ਸਰਕਾਰ ਦੀ ਲੋਕਾਂ ਨੂੰ ਸ਼ਾਨਦਾਰ ਪੇਸ਼ਕਸ਼, ‘ਪਿੰਡ ਵਿੱਚ ਆ ਕੇ ਵੱਸਣ ‘ਤੇ ਮਿਲਣਗੇ 49 ਲੱਖ ਰੁਪਏ’

ਸਰਕਾਰ ਦੀ ਲੋਕਾਂ ਨੂੰ ਸ਼ਾਨਦਾਰ ਪੇਸ਼ਕਸ਼, ‘ਪਿੰਡ ਵਿੱਚ ਆ ਕੇ ਵੱਸਣ ‘ਤੇ ਮਿਲਣਗੇ 49 ਲੱਖ ਰੁਪਏ’

32 views
11 mins read

Switzerland Government Scheme: ਹਰ ਕੋਈ ਆਲੀਸ਼ਾਨ ਘਰ ਖਰੀਦਣ ਦਾ ਸੁਪਨਾ ਲੈਂਦਾ ਹੈ, ਪਰ ਇੱਕ ਵਿਅਕਤੀ ਨੂੰ ਆਪਣੇ ਬਜਟ ਅਨੁਸਾਰ ਫਲੈਟ ਜਾਂ ਛੋਟੇ ਘਰ ਵਿੱਚ ਸੰਤੁਸ਼ਟ ਹੋਣਾ ਪੈਂਦਾ ਹੈ। ਅਜਿਹੇ ‘ਚ ਜੇਕਰ ਕੋਈ ਤੁਹਾਨੂੰ ਕਿਸੇ ਖੂਬਸੂਰਤ ਜਗ੍ਹਾ ‘ਤੇ ਰਹਿਣ ਲਈ ਨਾ ਸਿਰਫ ਬੁਲਾਵੇ ਤੇ ਬਦਲੇ ‘ਚ ਪੈਸੇ ਵੀ ਦੇਵੇ ਤਾਂ ਇਹ ਆਫਰ ਕਿਵੇਂ ਦਾ ਹੋਵੇਗਾ? ਤੁਸੀਂ ਵੀ ਇਹੀ ਸੋਚ ਰਹੇ ਹੋਵੋਗੇ ਕਿ ਅਜਿਹਾ ਕਿੱਥੇ ਹੁੰਦਾ ਹੈ। ਦਰਅਸਲ ਇੱਕ ਪਿੰਡ ਵਿੱਚ ਵੱਸਣ ਲਈ ਅਜਿਹਾ ਆਫਰ ਦਿੱਤਾ ਜਾ ਰਿਹਾ ਹੈ।

 

ਹਾਲਾਂਕਿ ਸਾਡੇ ਦੇਸ਼ ਵਿੱਚ ਸੁੰਦਰ ਪਹਾੜੀ ਪਿੰਡਾਂ ਦੀ ਕੋਈ ਕਮੀ ਨਹੀਂ, ਪਰ ਉੱਥੇ ਵੱਸਣ ਲਈ ਤੁਹਾਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਹਾਲਾਂਕਿ ਇਸ ਸਮੇਂ ਯੂਰਪ ਦੇ ਇੱਕ ਦੇਸ਼ ‘ਚ ਇੱਕ ਪਿੰਡ ਦਾ ਆਫਰ ਸੁਰਖੀਆਂ ‘ਚ ਹੈ, ਜਿੱਥੇ ਵੱਸਣ ਲਈ ਕਰੀਬ 50 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਲੋਕਾਂ ‘ਤੇ ਇੰਨੀ ਮਿਹਰਬਾਨੀ ਕਿਉਂ ਦਿਖਾਈ ਜਾ ਰਹੀ ਹੈ, ਤਾਂ ਆਓ ਤੁਹਾਨੂੰ ਦੱਸਦੇ ਹਾਂ।

 

