ਰਾਤੋਂ ਰਾਤ ਹੀ ਮਰ ਗਿਆ ਸਾਰਾ ਪਿੰਡ, ਇਨਸਾਨ ਤਾਂ ਦੂਰ ਮੱਖੀਆਂ ਵੀ ਨਹੀਂ ਬਚੀਆਂ, ਆਖਿਰ ਅਜਿਹਾ ਕੀ ਹੋਇਆ ਉਸ ਰਾਤ ? 

71 views
ਰਾਤੋਂ ਰਾਤ ਹੀ ਮਰ ਗਿਆ ਸਾਰਾ ਪਿੰਡ, ਇਨਸਾਨ ਤਾਂ ਦੂਰ ਮੱਖੀਆਂ ਵੀ ਨਹੀਂ ਬਚੀਆਂ, ਆਖਿਰ ਅਜਿਹਾ ਕੀ ਹੋਇਆ ਉਸ ਰਾਤ ? 

Nyos Lake : ਇੱਕ ਝਟਕੇ ‘ਚ ਹੀ ਸਾਰੇ ਦਾ ਸਾਰਾ ਪਿੰਡ ਮੌਤ ਦੇ ਘਾਟ ਉੱਤਰ ਗਿਆ। ਇਨਸਾਨਾਂ ਦੇ ਨਾਲ ਨਾਲ ਪਸ਼ੂ, ਮੱਖੀਆਂ ਵੀ ਇਸ ਦਾ ਸ਼ਿਕਾਰ ਹੋ ਗਈਆਂ। ਇਹ ਘਟਨਾ ਅਫ਼ਰੀਕਾ ਵਿੱਚ ਵਾਪਰੀ ਹੈ। ਪੱਛਮੀ ਅਫ਼ਰੀਕਾ ਦੇ ਇੱਕ ਪਿੰਡ ਨਿਓਸ  (Nyos) ਵਿੱਚ ਵਾਪਰੀ ਇਸ ਘਟਨਾਂ ਨੇ ਉਹ ਮਾੜਾ ਸਮਾਂ ਯਾਦ ਕਰਵਾ ਦਿੱਤਾ। ਇਹ ਘਟਨਾ ਅੱਜ ਦੀ ਨਹੀਂ ਹੈ ਪਰ ਦੁਨੀਆਂ ਨੂੰ ਜ਼ਰੂਰ ਦੱਸ ਦਿੱਤਾ ਕਿ ‘ਕਾਰਬਨ ਡਾਈਆਕਸਾਈਡ’ ਗੈਸ ਕਿੰਨੀ ਖਤਰਨਾਕ ਹੋ ਸਕਦੀ ਹੈ ?

‘ਕਾਰਬਨ ਡਾਈਆਕਸਾਈਡ’ ਗੈਸ ਨੇ ‘ਸਾਈਲੈਂਟ ਕਿਲਰ’ ਵਾਂਗ ਕੰਮ ਕੀਤਾ ਅਤੇ ਪੂਰੇ ਪਿੰਡ ਨੂੰ ਮਾਰ ਦਿੱਤਾ। ਮਨੁੱਖ, ਜਾਨਵਰ ਅਤੇ ਇੱਥੋਂ ਤੱਕ ਕਿ ਮੱਖੀਆਂ ਦਾ ਵੀ ਦਮ ਘੁੱਟ ਗਿਆ। ਇਸ ਘਟਨਾ ਨੂੰ ‘ਨਿਓਸ ਡਿਜ਼ਾਸਟਰ ਲੇਕ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਸ ਵਿੱਚ ਕੁੱਲ 1746 ਲੋਕ ਅਤੇ ਕਰੀਬ 3500 ਪਸ਼ੂਆਂ ਦੀ ਮੌਤ ਹੋ ਗਈ ਸੀ।

ਡੇਲੀਸਟਾਰ ਦੀ ਇੱਕ ਰਿਪੋਰਟ ਦੇ ਅਨੁਸਾਰ, 21 ਅਗਸਤ, 1986 ਨੂੰ ਪੱਛਮੀ ਅਫ਼ਰੀਕਾ ਦੇ ਪਿੰਡ ਨਿਓਸ ਵਿੱਚ ਰਾਤ 9 ਵਜੇ ਦੇ ਕਰੀਬ ਲੋਕਾਂ ਨੇ ਉੱਚੀ-ਉੱਚੀ ਆਵਾਜ਼ਾ ਸੁਣੀਆਂ। ਅਗਲੀ ਸਵੇਰ ਪਿੰਡ ਦੇ ਇੱਕ ਵਿਅਕਤੀ ਇਫਰਾਈਮ ਚੇ (Ephraim Che) ਨੇ ਦੇਖਿਆ ਕਿ ਸਾਰਾ ਪਿੰਡ ਹੀ ਮਰ ਗਿਆ ਸੀ। ਉਸ ਦੇ ਕਰੀਬੀ ਰਿਸ਼ਤੇਦਾਰ ਵੀ ਮਰ ਚੁੱਕੇ ਸਨ। 

