ਅਸਮਾਨ ਤੋਂ ਕਿਉਂ ਡਿੱਗਦੀ ਹੈ ਬਿਜਲੀ ? ਕੀ ਅਜਿਹੀ ਸਥਿਤੀ ‘ਚ ਦਰਖਤ ਹੇਠਾਂ ਖੜ੍ਹਨਾ ਸਹੀ ਹੈ ? ਜਵਾਬ ਪੜ੍ਹੋ

ਅਸਮਾਨ ਤੋਂ ਕਿਉਂ ਡਿੱਗਦੀ ਹੈ ਬਿਜਲੀ ? ਕੀ ਅਜਿਹੀ ਸਥਿਤੀ ‘ਚ ਦਰਖਤ ਹੇਠਾਂ ਖੜ੍ਹਨਾ ਸਹੀ ਹੈ ? ਜਵਾਬ ਪੜ੍ਹੋ

5 views
13 mins read

Lightning : ਬਰਸਾਤ ਦੇ ਮੌਸਮ ਦੌਰਾਨ ਬਿਜਲੀ ਡਿੱਗਣ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ। ਇਸ ਦੀ ਤੇਜ਼ ਗਰਜ ਕਾਰਨ ਹਰ ਕੋਈ ਡਰ ਜਾਂਦਾ ਹੈ। ਜਦੋਂ ਅਸਮਾਨ ਵਿੱਚ ਬਿਜਲੀ ਕੜਕਣ ਲੱਗਦੀ ਹੈ ਤਾਂ ਮਨ ਵਿੱਚ ਇੱਕੋ ਡਰ ਰਹਿੰਦਾ ਹੈ ਕਿ ਕਿਤੇ ਇਹ ਸਾਡੇ ਘਰ ਦੇ ਆਲੇ-ਦੁਆਲੇ ਨਾ ਡਿੱਗ ਜਾਵੇ। ਕਈ ਵਾਰ ਜਦੋਂ ਲੋਕ ਘਰੋਂ ਬਾਹਰ ਹੁੰਦੇ ਹਨ ਅਤੇ ਮੌਸਮ ਖ਼ਰਾਬ ਹੋ ਜਾਂਦਾ ਹੈ ਤਾਂ ਉਹ ਅਕਸਰ ਦਰੱਖਤ ਹੇਠਾਂ ਖੜ੍ਹੇ ਰਹਿੰਦੇ ਹਨ। ਪਰ ਤੁਹਾਨੂੰ ਅਜਿਹਾ ਕਰਨਾ ਚਾਹੀਦਾ ਹੈ?

ਕਿਉਂ ਚਮਕਦੀ ਹੈ ਅਸਮਾਨੀ ਬਿਜਲੀ  ?

1872 ਵਿੱਚ ਪਹਿਲੀ ਵਾਰ ਵਿਗਿਆਨੀ ਬੈਂਜਾਮਿਨ ਫਰੈਂਕਲਿਨ ਨੇ ਬਿਜਲੀ ਡਿੱਗਣ ਦਾ ਸਹੀ ਕਾਰਨ ਦੱਸਿਆ ਸੀ। ਉਨ੍ਹਾਂ ਦੱਸਿਆ ਕਿ ਆਸਮਾਨ ਵਿੱਚ ਬੱਦਲਾਂ ਵਿੱਚ ਪਾਣੀ ਦੇ ਛੋਟੇ-ਛੋਟੇ ਕਣ ਹੁੰਦੇ ਹਨ, ਜੋ ਹਵਾ ਵਿੱਚ ਰਗੜਨ ਕਾਰਨ ਚਾਰਜ ਹੋ ਜਾਂਦੇ ਹਨ। ਕੁਝ ਬੱਦਲਾਂ ‘ਤੇ ਪੌਜ਼ਟਿਵ ਚਾਰਜ ਆ ਜਾਂਦਾ ਹੈ ਅਤੇ ਕੁਝ ‘ਤੇ ਨੈਗਟਿਵ। ਜਦੋਂ ਦੋਵੇਂ ਤਰ੍ਹਾਂ ਦੇ ਚਾਰਜ ਬੱਦਲ ਇੱਕ ਦੂਜੇ ਨਾਲ ਰਗੜਦੇ ਹਨ ਤਾਂ ਉਨ੍ਹਾਂ ਦੇ ਮਿਲਣ ਨਾਲ ਲੱਖਾਂ ਵੋਲਟ ਬਿਜਲੀ ਪੈਦਾ ਹੁੰਦੀ ਹੈ। ਕਈ ਵਾਰ ਇਹ ਬਿਜਲੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਧਰਤੀ ਤੱਕ ਪਹੁੰਚ ਜਾਂਦੀ ਹੈ। ਇਸ ਨੂੰ ਬਿਜਲੀ ਡਿੱਗਣਾ ਕਿਹਾ ਜਾਂਦਾ ਹੈ।
 