ਸਵਿਟਜ਼ਰਲੈਂਡ ਦੇ ਪਿੰਡ ਵਿੱਚ ਸੈਟਲ ਹੋਣ ਲਈ ਪੈਸੇ ਮਿਲ ਰਹੇ

ਮਿਰਰ ਦੀ ਰਿਪੋਰਟ ਅਨੁਸਾਰ, ਸਵਿਟਜ਼ਰਲੈਂਡ ਦੇ ਪਹਾੜਾਂ ਵਿੱਚ ਸਥਿਤ ਇੱਕ ਪਿੰਡ ਐਲਬਿਨੇਨ (Albinen) ਵਿੱਚ ਆ ਕੇ ਵਸਣ ਵਾਲੇ ਲੋਕਾਂ ਨੂੰ 50,000 ਪੌਂਡ ਯਾਨੀ 49 ਲੱਖ 26 ਹਜ਼ਾਰ ਤੋਂ ਵੱਧ ਦੀ ਭਾਰਤੀ ਕਰੰਸੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਹ ਪਿੰਡ ਸਵਿਸ ਪ੍ਰਾਂਤ ਵਾਲਿਸ (Valais) ਵਿੱਚ 4,265 ਫੁੱਟ ਦੀ ਉਚਾਈ ਉੱਤੇ ਅਤੇ ਫਰਾਂਸ-ਇਟਲੀ ਸਰਹੱਦ ‘ਤੇ ਸਥਿਤ ਹੈ। 

 

ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਵਿਚਕਾਰ ਵਸਿਆ ਇਹ ਪਿੰਡ ਕਾਫ਼ੀ ਖ਼ੂਬਸੂਰਤ ਹੈ, ਪਰ ਪਿਛਲੇ ਕਈ ਸਾਲਾਂ ਵਿੱਚ ਇੱਥੋਂ ਲੋਕ ਹਿਜਰਤ ਕਰ ਗਏ ਹਨ ਤੇ ਹੁਣ ਇੱਥੇ ਕੁਝ ਹੀ ਲੋਕ ਰਹਿ ਗਏ ਹਨ। ਸਾਲ 2018 ਤੋਂ ਲੋਕਾਂ ਨੂੰ ਇੱਥੇ ਵੱਸਣ ਲਈ ਪੈਸੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਚਾਰ ਮੈਂਬਰਾਂ ਦੇ ਪਰਿਵਾਰ ਵਿੱਚ, ਹਰੇਕ ਬਾਲਗ ਨੂੰ £22,440 ਯਾਨੀ 22 ਲੱਖ ਰੁਪਏ ਤੇ ਹਰੇਕ ਬੱਚੇ ਨੂੰ £8,975 ਯਾਨੀ 8 ਲੱਖ ਰੁਪਏ ਦਿੱਤੇ ਜਾਣਗੇ।

 

ਇਹ ਸ਼ਰਤ ਪੂਰੀ ਕਰਨੀ ਪਵੇਗੀ!

ਬਿਨਾਂ ਸ਼ਰਤ ਕੁਝ ਵੀ ਚੰਗਾ ਨਹੀਂ ਆਉਂਦਾ। ਅਜਿਹੇ ‘ਚ ਇਸ ਆਫਰ ‘ਤੇ ਸ਼ਰਤਾਂ ਵੀ ਲਾਗੂ ਹੁੰਦੀਆਂ ਹਨ। ਇਹ ਲਾਭ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ, ਜਦੋਂਕਿ ਬਿਨੈਕਾਰ ਨੂੰ ਪਰਮਿਟ C ਵਾਲਾ ਸਵਿਸ ਨਾਗਰਿਕ ਹੋਣਾ ਚਾਹੀਦਾ ਹੈ। ਜੇਕਰ ਤੁਸੀਂ 10 ਸਾਲ ਪਿੰਡ ਵਿੱਚ ਰਹੋਗੇ ਤਾਂ ਘਰ ਦੀ ਕੀਮਤ ਵਧ ਜਾਵੇਗੀ, ਪਰ ਜੇਕਰ ਤੁਸੀਂ ਇਸ ਤੋਂ ਪਹਿਲਾਂ ਜਗ੍ਹਾ ਛੱਡ ਦਿੰਦੇ ਹੋ ਤਾਂ ਤੁਹਾਨੂੰ ਉੰਨੀ ਰਕਮ ਵਾਪਸ ਕਰਨੀ ਪਵੇਗੀ।

Previous Story

5 साल तक चलाई ट्रैवल एजेंसी, नहीं चला काम तो बदल लिया रूट, पत्नी की सलाह पर ऐसे बदली ‘जेठालाल’ की किस्मत

Next Story

बिजनौर में शराबी पति ने फरसे से की पत्नी की हत्या

Latest from Blog

Website Readers