ਬਾਲੀਵੁੱਡ ਦਾ ਵਿਲਨ ਆਸ਼ੀਸ਼ ਵਿੱਦਿਆਰਥੀ 60 ਦੀ ਉਮਰ ‘ਚ ਬਣਿਆ ਲਾੜਾ, ਅਸਾਮ ਦੀ ਕੁੜੀ ਨਾਲ ਕੀਤਾ ਵਿਆਹ

ਬਾਲੀਵੁੱਡ ਦਾ ਵਿਲਨ ਆਸ਼ੀਸ਼ ਵਿੱਦਿਆਰਥੀ 60 ਦੀ ਉਮਰ ‘ਚ ਬਣਿਆ ਲਾੜਾ, ਅਸਾਮ ਦੀ ਕੁੜੀ ਨਾਲ ਕੀਤਾ ਵਿਆਹ

14 views
10 mins read

Ashish Vidyarthi 2nd Wedding: ਬਾਲੀਵੁੱਡ ਦੀਆਂ ਕਈ ਫਿਲਮਾਂ ‘ਚ ਖਲਨਾਇਕ ਦੇ ਕਿਰਦਾਰ ਨਾਲ ਲੋਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡਣ ਵਾਲੇ ਦਿੱਗਜ ਅਭਿਨੇਤਾ ਆਸ਼ੀਸ਼ ਵਿਦਿਆਰਥੀ ਬਾਰੇ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ 60 ਸਾਲ ਦੀ ਉਮਰ ‘ਚ ਆਸ਼ੀਸ਼ ਵਿਦਿਆਰਥੀ ਨੇ ਗੁਪਤ ਰੂਪ ਨਾਲ ਦੂਜਾ ਵਿਆਹ ਕਰ ਲਿਆ ਹੈ।

ਆਸ਼ੀਸ਼ ਵਿਦਿਆਰਥੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ
ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ ਵਿੱਚ ਦੂਜਾ ਵਿਆਹ ਕੀਤਾ ਹੈ। ਅਭਿਨੇਤਾ ਨੇ ਅਸਾਮ ਦੀ ਰਹਿਣ ਵਾਲੀ ਰੂਪਾਲੀ ਬਰੂਆ ਨਾਲ ਵਿਆਹ ਕੀਤਾ ਹੈ। ਦੋਹਾਂ ਨੇ ਅੱਜ ਯਾਨੀ 25 ਮਈ ਨੂੰ ਆਪਣੇ ਕਰੀਬੀ ਲੋਕਾਂ ਦੀ ਮੌਜੂਦਗੀ ‘ਚ ਕੋਰਟ ਮੈਰਿਜ ਕੀਤੀ। ਜਿਸ ਦੀਆਂ ਕੁਝ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਜਿਸ ‘ਚ ਲਾੜਾ ਬਣਿਆ ਆਸ਼ੀਸ਼ ਆਪਣੀ ਦੁਲਹਨ ਨਾਲ ਪੋਜ਼ ਦੇ ਰਿਹਾ ਹੈ।

ਕੋਲਕਾਤਾ ਵਿੱਚ ਹੋਇਆ ਸੀ ਆਸ਼ੀਸ਼ ਅਤੇ ਰੂਪਾਲੀ ਦਾ ਵਿਆਹ 
ਆਸ਼ੀਸ਼ ਅਤੇ ਰੂਪਾਲੀ ਦਾ ਵਿਆਹ ਕੋਲਕਾਤਾ ਵਿੱਚ ਹੋਇਆ ਸੀ। ਇਨ੍ਹਾਂ ਤਸਵੀਰਾਂ ‘ਚ ਆਸ਼ੀਸ਼ ਨੇ ਆਫ-ਵਾਈਟ ਕੁੜਤੇ ਦੇ ਨਾਲ ਲੁੰਗੀ ਪਾਇਆ ਹੋਇਆ ਹੈ। ਦੂਜੇ ਪਾਸੇ ਆਸ਼ੀਸ਼ ਦੀ ਦੁਲਹਨ ਵੀ ਵਾਈਟ ਸ਼ੇਡ ਦੀ ਸਾੜੀ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ ‘ਚ ਦੋਵੇਂ ਗਲੇ ‘ਚ ਮਾਲਾ ਪਾ ਕੇ ਕੈਮਰੇ ਸਾਹਮਣੇ ਪੋਜ਼ ਦੇ ਰਹੇ ਹਨ। ਦੱਸ ਦੇਈਏ ਕਿ ਰੁਪਾਲੀ ਫੈਸ਼ਨ ਇੰਡਸਟਰੀ ਨਾਲ ਸਬੰਧਤ ਹੈ। ਜਿਸ ਦਾ ਕੋਲਕਾਤਾ ਵਿੱਚ ਇੱਕ ਫੈਸ਼ਨ ਸਟੋਰ ਵੀ ਹੈ।

ਰੁਪਾਲੀ ਤੋਂ ਪਹਿਲਾਂ ਰਾਜੋਸ਼ੀ ਨਾਲ ਹੋਇਆ ਸੀ ਵਿਆਹ
ਦੱਸ ਦੇਈਏ ਕਿ ਰੂਪਾਲੀ ਤੋਂ ਪਹਿਲਾਂ ਆਸ਼ੀਸ਼ ਦਾ ਵਿਆਹ ਅਭਿਨੇਤਰੀ ਰਾਜੋਸ਼ੀ ਵਿਦਿਆਰਥੀ ਨਾਲ ਹੋਇਆ ਸੀ। ਜੋ ਅਭਿਨੇਤਰੀ, ਗਾਇਕ ਅਤੇ ਥੀਏਟਰ ਕਲਾਕਾਰ ਹੈ। ਪਰ ਇਸ ਜੋੜੇ ਦਾ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਦੋਹਾਂ ਦਾ ਤਲਾਕ ਹੋ ਗਿਆ। ਕਈ ਸਾਲਾਂ ਤੱਕ ਇਕੱਠੇ ਰਹਿਣ ਤੋਂ ਬਾਅਦ, ਜੋੜੇ ਦਾ ਤਲਾਕ ਹੋ ਗਿਆ।

ਆਸ਼ੀਸ਼ ਆਖਰੀ ਵਾਰ ਇਸ ਫਿਲਮ ‘ਚ ਨਜ਼ਰ ਆਏ ਸਨ
ਆਸ਼ੀਸ਼ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਨੂੰ ਆਖਰੀ ਵਾਰ ਅਮਿਤਾਭ ਬੱਚਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ ‘ਗੁੱਡਬਾਏ’ ਵਿੱਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ, ਆਪਣੇ ਲੰਬੇ ਕਰੀਅਰ ਵਿੱਚ, ਅਦਾਕਾਰ ਨੇ 11 ਭਾਸ਼ਾਵਾਂ ਵਿੱਚ 200 ਤੋਂ ਵੱਧ ਫਿਲਮਾਂ ਕੀਤੀਆਂ ਹਨ।

Previous Story

सलमान खान ने फिर जीता फैंस का दिल, वायरल वीडियो देख नहीं कर पाएंगे यकीन, यूजर बोले- ‘टाइगर हमेशा तैयार है’

Next Story

एक सप्ताह में एक ही शहर में 3 मर्डर, पुलिस के हत्थे चढ़ा सीरियल किलर, बताई हत्या की वजह

Latest from Blog

Website Readers