ਕਾਕਾ ਦੀ ਪਹਿਲੀ ਪੰਜਾਬੀ ਫਿਲਮ ‘ਵਾਈਟ ਪੰਜਾਬ’ ਦੀ ਰਿਲੀਜ਼ ਡੇਟ ਆਊਟ, ਗਾਇਕ ਨੇ ਫੈਨਜ਼ ਤੋਂ ਪੁੱਛਿਆ ਸਵਾਲ…

38 views
ਕਾਕਾ ਦੀ ਪਹਿਲੀ ਪੰਜਾਬੀ ਫਿਲਮ ‘ਵਾਈਟ ਪੰਜਾਬ’ ਦੀ ਰਿਲੀਜ਼ ਡੇਟ ਆਊਟ, ਗਾਇਕ ਨੇ ਫੈਨਜ਼ ਤੋਂ ਪੁੱਛਿਆ ਸਵਾਲ…

Punjabi Singer Kaka Movie White Punjabi Release Date: ਪੰਜਾਬੀ ਗਾਇਕ ਕਾਕਾ ਇਨ੍ਹੀਂ ਦਿਨੀਂ ਆਪਣੀ ਪਹਿਲੀ ਪੰਜਾਬੀ ਫਿਲਮ ਵਾਈਟ ਪੰਜਾਬ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ-ਨਾਲ ਕਾਕਾ ਆਪਣੇ ਗੀਤਾਂ ਨਾਲੋਂ ਜ਼ਿਆਦਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ ‘ਚ ਰਹਿੰਦਾ ਹੈ। ਦੱਸ ਦੇਈਏ ਕਿ ਕਾਕਾ ਦੀ ਪਹਿਲੀ ਪੰਜਾਬੀ ਫਿਲਮ ਵਾਈਟ ਪੰਜਾਬ ਦੀ ਰਿਲੀਜ਼ ਡੇਟ ਆਊਟ ਹੋ ਗਈ ਹੈ। ਇਸਦੇ ਨਾਲ ਹੀ ਕਲਾਕਾਰ ਨੇ ਆਪਣਾ ਲੁੱਕ ਵੀ ਰਿਵੀਲ ਕੀਤਾ ਹੈ। 

ਦਰਅਸਲ, ਪੰਜਾਬੀ ਗਾਇਕ ਕਾਕਾ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 13 ਅਕਤੂਬ, ਐਕਟਿੰਗ ਦੇ ਉਸਤਾਦ ਤੁਹਾਨੂੰ ਥੀਏਟਰ ਵਿੱਚ ਮਿਲਣਗੇ, ਮੈਂ ਵੀ ਕਾਫੀ ਕੁਝ ਸਿੱਖਿਆ ਇਨ੍ਹਾਂ ਤੋਂ… ਮੂਵੀ ਬਹੁਤ ਵਧੀਆ… ਮੇਰੀ ਐਂਟਰੀ ਤੇ ਥੀਏਟਰ ਵਿੱਚ ਰੌਲਾ ਪਊਗਾ ਕੀ ਨਹੀਂ… ?

 
 
 
 
 
View this post on Instagram
 
 
 
 
 
 
 
 
 
 
 

A post shared by Kaka (@kaka._.ji)

 

ਇਸ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਫ਼ਿਲਮ ਇੰਡਸਟਰੀ ਚ ਕਾਕਾ ਜੀ ਦੇ ਪੈਰ ਤਬਾਹੀ ਸ਼ੁਰੂ ਲਵ ਯੂ ਬਾਈ ਜੀ 🖤… ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਪਊਗਾ-ਪਊਗਾ ਅਸੀ ਗਾਅ ਪਾ ਦੇਣਾ, ਤੁਹਾਡੇ ਪਹਿਲੇ ਸੀਨ ਉੱਤੇ… ਪ੍ਰਸ਼ੰਸਕਾਂ ਦੇ ਕਮੈਂਟਸ ਤੋਂ ਇਹੀ ਲੱਗ ਰਿਹਾ ਹੈ ਕਿ ਉਹ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

ਕਾਬਿਲੇਗ਼ੌਰ ਹੈ ਕਿ ਕਾਕਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਦੁਨੀਆ ਭਰ ਵਿੱਚ ਇਹ ਮੁਕਾਮ ਆਪਣੀ ਕਾਬਲੀਅਤ ਤੇ ਮੇਹਨਤ ਦੇ ਦਮ ‘ਤੇ ਹਾਸਲ ਕੀਤਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਕਾਕੇ ਦਾ ਗਾਣਾ ‘ਗੀਤ ਲੱਗਦੈ’ ਹਾਲ ਹੀ ‘ਚ ਰਿਲੀਜ਼ ਹੋਇਆ ਸੀ। ਇਸ ਗੀਤ ‘ਚ ਕਾਕਾ ਪੰਜਾਬੀ ਮਾਡਲ ਤੇ ਟੀਵੀ ਅਦਾਕਾਰਾ ਕਨਿਕਾ ਮਾਨ ਨਾਲ ਰੋਮਾਂਸ ਕਰਦਾ ਨਜ਼ਰ ਆਇਆ ਸੀ। ਕਾਕੇ ਦਾ ਗਾਇਕੀ ਦਾ ਕਰੀਅਰ 2017 ‘ਚ ਸ਼ੁਰੂ ਹੋਇਆ ਸੀ। ਬਹੁਤ ਥੋੜੇ ਸਮੇਂ ਦੇ ਵਿੱਚ ਹੀ ੳੇੁਸ ਨੇ ਆਪਣੇ ਲਈ ਕਾਫੀ ਵੱਡਾ ਨਾਮ ਕਮਾ ਲਿਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

Website Readers