਥੀ ਨਾਲ ਲੁਧਿਆਣੇ ‘ਚ ਪੈਂਦੇ ਇਕ ਪਿੰਡ ਵਿੱਚ ਚਿੱਟਾ ਲੈਣ ਗਿਆ ਸੀ। ਦੋਵਾਂ ਦੇ ਸਬਰ ਦਾ ਬੰਨ੍ਹ ਜਿਵੇਂ ਹੀ ਟੁੱਟਿਆ ਤਾਂ ਉਨ੍ਹਾਂ ਨੇ ਚਿੱਟਾ ਲਿਆ ਅਤੇ ਉਹ ਇਕ ਇਕਾਂਤ ਕਮਰੇ ਵਿਚ ਚਲੇ ਗਏ, ਜਿਸ ਦਾ ਦਰਵਾਜ਼ਾ ਵੀ ਨਹੀਂ ਸੀ।
ਉਹ ਦੋਵੇਂ ਉਥੇ ਬੈਠ ਕੇ ਚਿੱਟਾ ਲਾਉਣ ਲੱਗੇ, ਉਦੋਂ ਹੀ ਉਸ ਥਾਂ ਦਾ ਮਾਲਕ ਉਥੇ ਪਹੁੰਚ ਗਿਆ ਜਿਸ ਨੇ ਦੋਵਾਂ ਨੂੰ ਚਿੱਟਾ ਪੀਂਦੇ ਫੜ ਲਿਆ। ਉਸ ਨੇ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਨਾਲ ਦੋਵਾਂ ਦੀ ਇਸ ਹਰਕਤ ਦੀ ਵੀਡੀਓ ਬਣਾਈ।
ਲੋਕ ਚਰਚਾ ਕਰ ਰਹੇ ਸਨ ਕਿ ਪੰਚਾਇਤ ਮੈਂਬਰ ਨੂੰ ਆਪਣੀ ਵਧਦੀ ਉਮਰ ਦੇਖਣੀ ਚਾਹੀਦੀ ਹੈ। ਜੇ ਉਹ ਬੁਢਾਪੇ ਵਿੱਚ ਅਜਿਹੇ ਗਲਤ ਕੰਮ ਕਰਦਾ ਹੈ, ਤਾਂ ਉਹ ਦੂਜਿਆਂ ਨੂੰ ਕੀ ਸਲਾਹ ਦੇਵੇਗਾ। ਉਹ ਦੋਵੇਂ ਲੋਕਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦੇ ਰਹੇ। ਮਾਫ਼ੀ ਮੰਗਣ ਤੋਂ ਬਾਅਦ ਉਹ ਦੋਵੇਂ ਜਾਂਦੇ ਰਹੇ। ਬਾਅਦ ‘ਚ ਕਿਸੇ ਨੇ ਦੋਵਾਂ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਸ ਵੀਡੀਓ ਦੀ ਲੋਕਾਂ ਵਿਚ ਕਾਫ਼ੀ ਚਰਚਾ ਹੈ।