ਦੁਨੀਆ ਦਾ ਸਭ ਤੋਂ ਮਹਿੰਗਾ ਫਲ, ਇੱਕ ਟੁਕੜਾ ਖਰੀਦਣ ਲਈ ਵੇਚਣੀ ਪੈ ਸਕਦੀ ਕਈ ਬਿਘੇ ਜ਼ਮੀਨ

ਦੁਨੀਆ ਦਾ ਸਭ ਤੋਂ ਮਹਿੰਗਾ ਫਲ, ਇੱਕ ਟੁਕੜਾ ਖਰੀਦਣ ਲਈ ਵੇਚਣੀ ਪੈ ਸਕਦੀ ਕਈ ਬਿਘੇ ਜ਼ਮੀਨ

9 views
9 mins read

World Most Expensive Fruit: ਗਰਮੀਆਂ ਦਾ ਮੌਸਮ ਆਪਣੇ ਸਿਖਰ ‘ਤੇ ਹੈ। ਇਸ ਤੋਂ ਰਾਹਤ ਪਾਉਣ ਲਈ ਲੋਕ ਤਰਬੂਜ, ਖਰਬੂਜ਼ੇ ਤੇ ਹਰ ਤਰ੍ਹਾਂ ਦੇ ਠੰਢੇ ਫਲਾਂ ਦਾ ਸਹਾਰਾ ਲੈ ਰਹੇ ਹਨ। ਹਾਲਾਂਕਿ, ਜੋ ਤਰਬੂਜ ਜਾਂ ਖਰਬੂਜੇ ਤੁਸੀਂ ਖਾ ਰਹੇ ਹੋਵੋਗੇ, ਉਹ 100, 50 ਰੁਪਏ ਕਿੱਲੋ ਵਿੱਚ ਉਪਲਬਧ ਹਨ ਪਰ ਅੱਜ ਅਸੀਂ ਜਿਸ ਖਰਬੂਜੇ ਦੀ ਗੱਲ ਕਰ ਰਹੇ ਹਾਂ, ਉਹ ਇੰਨਾ ਮਹਿੰਗਾ ਹੈ ਕਿ ਇਸ ਦਾ ਇੱਕ ਟੁਕੜਾ ਖਰੀਦਣ ਲਈ ਤੁਹਾਨੂੰ ਆਪਣੀ ਕਈ ਵਿੱਘੇ ਜ਼ਮੀਨ ਵੇਚਣੀ ਪੈ ਸਕਦੀ ਹੈ। 

ਦਰਅਸਲ, ਅਸੀਂ ਜਿਸ ਖਰਬੂਜੇ ਦੀ ਗੱਲ ਕਰ ਰਹੇ ਹਾਂ ਉਸ ਨੂੰ ਯੂਬਾਰੀ ਕਿੰਗ (Yubari King) ਕਿਹਾ ਜਾਂਦਾ ਹੈ ਤੇ ਇਹ ਸਿਰਫ ਜਾਪਾਨ ਵਿੱਚ ਉੱਗਦਾ ਹੈ। ਵਿਦੇਸ਼ੀ ਬਾਜ਼ਾਰ ‘ਚ ਕੁਝ ਲੋਕ ਇਸ ਨੂੰ ਖਰੀਦੇ ਵੇਖੇ ਜਾ ਸਕਦੇ ਹਨ ਪਰ ਭਾਰਤ ‘ਚ ਕੁਝ ਹੀ ਪਰਿਵਾਰ ਅਜਿਹੇ ਹਨ ਜੋ ਇੰਨਾ ਮਹਿੰਗਾ ਖਰਬੂਜ਼ਾ ਖਰੀਦਦੇ ਹਨ।

ਕਿੱਥੇ ਉੱਗਦਾ ਇਹ ਖਰਬੂਜਾ
ਦੁਨੀਆ ਦਾ ਸਭ ਤੋਂ ਮਹਿੰਗਾ ਖਰਬੂਜ਼ਾ ਸਿਰਫ ਜਾਪਾਨ ਦੇ ਹੋਕਾਈਡੋ ਟਾਪੂ ਵਿੱਚ ਉੱਗਦਾ ਹੈ। ਇਸ ਦਾ ਉਤਪਾਦਨ ਬਹੁਤ ਘੱਟ ਹੁੰਦਾ ਹੈ। ਇਸ ਨੂੰ ਇਸ ਤਰੀਕੇ ਨਾਲ ਸਮਝੋ ਕਿ ਤੁਸੀਂ ਇੱਕ ਸੀਜ਼ਨ ਵਿੱਚ ਉੱਗਣ ਵਾਲੇ ਤਰਬੂਜਿਆਂ ਦੀ ਗਿਣਤੀ ਆਸਾਨੀ ਨਾਲ ਕਰ ਸਕਦੇ ਹੋ। ਇਹ ਖਰਬੂਜਾ ਆਪਣੀ ਮਹਿਕ ਤੇ ਖਾਸ ਕਿਸਮ ਦੇ ਸਵਾਦ ਲਈ ਜਾਣਿਆ ਜਾਂਦਾ ਹੈ। ਇਸ ਖਰਬੂਜੇ ਵਿੱਚ ਬੀਜ ਵੀ ਬਹੁਤ ਘੱਟ ਹੁੰਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਖਰਬੂਜੇ ਵਿੱਚ ਵਿਟਾਮਿਨ ਸੀ, ਵਿਟਾਮਿਨ ਏ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ ਜੋ ਇਸ ਨੂੰ ਹੋਰ ਵੀ ਖਾਸ ਬਣਾਉਂਦੇ ਹਨ।

ਕਿੰਨੀ ਹੁੰਦੀ ਯੂਬਾਰੀ ਕਿੰਗ ਦੀ ਕੀਮਤ?
ਤੁਹਾਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਕੀਮਤਾਂ ‘ਤੇ ਯੂਬਰੀ ਕਿੰਗ ਖਰਬੂਜਾ ਮਿਲੇਗਾ ਪਰ ਸਾਲ 2019 ਵਿੱਚ, ਦੋ ਯੂਬਰੀ ਕਿੰਗ ਖਰਬੂਜੇ 42,450 ਅਮਰੀਕੀ ਡਾਲਰ ਵਿੱਚ ਵਿਕੇ ਸੀ, ਜਿਸ ਦੀ ਕੀਮਤ ਭਾਰਤੀ ਰੁਪਏ ਵਿੱਚ 34 ਲੱਖ ਤੋਂ ਵੱਧ ਹੈ। ਇਹ ਖਰਬੂਜੇ ਵਿਸ਼ੇਸ਼ ਤੌਰ ‘ਤੇ ਅਕਤੂਬਰ ਤੋਂ ਮਾਰਚ ਦੇ ਵਿਚਕਾਰ ਉਗਾਏ ਜਾਂਦੇ ਹਨ ਤੇ ਇਸ ਤੋਂ ਬਾਅਦ ਦੁਨੀਆ ਭਰ ਦੇ ਵੱਖ-ਵੱਖ ਗਾਹਕਾਂ ਨੂੰ ਵੇਚੇ ਜਾਂਦੇ ਹਨ।

Previous Story

Netflix ने कर दिया परिवार में बंटवारा! भाई-बहन, पति-पत्‍नी कोई नहीं शेयर कर सकेगा पासवर्ड, अब जेब पर ‘डाके’ की तैयारी

Next Story

6 बच्चों की मां ने प्रेमी के लिए पति को सुला दिया मौत की नींद, कांट्रैक्ट किलर्स हायर कर मर्डर को दिया अंजाम

Latest from Blog

Website Readers