Snake Found In Mid Day Meal : ਇਸ ਸਮੇਂ ਬਿਹਾਰ ਦੇ ਅਰਰੀਆ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਮਿਡ ਡੇ ਮੀਲ ‘ਚ ਸੱਪ (Snake Found In Mid Day Meal) ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਰਰੀਆ ਦੇ ਫੋਰਬਸਗੰਜ (Forbesganj) ਦੇ ਅਮੋਨਾ ਹਾਈ ਸਕੂਲ ਵਿੱਚ ਸਕੂਲੀ ਬੱਚਿਆਂ ਦੀ ਪਲੇਟ ਵਿੱਚ ਇੱਕ ਸੱਪ ਦਾ ਬੱਚਾ ਮਿਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਅੱਜ ਬੱਚਿਆਂ ਨੂੰ ਮਿਡ-ਡੇ-ਮੀਲ ‘ਚ ਖਿਚੜੀ ਦਿੱਤੀ ਗਈ ਤਾਂ ਉਸ ‘ਚ ਸੱਪ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮਿਡ-ਡੇ-ਮੀਲ ਦਾ ਸੇਵਨ ਕਰਨ ਨਾਲ ਹੁਣ ਤੱਕ ਦਰਜਨਾਂ ਬੱਚਿਆਂ ਦੀ ਸਿਹਤ ਵਿਗੜ ਚੁੱਕੀ ਹੈ, ਜਿਨ੍ਹਾਂ ਨੂੰ ਇਲਾਜ ਲਈ ਫੋਰਬਸਗੰਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਐਸਡੀਐਮ ਸਮੇਤ ਕਈ ਅਧਿਕਾਰੀ ਮੌਕੇ ’ਤੇ ਜਾਂਚ ਲਈ ਪਹੁੰਚ ਗਏ ਹਨ।
ਦੱਸ ਦਈਏ ਕਿ ਅਰਰੀਆ ਜ਼ਿਲੇ ਦੇ ਫਰਬਿਸਗੰਜ ਦੇ ਅਮਾਨ ਹਾਈ ਸਕੂਲ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਮਿਡ-ਡੇ-ਮੀਲ ਪਰੋਸਦੇ ਸਮੇਂ ਬਚੀ ਹੋਈ ਪਲੇਟ ‘ਚ ਸੱਪ ਦਾ ਬੱਚਾ ਮਿਲਿਆ। ਇਸ ਖਬਰ ਦਾ ਪਤਾ ਲੱਗਦਿਆਂ ਹੀ ਪੂਰੇ ਸਕੂਲ ‘ਚ ਖਾਣਾ ਵੰਡਣ ਦਾ ਕੰਮ ਬੰਦ ਕਰ ਦਿੱਤਾ ਗਿਆ। ਪਰ, ਪਹਿਲਾਂ ਖਾਣਾ ਖਾ ਚੁੱਕੇ ਕੁਝ ਬੱਚਿਆਂ ਨੂੰ ਉਲਟੀਆਂ ਆਉਣ ਲੱਗੀਆਂ। ਉਨ੍ਹਾਂ ਦੀ ਸਿਹਤ ਵਿਗੜਦੀ ਦੇਖ ਕੇ ਕਈ ਬੱਚਿਆਂ ਨੂੰ ਤੁਰੰਤ ਫੋਰਬਸਗੰਜ ਹਸਪਤਾਲ ਭੇਜਿਆ ਗਿਆ।