ਸਾਰੇ ਪਿੰਡ ਵਿੱਚ ਭਿਆਨਕ ਸੰਨਾਟਾ ਛਾਇਆ ਹੋਇਆ ਸੀ। ਇਹ ਸਭ ਦੇਖ ਕੇ ਇਫ਼ਰਾਈਮ ਦੇ ਹੋਸ਼ ਉੱਡ ਗਏ। ਫਿਰ ਉਸਨੇ ਇੱਕ ਔਰਤ ਦੇ ਰੋਣ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਉਹ ਔਰਤ ਵੱਲ ਗਿਆ। ਉੱਥੇ ਪਹੁੰਚ ਕੇ ਉਸ ਨੂੰ ਪਤਾ ਲੱਗਾ ਕਿ ਉਹ ਔਰਤ ਹਲੀਮਾ ਸੀ, ਜਿਸ ਨੂੰ ਉਹ ਜਾਣਦਾ ਸੀ।

ਇਫਰਾਈਮ ਨੇ ਦੱਸਿਆ ਕਿ ਹਲੀਮਾ ਨੇ ਸੋਗ ਕਾਰਨ ਆਪਣੇ ਕੱਪੜੇ ਪਾੜ ਦਿੱਤੇ ਸਨ। ਆਪਣੇ ਕੱਪੜੇ ਫਾੜ ਕੇ ਉਸ ਮਹਿਲਾ ਨੇ ਆਪਣੇ ਬੱਚਿਆਂ ਦੀਆਂ ਲਾਸ਼ਾਂ ਨੂੰ ਢੱਕਿਆ ਹੋਇਆ ਸੀ। ਹਲੀਮਾ ਆਪਣੇ ਬੱਚਿਆਂ ਦੀ ਮੌਤ ‘ਤੇ ਬੁਰੀ ਤਰ੍ਹਾਂ ਰੋ ਰਹੀ ਸੀ।

ਇਫ਼ਰਾਈਮ ਨੇ ਆਪਣੇ ਪਰਿਵਾਰ ਦੇ 30 ਹੋਰ ਮੈਂਬਰਾਂ ਅਤੇ ਉਨ੍ਹਾਂ ਦੇ 400 ਜਾਨਵਰਾਂ ਨੂੰ ਦੇਖਿਆ ਜੋ ਸਾਰੇ ਮਾਰੇ ਜਾ ਚੁੱਕੇ ਸਨ। ਇਫ਼ਰਾਈਮ ਨੇ ਗੌਰ ਨਾਲ ਦੇਖਿਆ ਕਿ ਮਰੇ ਹੋਏ ਪਸ਼ੁਆਂ, ਜਾਨਵਾਰਾਂ ‘ਤੇ ਇੱਕ ਵੀ ਮੱਖੀ ਨਹੀਂ ਬੈਠੀ ਸੀ। ਇੱਥੋਂ ਤੱਕ ਕਿ ਕੀੜੇ-ਮਕੌੜੇ ਵੀ ਨਹੀਂ ਦਿਖਾਈ ਦੇ ਰਹੇ ਸਲ।

ਇਹ ਸਾਰੀ ਘਟਨਾ ਨਿਓਸ ਪਿੰਡ ਦੀ ਹੀ ਇੱਕ ਝੀਲ ਕਾਰਨ ਵਾਪਰੀ ਸੀ। ਨਿਓਸ ਝੀਲ ਦੀ ਤਬਾਹੀ ਦਾ ਮੁੱਖ ਕਾਰਨ ਝੀਲ ਦੀਆਂ ਡੂੰਘੀਆਂ ਪਰਤਾਂ ਵਿੱਚ ਘੁਲਣ ਵਾਲੀ ਕਾਰਬਨ ਡਾਈਆਕਸਾਈਡ ਗੈਸ ਦਾ ਇਕੱਠਾ ਹੋਣਾ ਸੀ। ਝੀਲ ‘ਚ ਹੋੲ ਧਮਾਕੇ ਕਾਰਨ ਨਿਓਯ ਝੀਲ ਵਿਚੋਂ ਵੱਡੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਗੈਸ ਨਿਕਲਣੀ ਸ਼ੁਰੂ ਹੋ ਗਈ। 

ਸਾਡਾ ਸਰੀਰ ਆਕਸੀਜਨ ਲੈਂਦਾ ਹੈ ਅਤੇ ਕਾਰਬਨ ਡਾਈਆਕਸਾਈਡ ਗੈਸ ਛੱਡਦਾ ਹੈ। ਪਰ ਝੀਲ ਵਿੱਚੋਂ ਨਿਕਲ ਰਹੀ ਕਾਰਬਨ ਡਾਈਆਕਸਾਈਡ ਗੈਸ ਨੇ ਪੂਰੇ ਪਿੰਡ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਝੀਲ ‘ਚੋਂ ਨਿਕਲੀ ਗੈਸ ਜਿਸ ਜਿਸ ਤੱਕ ਪਹੁੰਚ ਰਹੀ ਸੀ ਉਹਨਾਂ ਸਾਰਿਆਂ ਦਾ ਦਮ ਘੁੱਟਦਾ ਜਾ ਰਿਹਾ ਸੀ। 

 

Website Readers