Mastaney: ‘ਮਸਤਾਨੇ’ ਨੇ ਕਰਵਾਈ ਬੱਲੇ-ਬੱਲੇ, ਤਰਸੇਮ ਜੱਸੜ ਨੇ ਸਪੈਸ਼ਲ ਪੋਸਟ ਰਾਹੀ ਫੈਨਜ਼ ਦਾ ਕੀਤਾ ਧੰਨਵਾਦ 

7 views
Mastaney: ‘ਮਸਤਾਨੇ’ ਨੇ ਕਰਵਾਈ ਬੱਲੇ-ਬੱਲੇ, ਤਰਸੇਮ ਜੱਸੜ ਨੇ ਸਪੈਸ਼ਲ ਪੋਸਟ ਰਾਹੀ ਫੈਨਜ਼ ਦਾ ਕੀਤਾ ਧੰਨਵਾਦ 

Tarsem Jassar thanked the fans: ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਮਲਟੀਸਟਾਰਰ ਫਿਲਮ ਮਸਤਾਨੇ ਸਿਨੇਮਾਘਰਾਂ ਵਿੱਚ ਧਮਾਲ ਮਚਾ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਦੇਖਣ ਨਾ ਸਿਰਫ ਨੌਜਵਾਨ ਸਗੋਂ ਕਈ ਬਜ਼ੁਰਗ ਅਤੇ ਮਾਵਾਂ ਵੀ ਵੇਖਣ ਲਈ ਪੁੱਜੀਆਂ। ਦੱਸ ਦੇਈਏ ਕਿ ਇਸ ਫਿਲਮ ਦੇ ਪ੍ਰਮੋਸ਼ਨ ਵਿੱਚ ਨਾ ਸਿਰਫ ਪੰਜਾਬੀ ਸਿਨੇਮਾ ਜਗਤ ਦੇ ਸਿਤਾਰੇ ਬਲਕਿ ਬਾਲੀਵੁੱਡ ਸਿਤਾਰਿਆਂ ਵੱਲੋਂ ਵੀ ਖਾਸ ਪੋਸਟਾਂ ਸ਼ੇਅਰ ਕੀਤੀਆਂ ਗਈਆਂ। ਫਿਲਮ ਨੂੰ ਮਿਲ ਰਹੇ ਪਿਆਰ ਨੂੰ ਦੇਖਦੇ ਹੋਏ ਪੰਜਾਬੀ ਗਾਇਕ ਤਰਸੇਮ ਜੱਸੜ ਨੇ ਸਪੈਸ਼ਲ ਪੋਸਟ ਰਾਹੀ ਫੈਨਜ਼ ਦਾ ਕੀਤਾ ਧੰਨਵਾਦ ਕੀਤਾ ਹੈ।

ਦਰਅਸਲ, ਪੰਜਾਬੀ ਗਾਇਕ ਤਰਸੇਮ ਜੱਸੜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਸਤਿ ਸ੍ਰੀ ਅਕਾਲ ਜੀ ਸਾਰੀਆਂ ਦਾ… ਤਹਿ ਦਿਲ ਤੋਂ ਸ਼ੁਕਰੀਆਂ ਤੁਹਾਡਾ ਸਾਰੀਆਂ ਦਾ ਤੁਹਾਡੇ ਪਿਆਰ ਦੇ ਅੱਗੇ…ਸਿਰ ਝੂਕਦਾ ਮੇਰੇ ਕੋਲ ਲਫਜ਼ ਨਹੀਂ ਸ਼ੁਕਰੀਆ ਕਰਨ ਲਈ…ਉਨ੍ਹਾਂ ਸਾਡੀਆਂ ਮਾਵਾਂ, ਬਜ਼ੁਰਗਾਂ ਨੂੰ ਸੈਲਿਊਟ ਜਿਹੜੇ ਪਤਾ ਨਈ ਕਿੰਨੇ ਸਾਲਾਂ ਬਾਅਦ ਸਿਨੇਮਾ ਵਿੱਚ ਗਏ… ਸਾਰੇ ਉਨ੍ਹਾਂ ਵੀਰਾਂ ਦਾ ਧੰਨਵਾਦ ਜਿਹੜੇ ਟ੍ਰੈਕਟਰ ਟ੍ਰਾਲੀਆਂ ਭਰ ਕੇ ਗਏ… ਤੁਸੀ ਵੀ ਵੇਖੋ ਪੰਜਾਬੀ ਗਾਇਕ ਦੀ ਇਹ ਖਾਸ ਪੋਸਟ…

ਦੱਸ ਦੇਈਏ ਕਿ 25 ਅਗਸਤ ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਸ ਫਿਲਮ ਨੂੰ ਇੱਕ ਨਹੀਂ ਸਗੋਂ ਹੋਰ ਵੀ ਕਈ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਗਿਆ ਹੈ। ਜਿਸ ਕਾਰਨ ਇਸ ਫਿਲਮ ਨੂੰ ਵਿਸ਼ੇਸ ਮੰਨਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਵਿੱਚ ਬਾਲੀਵੁੱਡ ਦੇ ਮਸ਼ਹੂਰ ਖਲਨਾਇਕ ਰਾਹੁਲ ਦੇਵ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਸ ਫਿਲਮ ਵਿੱਚ ਤਰਸੇਮ ਜੱਸੜ, ਸਿੰਮੀ ਚਾਹਲ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਤੇ ਬਨਿੰਦਰ ਬੰਨੀ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਨੂੰ ਵਿਹਲੀ ਜਨਤਾ ਫ਼ਿਲਮਜ਼ ਤੇ ਓਮਜੀ ਸਿਨੇ ਵਰਲਡ ਦੁਆਰਾ ਪੇਸ਼ ਕੀਤਾ ਗਿਆ ਹੈ ਤੇ ਸ਼ਰਨ ਆਰਟਸ ਦੁਆਰਾ ਲਿਖਿਤ ਤੇ ਨਿਰਦੇਸ਼ਿਤ ਕੀਤੀ ਗਈ ਹੈ। 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

Website Readers