ਲੋਹੀਆਂ ਖਾਸ : ਲੋਹੀਆਂ ਸ਼ਹਿਰ ਦੇ ਨਕੋਦਰ ਵਾਲੇ ਫਾਟਕ ਨੂੰ ਰੇਲਵੇ ਵੱਲੋਂ ਮਰੰਮਤ ਕਰਨ ਲਈ ਤਿੰਨ ਦਿਨ ਬੰਦ ਰੱਖਿਆ ਗਿਆ, ਲੋਕਾਂ ਨੂੰ ਸ਼ਹਿਰ ਦੇ ਇਕ ਪਾਸੇ ਤੋਂ ਦੂਜੇ ਪਾਸੇ ਦੋ ਕਦਮ ਵੀ ਜਾਣਾ ਹੁੰਦਾ ਤਾਂ ਉਸ ਨੂੰ 4 ਕਿਲੋਮੀਟਰ ਵਲ ਕੇ ਆਉਣਾ ਪੈਂਦਾ ਸੀ। ਰੇਲਵੇ ਵਲੋਂ ਤਿੰਨ ਦਿਨ ਫਾਟਕ ਬੰਦ ਕਰਕੇ ਇੰਟਰਲਾਕ ਟਾਈਲਾਂ ਨੂੰ ਉੱਬੜ ਖਾਬੜ ਲਗਾ ਕੇ ਮੁਰੰਮਤ ਤਾਂ ਕਰਵਾ ਦਿੱਤਾ ਪਰ ਮਿੱਟੀ ਤੇ ਕਚਰਾ ਸਾਰਾ ਸੜਕ ‘ਤੇ ਹੀ ਢੇਰੀਆ ਵਜੋਂ ਲੱਗਿਆ ਹੋਇਆ ਹੈ, ਜਿਸ ਲਈ ਲੋਕਾਂ ਦਾ ਲੰਘਣਾ ਬਦ ਤੋਂ ਬਦਤਰ ਹੋ ਗਿਆ ਹੈ।
ਇਸ ਸਾਰੇ ਮਾਮਲੇ ਬਾਰੇ ਪੀਡਬਲਿਊਆਈ ਨਾਲ ਫੋਨ ‘ਤੇ ਗੱਲਬਾਤ ਕੀਤੀ ਤਾਂ ਉਨਾਂ੍ਹ ਕਿਹਾ ਕਿ ਇਹ ਸਾਰੀਆਂ ਇੰਟਰਲਾਕ ਕੁੱਝ ਦਿਨਾਂ ਤੱਕ ਪੁੱਟ ਕੇ ਦੁਬਾਰਾ ਲਗਾ ਦਿੱਤੀਆਂ ਜਾਣਗੀਆਂ ਤੇ ਜਦ ਉਨਾਂ੍ਹ ਨੂੰ ਸਵਾਲ ਕੀਤਾ ਗਿਆ ਕਿ ਵਾਰ-ਵਾਰ ਫਾਟਕ ਬੰਦ ਕਰ ਕੇ ਜਨਤਾ ਦਾ ਸਮਾਂ ਖਰਾਬ ਕੀਤਾ ਜਾ ਰਿਹਾ ਹੈ ਤਾਂ ਗੱਲ ‘ਤੇ ਮਿੱਟੀ ਪਾਉਂਦਿਆ ਉਨਾਂ੍ਹ ਕਿਹਾ ਕਿ ਨਹੀਂ ਇਸ ਵਾਰ ਥੋੜੇ ਸਮੇਂ ‘ਚ ਹੀ ਇੰਟਰਲਾਕ ਲਗਵਾ ਦਿੱਤੀਆਂ ਜਾਣਗੀਆਂ। ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਫਾਟਕ ਨੂੰ ਕਰਾਸ ਕਰਨ ਵਾਲੀ ਸੜਕ ਵੀ ਬਣਨ ਤੋਂ ਪਹਿਲਾਂ ਹੀ ਟੁੱਟ ਚੁੱਕੀ ਹੈ ਤੇ ਉਸ ਨੂੰ ਵੀ ਪੱਚ ਲਗਾ ਦਿੱਤੇ ਹਨ।