ਹਲਕਾ ਨਕੋਦਰ ਦੇ ਐੱਮਐੱਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਆਪਣੇ ਕੀਤੇ ਹੋਏ ਵਾਦੇ ਨੂੰ ਨਿਭਾਉਂਦਿਆਂ ਹੋਇਆ ਅਤੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੁਵਾਰਾ ਚੌਕ ਤੋਂ ਲੈ ਕੇ ਜਲੰਧਰ ਬਾਈਪਾਸ ਕਮਲ ਹਸਪਤਾਲ ਤੱਕ ਬਣਨ ਵਾਲੀ ਸੜਕ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ। ਇਹ ਸੜਕ ਕਾਫੀ ਦੇਰ ਤੋਂ ਪਿਛਲੀ ਸਰਕਾਰ ਦੀਆਂ ਨਲਾਇਕੀਆਂ ਕਰਕੇ ਅਤੇ ਕੌਂਸਲ ਕਮੇਟੀ ਦੀ ਅਣਗੌਲਿਆਂ ਕਰਕੇ ਸੜਕ ਬਣਨ ਤੋਂ ਰਹਿ ਗਈ ਸੀ ਨਕੋਦਰ ਦਾ ਬਸ ਸਟੈਂਡ ਨਜ਼ਦੀਕ ਹੋਣ ਕਰਕੇ ਬਾਹਰੋਂ ਆਉਣ ਵਾਲੇ ਯਾਤਰੀ ਅਤੇ ਬਾਬਾ ਮੁਰਾਦ ਸ਼ਾਹ ਜੀ ਅਤੇ ਲਾਲ ਬਾਦਸ਼ਾਹ ਜੀ ਡੇਰੇ ਦੇ ਸ਼ਰਧਾਲੂਆਂ ਨੂੰ ਬਹੁਤ ਦਿੱਕਤ ਆਉਂਦੀ ਸੀ ਇਲੈਕਸ਼ਨ ਦੌਰਾਨ ਐਮਐਲਏ ਇੰਦਰਜੀਤ ਕੋਰ ਮਾਨ ਜੀ ਨੇ ਵਾਦਾ ਕੀਤਾ ਸੀ ਕਿ ਇਸ ਸੜਕ ਨੂੰ ਜਲਦੀ ਹੀ ਬਣਾਇਆ ਜਾਵੇਗਾ। ਇਹ ਸੜਕ ਮਜ਼ਬੂਤ ਅਤੇ ਵਧੀਆ ਤਰੀਕੇ ਨਾਲ ਬਣਾਈ ਜਾਵੇਗੀ। ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਆਪਣਾ ਵਾਅਦਾ ਨਿਭਾਉਂਦੇ ਹੋਏ ਅੱਜ ਇਸ ਸੜਕ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਤੇ ਮੈਡਮ ਇੰਦਰ ਮਾਨ ਜੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਸੜਕ ਤਕਰੀਬਨ98 ਲੱਖ ਰੁਪਈਏ ਦੇ ਨਾਲ ਅਤੇ ਡੇਢ ਮਹੀਨੇ ਵਿਚ ਬਣ ਕੇ ਤਿਆਰ ਹੋ ਜਾਵੇਗੀ। ਇਸ ਮੌਕੇ ਤੇ ਐੱਮਐੱਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਦੇ ਨਾਲ ਆਮ ਆਦਮੀ ਪਾਰਟੀ ਨਕੋਦਰ ਦੀ ਸਮੁੱਚੀ ਟੀਮ ਵੀ ਹਾਜ਼ਰ ਸੀ ਜਿਸ ਵਿੱਚ ਸ਼ਾਂਤੀ ਸਰੂਪ ਜ਼ਿਲਾ ਸਕੱਤਰ ਐਸ ਸੀ ਐਸ ਟੀ ਵਿੰਗ ,ਪ੍ਰਦੀਪ ਸਿੰਘ ਸ਼ੇਰਪੁਰ ,ਸ੍ਰੀ ਅਸ਼ਵਨੀ ਕੁਮਾਰ ਕੋਹਲੀ ਸਾਬਕਾ ਪ੍ਰਧਾਨ ਨਗਰ ਕੌਂਸਲ ,ਜਤਿੰਦਰ ਸਿੰਘ ਟਾਹਲੀ ,ਸੰਜੀਵ ਕੁਮਾਰ ਅਹੂਜਾ ,ਹਿਮਾਂਸ਼ੂ ਜੈਨ,ਅਮਿਤ ਕੁਮਾਰ ਅਹੁਜਾ ,ਬਲਦੇਵ ਸਹੋਤਾ ,ਨਰਿੰਦਰ ਕੁਮਾਰ ਸ਼ਰਮਾ , ਜਸਵੀਰ ਸਿੰਘ ਧਜਲ ,ਨਰੇਸ਼ ਕੁਮਾਰ ,ਬੋਬੀ ਸ਼ਰਮਾ , ਜਸਵੀਰ ਸਿੰਘ ਸ਼ੰਕਰ ਬਲਾਕ ਪ੍ਰਧਾਨ ਨਕੋਦਰ ,ਜਸਬੀਰ ਕੌਰ ਸੰਘੇੜਾ ਮਹਿਲਾ ਕੋਡੀਨੇਟਰ ,ਸੁਖਵਿੰਦਰ ਗਡਵਾਲ ,ਕਰਨੈਲ ਰਾਮ ਬਾਲੂ ,ਸੰਜੀਵ ਟੱਕਰ ,ਡਾਕਟਰ ਜੀਵਨ ਸਹੋਤਾ ,ਮਨੀ ਮਹਿੰਦਰੂ, ਪਰਮਿੰਦਰ ਕੁਮਾਰ ਰੱਤੂ ,ਮਨਮੋਹਨ ਸਿੰਘ ਟੱਕਰ ,ਪੰਕਜ ਮਾਲੜੀ ,ਪੰਮਾ ਗਿੱਲ ,ਸਰਬਜੀਤ ਕੌਰ ਧਾਲੀਵਾਲ ,ਸਾਕਸ਼ੀ ਸ਼ਰਮਾ, ਮੰਗਜੀਤ ਸਿੰਘ, ਲਾਲੀ ਕੰਗਾਂ,ਦਲਵੀਰ ਸਿੰਘ ,ਸੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ ।
ਬੱਸ ਸਟੈਂਡ ਦੇ ਅੱਗੇ ਬਣਨ ਵਾਲੀ ਸੜਕ ਦਾ ਉਦਘਾਟਨ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕੀਤਾ

his is Authorized Journalist of The Feedfront News and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।