 ਇੱਥੇ ਰਹਿੰਦਾ ਹੈ ਖ਼ਤਰਾ 

ਜਦੋਂ ਬਿਜਲੀ ਡਿੱਗਦੀ ਹੈ ਤਾਂ ਇਹ ਅਕਸਰ ਜਾਨਲੇਵਾ ਸਾਬਤ ਹੁੰਦੀ ਹੈ। ਬਿਜਲੀ ਡਿੱਗਣ ਦਾ ਖ਼ਤਰਾ ਖੇਤਾਂ ਵਿੱਚ ਕੰਮ ਕਰਨ ਵਾਲੇ, ਦਰੱਖਤਾਂ ਹੇਠਾਂ ਖੜ੍ਹੇ ਹੋਣ, ਛੱਪੜ ਵਿੱਚ ਨਹਾਉਣ ਸਮੇਂ ਅਤੇ ਇਸ ਤੋਂ ਇਲਾਵਾ ਮੋਬਾਈਲ ਫ਼ੋਨ ਸੁਣਨ ਵਾਲੇ ਵਿਅਕਤੀ ਉੱਤੇ ਸਭ ਤੋਂ ਵੱਧ ਰਹਿੰਦਾ ਹੈ। ਵਿਗਿਆਨੀਆਂ ਦੇ ਅਨੁਸਾਰ ਮੋਬਾਈਲ ਫੋਨ ‘ਚੋ ਅਲਟਰਾਵਾਇਲਟ ਕਿਰਨਾਂ ਨਿਕਲਦੀਆਂ ਹਨ, ਜੋ ਅਸਮਾਨੀ ਬਿਜਲੀ ਨੂੰ ਆਪਣੀ ਵੱਲ ਖਿੱਚਦੀਆਂ ਹਨ।
 
ਦਰੱਖਤਾਂ ਅਤੇ ਖੰਭਿਆਂ ਦੇ ਆਲੇ-ਦੁਆਲੇ ਰਹਿੰਦਾ ਹੈ ਖਤਰਾ
 
ਬਿਜਲੀ ਸਭ ਤੋਂ ਛੋਟਾ ਰਸਤਾ ਚੁਣਦੀ ਹੈ। ਅਜਿਹੀ ਸਥਿਤੀ ਵਿੱਚ ਜਦੋਂ ਅਸਮਾਨੀ ਬਿਜਲੀ ਜ਼ਮੀਨ ਵੱਲ ਆਉਂਦੀ ਹੈ ਤਾਂ ਬਿਜਲੀ ਦੇ ਉੱਚੇ ਖੰਭੇ ਇਸ ਨੂੰ ਕੰਡਕਟਰ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ। ਜਿਸ ਕਾਰਨ ਬਿਜਲੀ ਦੇ ਖੰਭਿਆਂ ਦੇ ਆਲੇ-ਦੁਆਲੇ ਬਿਜਲੀ ਜ਼ਿਆਦਾ ਡਿੱਗਦੀ ਹੈ। ਜੇਕਰ ਬਿਜਲੀ ਗਰਜ ਰਹੀ ਹੈ ਤਾਂ ਤੁਹਾਡਾ ਘਰ ਸਭ ਤੋਂ ਵੱਧ ਸੁਰੱਖਿਅਤ ਹੈ, ਜੇਕਰ ਤੁਸੀਂ ਕਿਸੇ ਦਰੱਖਤ ਹੇਠਾਂ ਖੜ੍ਹੇ ਹੋ ਤਾਂ ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ। ਇਸ ਸਥਿਤੀ ਵਿੱਚ ਬਿਜਲੀ ਤੋਂ ਇਲਾਵਾ ਹਨੇਰੀ ਵਿੱਚ ਦਰੱਖਤ ਟੁੱਟਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।
 
ਅਜਿਹਾ ਹੋ ਜਾਵੇ ਤਾਂ ਸਮਝੋ ਕਿ ਨੇੜੇ ਹੀ ਡਿੱਗੇਗੀ ਬਿਜਲੀ  
ਜੇਕਰ ਅਸਮਾਨ ਵਿੱਚ ਬਿਜਲੀ ਚਮਕਦੀ ਹੈ ਅਤੇ ਤੁਹਾਡੇ ਸਿਰ ਦੇ ਵਾਲ ਖੜ੍ਹੇ ਹੋ ਜਾਣ ਅਤੇ ਤੁਹਾਨੂੰ ਚਮੜੀ ਵਿੱਚ ਝਰਨਾਹਟ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਹੇਠਾਂ ਝੁਕ ਕੇ ਆਪਣੇ ਕੰਨ ਬੰਦ ਕਰ ਲਓ। ਆਪਣੇ ਹੱਥਾਂ ਨਾਲ ਸਿਰ ਅਤੇ ਕੰਨ ਢੱਕ ਕੇ ਬੈਠੋ। ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਹਾਡੇ ਆਲੇ-ਦੁਆਲੇ ਬਿਜਲੀ ਡਿੱਗਣ ਵਾਲੀ ਹੈ।
 
Previous Story

Varanasi के तीन पुलिसकर्मियों का कारनामा, पहले करवाई फर्जी शादी… फिर देह व्यापार के आरोप में करने लगे वसूली

Next Story

द‍िहाड़ी मजदूर बना अरबपत‍ि! खाते में थे ₹17, अचानक आ गए 100 करोड़ रुपये और फिर…

Latest from Blog

Website Readers