ਕਦੇ ਪੀਤੀ ਕੇਲੇ, ਸੇਬ ਤੇ ਚੀਕੂ ਵਾਲੀ ਚਾਹ! ਵੀਡੀਓ ਵਾਇਰਲ ਹੋਣ ਮਗਰੋਂ ਪਿੱਟ ਖਲੋਤੇ ਚਾਹ ਪ੍ਰੇਮੀ

ਕਦੇ ਪੀਤੀ ਕੇਲੇ, ਸੇਬ ਤੇ ਚੀਕੂ ਵਾਲੀ ਚਾਹ! ਵੀਡੀਓ ਵਾਇਰਲ ਹੋਣ ਮਗਰੋਂ ਪਿੱਟ ਖਲੋਤੇ ਚਾਹ ਪ੍ਰੇਮੀ

34 views
12 mins read

Shocking Viral Video: ਦੇਸ਼ ਦੇ ਹਰ ਕੋਨੇ ਵਿੱਚ ਚਾਹ ਪ੍ਰੇਮੀ ਦੇਖਣ ਨੂੰ ਮਿਲਣਗੇ। ਇਸ ਸਮੇਂ ਜਿੱਥੇ ਇੱਕ ਪਾਸੇ ਮਈ ਮਹੀਨੇ ਵਿੱਚ ਪੈ ਰਹੀ ਕੜਾਕੇ ਦੀ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ, ਉੱਥੇ ਹੀ ਲੋਕਾਂ ਨੂੰ ਗਰਮਾ-ਗਰਮ ਚਾਹ ਦੀਆਂ ਚੁਸਕੀਆਂ ਲੈਂਦੇ ਦੇਖਿਆ ਜਾਣਾ ਆਮ ਗੱਲ ਹੈ। ਯਾਨੀ ਗਰਮੀ ਵਿੱਚ ਵੀ ਗਰਮ ਚਾਹ ਦਾ ਜਾਦੂ ਬਰਕਰਾਰ ਹੈ।

ਇਸ ਸਭ ਦੇ ਵਿਚਕਾਰ 21 ਮਈ ਨੂੰ ਅੰਤਰਰਾਸ਼ਟਰੀ ਚਾਹ ਦਿਵਸ ਮਨਾਇਆ ਗਿਆ। ਇਸ ਖਾਸ ਮੌਕੇ ‘ਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਚਾਹ ਵਿਕਰੇਤਾ ਅਜੀਬੋ-ਗਰੀਬ ਤਰੀਕੇ ਨਾਲ ਚਾਹ ਬਣਾਉਂਦਾ ਨਜ਼ਰ ਆਇਆ। ਇਸ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਦਾ ਗੁੱਸਾ ਵੀ ਭੜਕ ਗਿਆ।

ਦਰਅਸਲ, ਅਜੋਕੇ ਸਮੇਂ ਵਿੱਚ ਅਜਿਹੇ ਕਈ ਗਲੀ-ਮੁਹੱਲਿਆਂ ਦੀਆਂ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ ਜੋ ਗ੍ਰਾਹਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਨੂੰ ਮਿਲਾ ਕੇ ਨਵੇਂ-ਨਵੇਂ ਪਕਵਾਨ ਤਿਆਰ ਕਰ ਰਹੇ ਹਨ। ਹਾਲ ਹੀ ਵਿੱਚ ਸਾਹਮਣੇ ਆਈ ਇੱਕ ਵੀਡੀਓ ਵਿੱਚ, ਅਸੀਂ ਇੱਕ ਸਟ੍ਰੀਟ ਵੈਂਡਰ ਨੂੰ ਚਾਹ ਬਣਾਉਂਦੇ ਹੋਏ ਵੇਖ ਸਕਦੇ ਹਾਂ। ਇਸ ਦੌਰਾਨ ਉਹ ਚਾਪ ਵਿੱਚ ਸੇਬ ਦੇ ਨਾਲ ਚੀਕੂ ਪਾਉਂਦਾ ਨਜ਼ਰ ਆ ਰਿਹਾ। ਇਸ ਤਰ੍ਹਾਂ ਬਣ ਰਹੀ ਚਾਹ ਨੂੰ ਦੇਖ ਕੇ ਚਾਹ ਪ੍ਰੇਮੀ ਕਾਫੀ ਗੁੱਸੇ ‘ਚ ਨਜ਼ਰ ਆ ਰਹੇ ਹਨ।

