Traditions Ceremony – ਵਿਆਹ ਦੌਰਾਨ ਦੋ ਵਿਅਕਤੀ ਇੱਕ ਖੂਬਸੂਰਤ ਰਿਸ਼ਤੇ ਵਿੱਚ ਬੱਝਦੇ ਹਨ।ਇਹ ਰਿਸ਼ਤਾ ਜਾਂ ਸਾਥ ਜਿੰਦਗੀ ਭਰ ਦਾ ਹੁੰਦਾ ਹੈ। ਹਰ ਦੇਸ਼ ਤੇ ਹਰ ਧਰਮ ਦੇ ਲੋਕਾਂ ਦੇ ਵਿਆਹ ਸੰਬੰਧੀ ਵੱਖ-ਵੱਖ ਨਿਯਮ ਹੁੰਦੇ ਹਨ। ਇਹ ਰੀਤੀ-ਰਿਵਾਜ ਉਨ੍ਹਾਂ ਦੇ ਸਮਾਜ ਵਿੱਚ ਸਦੀਆਂ ਤੋਂ ਚੱਲੇ ਆ ਰਹੇ ਹਨ। ਕੁਝ ਨਿਯਮ ਇੰਨੇ ਅਜੀਬ ਹੁੰਦੇ ਹਨ ਕਿ ਉਨ੍ਹਾਂ ਬਾਰੇ ਜਾਣ ਕੇ ਕੋਈ ਵੀ ਹੈਰਾਨ ਰਹਿ ਜਾਂਦਾ ਹੈ।
ਨਾਈਜੀਰੀਆ ‘ਚ ਵਿਆਹ ਨਾਲ ਜੁੜਿਆ ਇਕ ਨਿਯਮ ਸਾਹਮਣੇ ਆਇਆ ਹੈ। ਦਰਅਸਲ ਨਾਈਜੀਰੀਆ ‘ਚ ਵਿਆਹ ਦੌਰਾਨ ਜਦੋਂ ਲਾੜੀ ਤਿਆਰ ਹੋ ਕੇ ਆਪਣੇ ਹੋਣ ਵਾਲੇ ਪਤੀ ਕੋਲ ਆਉਂਦੀ ਹੈ ਤਾਂ ਉਸ ਨੂੰ ਹੱਸਣ ਦੀ ਮਨਾਹੀ ਹੁੰਦੀ ਹੈ। ਉਹ ਬਹੁਤ ਗੰਭੀਰ ਚਿਹਰੇ ਨਾਲ ਖੜ੍ਹ ਜਾਂਦੀ ਹੈ। ਉਸ ਨੂੰ ਹਸਾਉਣ ਲਈ, ਲਾੜਾ ਉਸ ‘ਤੇ ਇੱਕ ਨੋਟ ਵੀਰਦਾ ਹੈ। ਜਦੋਂ ਲਾੜੀ ਨੂੰ ਲੱਗਦਾ ਹੈ ਕਿ ਇੰਨੇ ਪੈਸੇ ਕਾਫੀ ਹਨ ਤਾਂ ਉਹ ਮੁਸਕਰਾਉਂਦੀ ਹੈ।
ਦੱਸ ਦਈਏ ਕਿ ਇਸ ਰਿਵਾਜ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਵਿੱਚ ਇੱਕ ਔਰਤ ਆਪਣੇ ਲਾੜੇ ਦੇ ਕੋਲ ਖੜ੍ਹੀ ਨਜ਼ਰ ਆਈ। ਉਸ ਦੇ ਆਲੇ-ਦੁਆਲੇ ਲਾੜੇ ਦੇ ਕਈ ਲੋਕ ਨਜ਼ਰ ਆਏ, ਜੋ ਉਸ ਉੱਤੇ ਲਗਾਤਾਰ ਨੋਟ ਵਾਰ ਰਹੇ ਸਨ। ਇਸ ਦੌਰਾਨ ਲਾੜੀ ਕਾਫੀ ਗੰਭੀਰ ਚਿਹਰੇ ਨਾਲ ਖੜ੍ਹੀ ਨਜ਼ਰ ਆਈ। ਉਸ ‘ਤੇ ਨੋਟਾਂ ਦੀ ਵਰਖਾ ਹੁੰਦੀ ਜਾ ਰਹੀ ਅਤੇ ਉਹ ਹੱਸਣ ਦਾ ਨਾਂ ਨਹੀਂ ਲੈ ਰਹੀ ਸੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਇਸ ‘ਤੇ ਟਿੱਪਣੀ ਕੀਤੀ ਅਤੇ ਲਿਖਿਆ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਵਿਆਹ ਤੁਹਾਡੀ ਪਸੰਦ ਦਾ ਨਹੀਂ ਹੁੰਦਾ।
ਜਿੱਥੇ ਕੁਝ ਲੋਕਾਂ ਨੇ ਇਸ ਵੀਡੀਓ ਨੂੰ ਜਬਰੀ ਵਿਆਹ ਨਾਲ ਜੋੜਿਆ, ਉੱਥੇ ਹੀ ਕਈ ਲੋਕਾਂ ਨੇ ਇਸ ਰਿਵਾਜ ਦਾ ਪਰਦਾਫਾਸ਼ ਕੀਤਾ। ਇਸ ਤੋਂ ਪਹਿਲਾਂ ਵੀ ਇਸ ਰਿਵਾਜ ਦਾ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਗਿਆ ਸੀ। ਉੱਥੇ ਵੀ ਦੁਲਹਨ ਇੰਨੇ ਗੰਭੀਰ ਚਿਹਰੇ ‘ਚ ਨਜ਼ਰ ਆਈ।ਫਿਰ ਵੀ ਕਈ ਲੋਕਾਂ ਨੇ ਇਸ ਨੂੰ ਅਣਇੱਛਤ ਵਿਆਹ ਕਿਹਾ। ਫਿਰ ਇੱਕ ਔਰਤ ਨੇ ਖੁਲਾਸਾ ਕੀਤਾ ਕਿ ਇਹ ਇੱਕ ਰਿਵਾਜ ਹੈ। ਇਸ ਰਾਹੀਂ ਲਾੜੇ ਦਾ ਪੱਖ ਦੱਸਦਾ ਹੈ ਕਿ ਉਹ ਲੜਕੀ ਨੂੰ ਪਸੰਦ ਕਰਦਾ ਹੈ ਅਤੇ ਉਹ ਉਸ ਨੂੰ ਖੁਸ਼ ਰੱਖਣ ਲਈ ਪੈਸੇ ਖਰਚ ਕਰ ਸਕਦਾ ਹੈ।