ਪਿਛਲੇ ਦਿਨੀ ਸਫਾਈ ਯੂਨੀਅਨ ਦੇ ਪ੍ਰਧਾਨ ਚੇਤਨ ਗਿੱਲ ਵਲੋਂ ਸਮੂਹ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਲੈ ਕੇ ਇਕ ਮੀਟਿੰਗ ਨਗਰ ਕੌਂਸਲ ਨਕੋਦਰ ਵਿਖੇ ਰੱਖੀ ਗਈ ਇਸ ਮੀਟਿੰਗ ਵਿੱਚ ਖਾਸ ਤੌਰ ਤੇ ਚੇਅਰਮੈਨ ਸਫਾਈ ਯੂਨੀਅਨ ਪੰਜਾਬ ਚੰਦਨ ਗਰੇਵਾਲ ਜੀ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ। ਨਗਰ ਕੌਂਸਲ ਨਕੋਦਰ ਸਫਾਈ ਯੂਨੀਅਨ ਦੇ ਪ੍ਰਧਾਨ ਚੇਤਨ ਗਿੱਲ ਅਤੇ ਸਮੂਹ ਸਫਾਈ ਮੁਲਾਜ਼ਮਾਂ ਵਲੋਂ ਆਏ ਹੋਏ ਮੁੱਖ ਮਹਿਮਾਨ ਸ੍ਰੀ ਚੰਦਰ ਚੰਦਨ ਗਰੇਵਾਲ ਜੀ ਦਾ ਨਕੋਦਰ ਨਗਰ ਕੌਂਸਲ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਨਗਰ ਕੌਂਸਲ ਨਕੋਦਰ ਦੀ ਪ੍ਰਧਾਨ ਚੇਤਨ ਗਿੱਲ ਵੱਲੋਂ ਸਫ਼ਾਈ ਮਜ਼ਦੂਰਾਂ ਨੂੰ ਆ ਰਹੀਆਂ ਸਮੱਸਿਆ ਬਾਰੇ ਜਾਣੂ ਕਰਵਾਇਆ ਸ੍ਰੀ ਚੰਦਨ ਗਰੇਵਾਲ ਵੱਲੋਂ ਚੇਤਨ ਗਿੱਲ ਨੂੰ ਨਕੋਦਰ ਨਗਰ ਕੌਂਸਲ ਸਫਾਈ ਯੂਨੀਅਨ ਦਾ ਪ੍ਰਧਾਨ ਨਿਯੁਕਤ ਹੋਣ ਤੇ ਮੁਬਾਰਕਬਾਦ ਦਿੱਤੀ। ਸਫਾਈ ਮੁਲਾਜਮਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਚੰਦਨ ਗਰੇਵਾਲ ਵੱਲੋਂ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਵਿਸ਼ਵਾਸ਼ ਦਿਵਾਇਆ।
© 2019-22 All rights reserved with THE FEEDFRONT, IND and 1141 Foundation Punjab.
We are registered with UMSME under license No. PB1000000202