ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਨਾਲ ਰੋਮਾਂਟਿਕ ਵੀਡੀਓ ਕੀਤੀ ਸ਼ੇਅਰ, ਬੋਲੇ- ‘ਪਾਸੇ ਹਟ ਜਾਓ, ਜੱਟੀ ਤੁਰੀ ਆਉਂਦੀ ਐ’

ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਨਾਲ ਰੋਮਾਂਟਿਕ ਵੀਡੀਓ ਕੀਤੀ ਸ਼ੇਅਰ, ਬੋਲੇ- ‘ਪਾਸੇ ਹਟ ਜਾਓ, ਜੱਟੀ ਤੁਰੀ ਆਉਂਦੀ ਐ’

38 views
8 mins read

Gippy Grewal Ravneet Grewal Romantic Video: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਅਕਸਰ ਹੀ ਲਾਈਮਲਾਈਟ ‘ਚ ਬਣੇ ਰਹਿੰਦੇ ਹਨ। ਜਲਦ ਹੀ ਉਨ੍ਹਾਂ ਦੀ ਫਿਲਮ ‘ਕੈਰੀ ਆਨ ਜੱਟਾ 3’ ਰਿਲੀਜ਼ ਹੋਣ ਜਾ ਰਹੀ ਹੈ। ਗਿੱਪੀ ਦੇ ਨਾਲ ਨਾਲ ਫਿਲਮ ਦੀ ਪੂਰੀ ਸਟਾਰ ਕਾਸਟ ਫਿਲਮ ਦਾ ਰੱਜ ਕੇ ਪ੍ਰਮੋਸ਼ਨ ਕਰ ਰਹੀ ਹੈ।

ਇਹ ਵੀ ਪੜ੍ਹੋ: ‘ਗੋਡੇ ਗੋਡੇ ਚਾਅ’ ਦਾ ਗਾਣਾ ‘ਕੁੜੀਆਂ ਦੀ ਮਰਜ਼ੀ’ ਰਿਲੀਜ਼, ਇਮੋਸ਼ਨਲ ਕਰੇਗੀ ਸੋਨਮ ਬਾਜਵਾ ਤੇ ਨਿਰਮਲ ਰਿਸ਼ੀ ਦੀ ਜੋੜੀ

ਇਸ ਦਰਮਿਆਨ ਗਿੱਪੀ ਗਰੇਵਾਲ ਦੀ ਇੱਕ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਗਿੱਪੀ ਗਰੇਵਾਲ ਨੇ ਆਪਣੀ ਪਤਨੀ ਰਵਨੀਤ ਗਰੇਵਾਲ ਨਾਲ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ‘ਚ ਗਿੱਪੀ ਰਵਨੀਤ ਦਾ ਹੱਥ ਫੜੇ ਨਜ਼ਰ ਆ ਰਹੀ ਹੈ। ਵੀਡੀਓ ‘ਚ ਰਵਨੀਤ ਕੌਰ ਹਮੇਸ਼ਾ ਦੀ ਤਰ੍ਹਾਂ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਫੈਨਜ਼ ਨੂੰ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਖੂਬ ਪਸੰਦ ਆ ਰਹੀ ਹੈ। ਦੇਖੋ ਇਹ ਵੀਡੀਓ:

[blurb]

 
 
 
 
 
View this post on Instagram
 
 
 
 
 
 
 
 
 
 
 

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)


[/blurb]

ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੀ ਫਿਲਮ ‘ਕੈਰੀ ਆਨ ਜੱਟਾ 3’ 29 ਜੂਨ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ ‘ਚ ਗਿੱਪੀ ਗਰੇਵਾਲ ਸੋਨਮ ਬਾਜਵਾ ਦੇ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ, ਜਦਕਿ ਬਿਨੂੰ ਢਿੱਲੋਂ ਤੇ ਕਵਿਤਾ ਕੌਸ਼ਿਕ ਪਤੀ ਪਤਨੀ ਦੇ ਕਿਰਦਾਰ ਨਿਭਾ ਰਹੇ ਹਨ । ਜਸਵਿੰਦਰ ਭੱਲਾ ਹਮੇਸ਼ਾ ਦੀ ਤਰ੍ਹਾਂ ਫਿਲਮ ‘ਚ ਐਡਵੋਕੇਟ ਢਿੱਲੋਂ ਦੀ ਭੂਮਿਕਾ ਨਿਭਾਉਣਗੇ। ਇਸ ਦੇ ਨਾਲ ਨਾਲ ਗੁਰਪ੍ਰੀਤ ਘੁੱਗੀ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਵੀ ਫਿਲਮ ‘ਚ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਹਾਲ ਹੀ ‘ਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਇਹ ਪੰਜਾਬੀ ਸਿਨੇਮਾ ਦੀ ਪਹਿਲੀ ਫਿਲਮ ਹੋਣ ਵਾਲੀ ਹੈ, ਜਿਸ ਨੂੰ ਤਾਮਿਲ ਤੇ ਤੇਲਗੂ ਭਾਸ਼ਾਵਾਂ ‘ਚ ਵੀ ਡੱਬ ਕੀਤਾ ਜਾਣ ਵਾਲਾ ਹੈ। ਫੈਨਜ਼ ਇਸ ਫਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ: ‘ਡਾਇਰੈਕਟਰ ਮੇਰਾ ਅੰਡਰਵੀਅਰ ਦੇਖਣਾ ਚਾਹੁੰਦਾ ਸੀ’, 21 ਸਾਲਾਂ ਬਾਅਦ ਪ੍ਰਿਯੰਕਾ ਚੋਪੜਾ ਨੇ ਬਿਆਨ ਕੀਤਾ ਦਿਲ ਦਾ ਦਰਦ

Previous Story

पति से हुआ झगड़ा तो पत्नी ने बीच सड़क स्कूटी में लगा दी आग, बोली- जिंदगी में ही आग लग गई तो इसका क्या

Next Story

वैभवी उपाध्याय के घर पहुंचे सितारे, नम आंखों से दी अंतिम विदाई, छलक पड़े एक्टर गौतम रोडे के आंसू, दिसंबर में थी शादी

Latest from Blog

Website Readers