1 ਦਸੰਬਰ ਤੋਂ ਇਨ੍ਹਾਂ ਦੇ ਅਕਾਊਂਟ ਨੂੰ ਡਿਲੀਟ ਕਰ ਦੇਵੇਗਾ Google, ਹਮੇਸ਼ਾ ਲਈ ਖਤਮ ਹੋਵੇਗਾ ਡਾਟਾ

7751 views
FILE - A sign is shown on a Google building at their campus in Mountain View, Calif., Sept. 24, 2019. Google is girding for a battle of wits in artificial intelligence with “Bard," a conversational service apparently aimed at countering the popularity of the ChatGPT tool backed by Microsoft. Bard initially will be available exclusively to a group of “trusted testers" before being widely released later in the year, according to a Monday, Feb. 6, 2023, blog post from Google CEO Sundar Pichai. (AP Photo/Jeff Chiu, File)

ਗੂਗਲ ਨੇ ਆਪਣੇ ਯੂਜਰਸ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਇਨਐਕਟਿਵ ਅਕਾਊਂਟ ਨੂੰ ਹਟਾਉਣ ਦੀ ਤਿਆਰੀ ਕਰ ਚੁੱਕਾ ਹੈ। ਟੈਕਨਾਲੋਜੀ ਦੇ ਦਿੱਗਜ਼ ਕੰਪਨੀ ਨੇ ਮੇਲ ਭੇਜ ਕੇ ਯੂਜਰਸ ਨੂੰ ਨਿਰਦੇਸ਼ ਬਾਰੇ ਸੂਚਿਤ ਕੀਤਾ ਕਿ ਉਹ ਇਸਤੇਮਾਲ ਨਾ ਹੋਣ ਵਾਲੇ ਜਾਂ ਡੀਐਕਟੀਵੇਟਿਡ ਅਕਾਊਂਟ ਨੂੰ 1 ਦਸੰਬਰ 2023 ਤੋਂ ਹਟਾਉਣਾ ਸ਼ੁਰੂ ਕਰ ਦੇਵੇਗਾ।

ਗੂਗਲ ਨੇ ਸਾਰੇ Google ਪ੍ਰੋਡਕਟ ਅਤੇ ਸਰਵਿਸਿਜ਼ ਲਈ ਇਨਐਕਟਿਵ ਕਰਨ ਦੀ ਸੀਮਾ ਨੂੰ 2 ਸਾਲ ਤੱਕ ਵਧਾ ਦਿੱਤਾ ਹੈ। ਗੂਗਲ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਅਕਾਊਂਟ ਦਾ ਦੋ ਸਾਲ ਤੋਂ ਇਸਤੇਮਾਲ ਨਹੀਂ ਕੀਤਾ ਗਿਆ ਉਨ੍ਹਾਂ ਨੂੰ 1 ਦਸੰਬਰ 2023 ਤੋਂ ਸੰਭਾਵਿਤ ਤੌਰ ‘ਤੇ ਹਟਾਇਆ ਜਾ ਸਕਦਾ ਹੈ।

ਹਾਲਾਂਕਿ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਗੂਗਲ ਦੇ ਉਨ੍ਹਾਂ ਯੂਜਰਸ ‘ਤੇ ਲਾਗੂ ਨਹੀਂ ਹੁੰਦਾ ਜੋ ਆਪਣੇ ਗੂਗਲ ਅਕਾਊਂਟ ਦਾ ਇਸਤੇਮਾਲ ਕੰਪਨੀ ਦੇ ਕਿਸੇ ਪ੍ਰੋਡਕਟ ਜਾਂ ਸਰਵਿਸ ਲਈ ਇਸਤੇਮਾਲ ਕਰ ਰਹੇ ਹਨ ਜਾਂ 2 ਸਾਲਾਂ ਵਿਚ ਕੀਤਾ ਹੈ। ਯਾਨੀ ਕਿ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਗੂਗਲ ਅਕਾਊਂਟ ਵਿਚ ਡਾਇਰੈਕਟ ਲਾਗਇਨ ਕੀਤਾ ਹੋਵੇ ਤੇ ਜੇਕਰ ਤੁਸੀਂ ਅਕਾਊਂਟ ਦੇ ਕਿਸੇ ਗੂਗਲ ਦੀ ਸਰਵਿਸ ਦਾ ਇਸਤੇਮਾਲ ਵੀ ਕੀਤਾ ਹੈ ਤਾਂ ਅਕਾਊਂਟ ਡਿਲੀਟ ਨਹੀਂ ਕੀਤਾ ਜਾਵੇਗਾ।

ਜੇਕਰ ਕਿਸੇ ਦਾ Google ਅਕਾਊਂਟ ਦੋ ਸਾਲ ਤੋਂ ਵੱਧ ਸਮੇਂ ਤੋਂ ਇਨਐਕਟਿਵ ਹੈ ਤੇ ਇਸ ਅਕਾਊਂਟ ਦਾ ਇਸਤੇਮਾਲ ਕਿਸੇ ਵੀ ਗੂਗਲ ਪ੍ਰੋਡਕਟ ਜਾਂ ਸਰਵਿਸ ਦੇ ਅਕਸੈਸ ਲਈ ਵੀ ਨਹੀਂਕੀਤਾ ਗਿਆ ਤਾਂ ਉਸ ਅਕਾਊਂਟ ਨੂੰ 1 ਦਸੰਬਰ 2023 ਤੋਂ ਹਟਾ ਦਿੱਤਾ ਜਾਵੇਗਾ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਅਕਾਊਂਟ ਡਿਲੀਟ ਨਾ ਕੀਤਾ ਜਾਵੇ ਤਾਂ ਕੋਸ਼ਿਸ਼ ਕਰੋ ਕਿ ਅਕਾਊਂਟ ਨੂੰ ਦੋ ਹਫਤੇ ਵਿਚ ਇਕ ਵਾਰ ਜ਼ਰੂਰ ਲਾਗਇਨ ਕਰ ਲਓ। ਇਕ ਵਾਰ Google ਅਕਾਊਂਟ ਡਿਲੀਟ ਹੋ ਜਾਣ ‘ਤੇ ਉਸ ਨੂੰ ਫਿਰ ਤੋਂ ਨਹੀਂ ਪਾਇਆ ਜਾ ਸਕਦਾ। ਇਸ ਤੋਂ ਇਲਾਵਾ ਜੁੜਿਆ ਹੋਇਆ ਜੀ-ਮੇਲ ਅਕਾਊਂਟ ਵੀ ਹਟਾ ਦਿੱਤਾ ਜਾਂਦਾ ਹੈ ਤੇ ਨਵਾ ਗੂਗਲ ਅਕਾਊਂਟ ਬਣਾਉਣ ਲਈ ਵੀ ਇਸ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Website Readers