Trending News: ਹਾਲ ਹੀ ਵਿੱਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2000 ਰੁਪਏ ਦੇ ਨੋਟ ਵਾਪਸ ਲੈਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਉਦੋਂ ਤੋਂ ਹੀ ਜ਼ਿਆਦਾਤਰ ਲੋਕ ਆਪਣੇ ਕੋਲ ਰੱਖੇ 2,000 ਰੁਪਏ ਦੇ ਨੋਟ ਬੈਂਕ ‘ਚ ਜਮ੍ਹਾ ਕਰਵਾਉਣ ਤੋਂ ਲੈ ਕੇ ਬਾਜ਼ਾਰ ‘ਚ ਲੈ ਜਾਣ ਤੋਂ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਅਜਿਹੇ ‘ਚ ਜਿੱਥੇ ਕੁਝ ਲੋਕ ਦੁਕਾਨਾਂ ‘ਤੇ ਖਰੀਦਦਾਰੀ ਤੇ ਪੈਟਰੋਲ ਪੰਪਾਂ ‘ਤੇ 2000 ਰੁਪਏ ਦੇ ਨੋਟ ਖਰਚ ਕਰਦੇ ਨਜ਼ਰ ਆ ਰਹੇ ਹਨ, ਇਸ ਦੇ ਨਾਲ ਹੀ ਬੈਂਕਾਂ ‘ਚ ਲੋਕਾਂ ਦੀ ਭਾਰੀ ਭੀੜ ਨਜ਼ਰ ਆ ਰਹੀ ਹੈ।
ਇਸ ਦੌਰਾਨ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਵਿੱਚ ਕਈ ਦੁਕਾਨਦਾਰ ਤੇ ਪੈਟਰੋਲ ਪੰਪ ਮਾਲਕ ਇਸ ਨੂੰ ਲੈਣ ਤੋਂ ਇਨਕਾਰ ਕਰ ਰਹੇ ਹਨ। ਇਸ ਦੇ ਨਾਲ ਹੀ ਇਨ੍ਹੀਂ ਦਿਨੀਂ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਦੁਕਾਨਦਾਰ ਆਪਣੀ ਦੁਕਾਨ ਦੀ ਵਿਕਰੀ ਵਧਾਉਣ ਲਈ 2000 ਰੁਪਏ ਦੇ ਨੋਟ ਲੈਣ ਲਈ ਤਿਆਰ ਨਜ਼ਰ ਆ ਰਿਹਾ ਹੈ। ਇਸ ਨੂੰ ਦੇਖ ਕੇ ਜ਼ਿਆਦਾਤਰ ਯੂਜ਼ਰਸ ਦੰਗ ਰਹਿ ਗਏ, ਜਦਕਿ ਕੁਝ ਯੂਜ਼ਰਸ ਨੇ ਇਸ ਨੂੰ ਆਫਤ ‘ਚ ਮੌਕੇ ਦੀ ਤਲਾਸ਼ ਦੱਸਿਆ ਹੈ।
If you think RBI is smart, think again cos Delhites are much smarter.
What an innovative way to increase your sales! 😅#2000Note pic.twitter.com/ALb2FNDJi0
— Sumit Agarwal 🇮🇳 (@sumitagarwal_IN) May 22, 2023
2000 ਦੇ ਨੋਟ ਨਾਲ ਖਰੀਦਾਰੀ
ਦਰਅਸਲ, ਸੁਮਿਤ ਅਗਰਵਾਲ ਨਾਮ ਦੇ ਇੱਕ ਯੂਜ਼ਰ ਨੇ ਟਵਿਟਰ ‘ਤੇ ਇੱਕ ਤਸਵੀਰ ਪੋਸਟ ਕੀਤੀ ਹੈ। ਇਸ ਵਿੱਚ ਦੁਕਾਨਦਾਰ ਵੱਲੋਂ ਦਿੱਤੀ ਗਈ ਪੇਸ਼ਕਸ਼ ਨੂੰ ਸਾਫ਼ ਪੜ੍ਹਿਆ ਜਾ ਸਕਦਾ ਹੈ। ਦੁਕਾਨ ਦੇ ਸਾਹਮਣੇ ਚਿਪਕਾਏ ਗਏ ਨੋਟਿਸ ‘ਚ ਗਾਹਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ 2,000 ਰੁਪਏ ਦੇ ਨੋਟ ਦੇ ਕੇ 2100 ਰੁਪਏ ਦਾ ਸਾਮਾਨ ਖਰੀਦ ਸਕਦੇ ਹਨ। ਲੋਕ ਇਸ ਆਫਰ ਨੂੰ ਕਾਫੀ ਪਸੰਦ ਕਰ ਰਹੇ ਹਨ। ਤਸਵੀਰ ਸ਼ੇਅਰ ਕਰਨ ਦੇ ਨਾਲ ਹੀ ਦਾਅਵਾ ਕੀਤਾ ਗਿਆ ਹੈ ਕਿ ਇਹ ਤਸਵੀਰ ਦਿੱਲੀ ਦੀ ਇੱਕ ਮੀਟ ਦੀ ਦੁਕਾਨ ਦੇ ਬਾਹਰ ਦੀ ਹੈ।
ਯੂਜ਼ਰਸ ਮਜ਼ਾਕੀਆ ਰਿਐਕਸ਼ਨ ਦੇ ਰਹੇ
ਤਸਵੀਰ ਪੋਸਟ ਕਰਦੇ ਕੈਪਸ਼ਨ ‘ਚ ਲਿਖਿਆ, ‘ਜੇਕਰ ਤੁਹਾਨੂੰ ਲੱਗਦਾ ਹੈ ਕਿ ਆਰਬੀਆਈ ਸਮਾਟ ਹੈ, ਤਾਂ ਦੁਬਾਰਾ ਸੋਚੋ ਕਿਉਂਕਿ ਦਿੱਲੀ ਵਾਲੇ ਜ਼ਿਆਦਾ ਸਮਾਟ ਹਨ। ਆਪਣੀ ਵਿਕਰੀ ਨੂੰ ਵਧਾਉਣ ਦਾ ਕਿੰਨਾ ਅਨੋਖਾ ਤਰੀਕਾ!’ ਫਿਲਹਾਲ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਯੂਜ਼ਰਸ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ‘ਤੇ ਟਿੱਪਣੀ ਕਰਦੇ ਹੋਏ ਇਕ ਉਪਭੋਗਤਾ ਨੇ ਇਸ ਨੂੰ ਬਹੁਤ ਵਧੀਆ ਵਿਕਰੀ ਰਣਨੀਤੀ ਦੱਸਿਆ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਯੂਜ਼ਰਸ ਨੇ ਇਸ ਨੂੰ ਆਫਤ ਵਿੱਚ ਮੌਕਾ ਦੱਸਿਆ ਹੈ।