Diljit Dosanjh: ਦਿਲਜੀਤ ਦੋਸਾਂਝ ਦੀ ਮੁਰੀਦ ਹੋਈ ਆਲੀਆ ਭੱਟ, ਤਾਰੀਫ਼ ਕਰਦੇ ਹੋਏ ਇਸ ਗੀਤ ਨੂੰ ਦੱਸਿਆ Favourite

16 views
Diljit Dosanjh: ਦਿਲਜੀਤ ਦੋਸਾਂਝ ਦੀ ਮੁਰੀਦ ਹੋਈ ਆਲੀਆ ਭੱਟ, ਤਾਰੀਫ਼ ਕਰਦੇ ਹੋਏ ਇਸ ਗੀਤ ਨੂੰ ਦੱਸਿਆ Favourite

Alia Bhatt On Diljit Dosanjh: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਹਰ ਪਾਸੇ ਬੋਲਬਾਲਾ ਹੈ। ਉਹ ਆਪਣੀ ਗਾਇਕੀ ਦੇ ਦਮ ਤੇ ਕੋਚੈਲਾ ਗੂਰੁ ਵੀ ਬਣੇ। ਦਿਲਜੀਤ ਪੰਜਾਬੀ ਸਿਨੇਮਾ ਜਗਤ ਦੇ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ ਜਿਸਨੇ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਅਤੇ ਹਾਲੀਵੁੱਡ ਸਿਤਾਰਿਆਂ ਉੱਪਰ ਵੀ ਆਪਣੀ ਵੱਖਰੀ ਸ਼ਾਪ ਛੱਡੀ ਹੈ। ਉਸਦੀ ਗਾਇਕੀ ਦਾ ਹਰ ਕੋਈ ਮੁਰੀਦ ਹੈ। ਇਸ ਵਿਚਾਲੇ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਵੱਲੋਂ ਹਾਲ ਹੀ ਵਿੱਚ ਆਪਣੇ ਪਸੰਦੀਦਾ ਪੰਜਾਬੀ ਗਾਇਕ ਬਾਰੇ ਖੁਲਾਸਾ ਕੀਤਾ ਗਿਆ ਹੈ। 

ਦਰਅਸਲ, kiddaan ਇਸੰਟਾਗ੍ਰਾਮ ਅਕਾਊਂਟ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਅਦਾਕਾਰ ਆਲੀਆ ਭੱਟ ਦਿਲਜੀਤ ਦੋਸਾਂਝ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੀ ਹੈ। ਉਸਨੇ ਦੱਸਿਆ ਕਿ ਦਿਲਜੀਤ ਦੋਸਾਂਝ ਮੇਰਾ ਪਸੰਦੀਦਾ ਕਲਾਕਾਰ ਹੈ। ਇਸਦੇ ਨਾਲ ਹੀ ਅਦਾਕਾਰਾ ਨੇ ਆਪਣੇ ਪਸੰਦੀਦਾ ਗੀਤ ਬਾਰੇ ਦੱਸਦੇ ਹੋਏ ਕਿਹਾ ਕਿ ਉਸਨੂੰ ਦਿਲਜੀਤ ਦਾ ਗਾਣਾ ਲਵਰ ਬੇਹੱਦ ਪਸੰਦ ਹੈ। ਤੁਸੀ ਵੀ ਵੇਖੋ ਇਹ ਵੀਡੀਓ…

 
 
 
 
 
View this post on Instagram
 
 
 
 
 
 
 
 
 
 
 

A post shared by KIDDAAN (@kiddaan)

ਇਸ ਤੋਂ ਇਲਾਵਾ ਆਲੀਆ ਭੱਟ ਨੇ ਦਿਲਜੀਤ ਦੀ ਕੋਚੇਲਾ ਪਰਫਾਰਮਸ ਬਾਰੇ ਵੀ ਗੱਲ ਕੀਤੀ ਸੀ। ਦਰਅਸਲ, ਆਲੀਆ ਭੱਟ ਨੇ ਇੰਸਟਾਗ੍ਰਾਮ ‘ਤੇ ਦਿਲਜੀਤ ਦੋਸਾਂਝ ਦੀ ਵੀਡੀਓ ਸ਼ੇਅਰ ਕੀਤੀ ਸੀ ਜਿਸ ਨਾਲ ਉਸਨੇ ਲਿਖਿਆ, ‘ਏਪਿਕ।’ ਇਸ ਤੋਂ ਇਲਾਵਾ ਉਨ੍ਹਾਂ ਨੇ ਦਿਲਜੀਤ ਦੋਸਾਂਝ ਨੂੰ ਵੀ ਟੈਗ ਕੀਤਾ ਸੀ। 

ਕਾਬਿਲੇਗੌਰ ਹੈ ਕਿ ਫਿਲਮ ਉੜਤਾ ਪੰਜਾਬ ਵਿੱਚ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ, ਆਲੀਆ ਭੱਟ ਨਾਲ ਦਿਲਜੀਤ ਦੋਸਾਂਝ ਵੀ ਅਹਿਮ ਭੂਮਿਕਾ ਵਿੱਚ ਦਿਖਾਈ ਦਿੱਤੇ ਸੀ। 

Read More: Entertainment News Live: ‘ਗਦਰ 2’ ਦੀ ਕਮਾਈ 8ਵੇਂ ਦਿਨ 300 ਕਰੋੜ ਤੋਂ ਪਾਰ, ਐਲਵਿਸ਼ ਯਾਦਵ ‘ਤੇ ਕਿਉਂ ਭੜਕੀ ਰਾਖੀ ਸਾਵੰਤ, ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
 

Website Readers