 

 
 
 
 
 
View this post on Instagram
 
 
 
 
 
 
 
 
 
 
 

A post shared by Nisha Rajput Sirohi (@delhifoodcrush)

ਚੀਕੂ ਤੇ ਸੇਬ ਨਾਲ ਬਣੀ ਚਾਹ

ਆਮ ਤੌਰ ‘ਤੇ ਅਸੀਂ ਸਾਰੇ ਚਾਹ ਬਣਾਉਣ ਲਈ ਦੁੱਧ, ਪਾਣੀ, ਚੀਨੀ ਤੇ ਅਦਰਕ ਦੀ ਵਰਤੋਂ ਕਰਦੇ ਹਾਂ। ਇਸ ਵੀਡੀਓ ‘ਚ ਵਿਕਰੇਤਾ ਪਹਿਲਾਂ ਦੁੱਧ ‘ਚ ਕੇਲੇ ਦੇ ਟੁਕੜੇ ਪਾਉਂਦੇ ਹੋਏ, ਫਿਰ ਉਸ ‘ਚ ਚਾਹ ਪੱਤੀ ਪਾ ਕੇ ਉਬਾਲਦੇ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਉਹ ਇੱਕ ਪੂਰਾ ਸੇਬ ਪੀਸ ਕੇ ਚਾਹ ਵਿੱਚ ਪਾਉਂਦਾ ਹੈ। ਵਿਕਰੇਤਾ ਇੱਥੇ ਹੀ ਨਹੀਂ ਰੁਕਦਾ, ਕੇਲਾ ਤੇ ਸੇਬ ਪਾ ਕੇ ਇੱਕ ਪੂਰਾ ਚੀਕੂ ਚਾਰ ਕੇ ਉਸ ਵਿੱਚ ਪਾ ਦਿੰਦਾ ਹੈ। ਵੀਡੀਓ ‘ਚ ਚਾਹ ਬਣਾਉਣ ਤੋਂ ਬਾਅਦ ਵਿਕਰੇਤਾ ਇਸ ਨੂੰ ਗਲਾਸ ‘ਚ ਫਿਲਟਰ ਕਰਕੇ ਪਰੋਸਦਾ ਨਜ਼ਰ ਆ ਰਿਹਾ ਹੈ।

ਵੀਡੀਓ ਦੇਖ ਕੇ ਯੂਜ਼ਰਸ ਗੁੱਸੇ ‘ਚ ਆਏ
ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ ਤੋਂ ਬਾਅਦ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ delhifoodcrush ਨਾਮ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਦਾ ਗੁੱਸਾ ਭੜਕ ਉੱਠਿਆ ਹੈ। 

ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ‘ਇਸ ਵਿੱਚ ਗੰਗਾ ਦਾ ਥੋੜ੍ਹਾ ਜਿਹਾ ਜਲ ਵੀ ਪਾ ਦਿਓ, ਤਾਂ ਜੋ ਚਾਹ ਵਾਲੇ ਦੀ ਆਤਮਾ ਨੂੰ ਸ਼ਾਂਤੀ ਮਿਲੇ।’ ਦੂਜੇ ਨੇ ਲਿਖਿਆ, ‘ਅੰਕਲ ਤੁਸੀਂ ਪਨੀਰ ਪਾਉਣਾ ਭੁੱਲ ਗਏ।’ ਇੱਕ ਹੋਰ ਨੇ ਟਿੱਪਣੀ ਕੀਤੀ ਤੇ ਲਿਖਿਆ ਕਿ ਇਹ ਅਸਲ ਅਪਰਾਧ ਹੈ। ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ‘ਇਹ ਸਾਡੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ।’

Previous Story

4 दिन में 4 कलाकारों का निधन, शोक में डूबी TV इंडस्ट्री, एक ने तो 29 की उम्र में कहा दुनिया को अलविदा

Next Story

‘पुष्पा 2’ की रिलीज डेट आई सामने! 400 करोड़ी फिल्म इस दिन मचाएगी धमाल, शाहरुख खान से टक्कर

Latest from Blog

Website Readers