ਅਨਿਲ ਸ਼ਰਮਾ ਦੇ ਨਿਰਦੇਸ਼ਨ ਵਿੱਚ ਬਣੀ ਗਦਰ 2 ਤਿੰਨ ਸੌ ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ। ਫਿਲਮ ਨੇ ਆਪਣੀ ਰਿਲੀਜ਼ ਦੇ ਦੂਜੇ ਸ਼ੁੱਕਰਵਾਰ ਨੂੰ ਘਰੇਲੂ ਬਾਕਸ ਆਫਿਸ ‘ਤੇ ਲਗਭਗ 20 ਕਰੋੜ ਦੀ ਕਮਾਈ ਕੀਤੀ ਹੈ। 11 ਅਗਸਤ ਨੂੰ ਸਿਨੇਮਾਘਰਾਂ ‘ਚ ਸੰਨੀ ਦਿਓਲ ਦੀ ਫਿਲਮ ‘ਗਦਰ 2’ ਰਿਲੀਜ਼ ਹੋਈ ਸੀ, ਜਿਸਦਾ ਮੁਕਾਬਲਾ ਅਕਸ਼ੈ ਕੁਮਾਰ ਦੀ ‘ਓਐੱਮਜੀ 2’ ਨਾਲ ਹੈ, ਪਰ ਗਦਰ 2 ਬਾਕੀ ਫਿਲਮਾਂ ਨੂੰ ਪਿੱਛੇ ਛੱਡ ਕੇ ਬਾਕਸ ਆਫਿਸ ‘ਤੇ ਰਾਜ ਕਰ ਰਹੀ ਹੈ।
ਰਿਪੋਰਟ ਮੁਤਾਬਕ ਫਿਲਮ ਨੇ ਅੱਠਵੇਂ ਦਿਨ ਭਾਰਤ ‘ਚ ਕੁੱਲ 19.50 ਕਰੋੜ ਦਾ ਕਾਰੋਬਾਰ ਕੀਤਾ ਹੈ। ਪਹਿਲੇ ਹਫਤੇ ‘ਗਦਰ 2’ ਨੇ 284.63 ਕਰੋੜ ਦੀ ਕਮਾਈ ਕੀਤੀ। ਅੱਠਵੇਂ ਦਿਨ ਦੇ ਕਲੈਕਸ਼ਨ ਤੋਂ ਬਾਅਦ ਫਿਲਮ ਦਾ ਕੁਲ ਅੰਕੜਾ 304.13 ਕਰੋੜ ਤੱਕ ਪਹੁੰਚ ਗਿਆ ਹੈ। ਫਿਲਮ ਨੇ ਪਹਿਲੇ ਦਿਨ 40.1 ਕਰੋੜ ਦੀ ਕਮਾਈ, ਦੂਜੇ ਦਿਨ 43.08 ਕਰੋੜ ਦੀ ਕਮਾਈ, ਤੀਜੇ ਦਿਨ 51.7 ਕਰੋੜ ਦੀ ਕਮਾਈ ਕੀਤੀ। ਇਸ ਤੋਂ ਬਾਅਦ ‘ਗਦਰ 2’ ਨੇ ਚੌਥੇ ਦਿਨ 38 ਕਰੋੜ ਦੀ ਕਮਾਈ, 15 ਅਗਸਤ ਨੂੰ ਫਿਲਮ ਨੇ ਸਭ ਤੋਂ ਵੱਧ 55.4 ਕਰੋੜ ਦਾ ਕਾਰੋਬਾਰ ਕੀਤਾ ਸੀ। ‘ਗਦਰ 2’ ਨੇ ਛੇਵੇਂ ਦਿਨ 32.37 ਕਰੋੜ ਅਤੇ 7ਵੇਂ ਦਿਨ 23.28 ਕਰੋੜ ਅਤੇ ਅੱਠਵੇਂ ਦਿਨ ਇਸ ਨੇ 19.50 ਕਰੋੜ ਰੁਪਏ ਇਕੱਠੇ ਕੀਤੇ। ਫਿਲਮ ਦਾ ਕੁਲ ਕਲੈਕਸ਼ਨ 304 ਕਰੋੜ ਰੁਪਏ ਹੈ। ਸਿਰਫ 8 ਦਿਨਾਂ ‘ਚ 300 ਕਰੋੜ ਦੀ ਕਮਾਈ ਕਰਨਾ ਫਿਲਮ ਲਈ ਵੱਡੀ ਗੱਲ ਹੈ।
ਇਸ ਦੌਰਾਨ ਕੀ ‘ਗਦਰ 2’ ਦੀ ਸਫਲਤਾ ਤੋਂ ਬਾਅਦ ‘ਗਦਰ 3’ ਆਵੇਗੀ ? ਪ੍ਰਸ਼ੰਸਕ ਇਸ ਬਾਰੇ ਸਵਾਲ ਪੁੱਛ ਰਹੇ ਹਨ। ਸੰਨੀ ਦਿਓਲ ਨੇ ਇਸ ਬਾਰੇ ਇਕ ਅਹਿਮ ਅਪਡੇਟ ਦਿੱਤੀ ਹੈ। ਜਦੋਂ ਸੰਨੀ ਤੋਂ ਏਅਰਪੋਰਟ ‘ਤੇ ਪੁੱਛਿਆ ਗਿਆ ਕਿ ਕੀ ਫਿਲਮ ‘ਗਦਰ 3’ ਰਿਲੀਜ਼ ਹੋਵੇਗੀ ਤਾਂ ਉਨ੍ਹਾਂ ਨੇ ਕਿਹਾ, ਹਾਂ, ਜ਼ਰੂਰ ਹੋਵੇਗੀ।”