Ammy Virk: ਐਮੀ ਵਿਰਕ ਸੋਸ਼ਲ ਮੀਡੀਆ ਤੇ ਮਚਾ ਰਿਹਾ ਤਹਿਲਕਾ, ਕੀ ਫਿਲਮ ਮੌੜ ਦਾ ਇਹ ਲੁੱਕ ਤੁਹਾਨੂੰ ਆਇਆ ਪਸੰਦ

Ammy Virk: ਐਮੀ ਵਿਰਕ ਸੋਸ਼ਲ ਮੀਡੀਆ ਤੇ ਮਚਾ ਰਿਹਾ ਤਹਿਲਕਾ, ਕੀ ਫਿਲਮ ਮੌੜ ਦਾ ਇਹ ਲੁੱਕ ਤੁਹਾਨੂੰ ਆਇਆ ਪਸੰਦ

13 views
10 mins read

Movie MAURH Look: ਪੰਜਾਬੀ ਅਦਾਕਾਰ ਐਮੀ ਵਿਰਕ ਇੱਕ ਤੋਂ ਬਾਅਦ ਇੱਕ ਫਿਲਮ ਇੰਡਸਟਰੀ ਵਿੱਚ ਵੱਡਾ ਧਮਾਕਾ ਕਰ ਰਹੇ ਹਨ। ਦੱਸ ਦੇਈਏ ਕਿ ਫਿਲਮ ਅੰਨ੍ਹੀ ਦਿਆ ਮਜ਼ਾਕ ਏ ਤੋਂ ਬਾਅਦ ਐਮੀ ਆਪਣੀ ਫਿਲਮ ਮੌੜ ਨੂੰ ਲੈ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਦੇ ਫਿਲਮ ਟੀਜ਼ਰ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ। ਫਿਲਮ ਵਿੱਚ ਐਮੀ ਵਿਰਕ ਦੇ ਨਾਲ-ਨਾਲ ਦੇਵ ਖਰੌੜ ਨੇ ਖੂਬ ਵਾਹੋ ਵਾਹੀ ਖੱਟੀ। ਇਸ ਵਿਚਕਾਰ ਕਲਾਕਾਰ ਵੱਲੋਂ ਫਿਲਮ ਦੇ ਪਹਿਲੇ ਗੀਤ ਦਾ ਐਲਾਨ ਕਰ ਦਿੱਤਾ ਗਿਆ ਹੈ। ਜੀ ਹਾਂ, ਸਿਮਰਨ ਕੌਰ ਧਾਂਦਲੀ ਦੀ ਆਵਾਜ਼ ਵਿੱਚ ਫਿਲਮ ਦਾ ਪਹਿਲਾ ਗੀਤ ਫਰਾਰ ਅੱਜ ਰਿਲੀਜ਼ ਹੋਣ ਜਾ ਰਿਹਾ ਹੈ। ਇਸਦੀ ਜਾਣਕਾਰੀ ਐਮੀ ਵੱਲੋਂ ਸਾਂਝੀ ਕੀਤੀ ਗਈ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Ammy virk (@ammyvirk)


 
ਗਾਇਕ ਐਮੀ ਵਿਰਕ ਨੇ ਫਿਲਮ ਵਿੱਚੋਂ ਆਪਣਾ ਧਮਾਕੇਦਾਰ ਲੁੱਕ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕਰਦੇ ਹੋਏ ਲਿਖਿਆ, ਮੌੜ 9 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਸੱਜਣੋ ਮੂਵੀ ਦਾ ਪਹਿਲਾ ਗੀਤ ਫਰਾਰ ਕੱਲ੍ਹ ਨੂੰ ਰਿਲੀਜ਼ ਹੋ ਰਿਹਾ… ਮੈਨੂੰ ਆਸ ਹੈ ਤੁਹਾਨੂੰ ਪਸੰਦ ਆਵੇਗਾ ਅਤੇ ਟ੍ਰੇਲਰ ਵੀ ਜਲਦੀ ਰਿਲੀਜ਼ ਕਰਾਂਗੇ। 

ਇਸ ਫਿਲਮ ਦੇ ਟੀਜ਼ਰ ਦੀ ਗੱਲ ਕਰਿਏ ਤਾਂ ਉਹ ਬੇਹੱਦ ਧਮਾਕੇਦਾਰ ਹੈ। ਜਿਸਦੀ ਸ਼ੂਰੁਆਤ ਇੱਕ ਜਬਰਦਸਤ ਡਾਇਲੌਗ ਨਾਲ ਹੁੰਦੀ ਹੈ। ਜਿਸ ਨੇ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਲਿਆ… ਦੇਵ ਖਰੌੜ ਵੱਲੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਭਾਦੋਂ ਦਾ ਭਜਾਇਆ ਜੱਟ ਸਾਧ ਬਣਦੈ। ਹਾਲਾਤਾਂ ਦਾ ਭਜਾਇਆ ਬਾਗੀ। ਮੌੜ(ਲਹਿੰਦੀ ਰੁੱਤ ਦੇ ਨਾਇਕ)… 

ਦੱਸ ਦੇਈਏ ਕਿ ਇਹ ਫਿਲਮ 9 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦਾ ਟੀਜ਼ਰ ਦੇਖਣ ਤੋਂ ਬਾਅਦ ਪ੍ਰਸ਼ੰਸ਼ਕ ਫਿਲਮ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

ਕਾਬਿਲੇਗ਼ੌਰ ਹੈ ਕਿ ਮੌੜ ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ‘ਚੋਂ ਇਕ ਹੈ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਇਸ ਫਿਲਮ ‘ਚ ਪਹਿਲੀ ਵਾਰ ਦੇਵ ਖਰੌੜ ਤੇ ਐਮੀ ਵਿਰਕ ਦੀ ਜੋੜੀ ਇਕੱਠੇ ਐਕਟਿੰਗ ਕਰਦੇ ਨਜ਼ਰ ਆਵੇਗੀ। ਫੈਨਜ਼ ਦੇਵ ਤੇ ਐਮੀ ਨੂੰ ਸਿਲਵਰ ਸਕ੍ਰੀਨ ‘ਤੇ ਇਕੱਠੇ ਦੇਖਣ ਲਈ ਬੇਤਾਬ ਨਜ਼ਰ ਆ ਰਹੇ ਹਨ। ਇੱਥੇ ਇਹ ਵੀ ਦੱਸ ਦਈਏ ਕਿ ਇਹ ਫਿਲਮ ਜਤਿੰਦਰ ਮੌਹਰ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ। ਫਿਲਮ ਨੂੰ ਨਾਦ ਸਟੂਡੀਓਜ਼ ਤੇ ਅਮਰਿੰਦਰ ਗਿੱਲ ਦੀ ਪ੍ਰੋਡਕਸ਼ਨ ਕੰਪਨੀ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।

Previous Story

सोशल मीडिया पर नहीं हैं एक्टिव, लेकिन पूरी इंडस्ट्री की खबर रखते हैं रणबीर कपूर, भाई-बहन मिलकर जुटाते हैं सितारों की गॉसिप

Next Story

1500 रुपये से कम में मिल रहीं हैं ये गजब की Smartwatch, खरीदने के लिए हर कोई हो रहा ‘Crazy’

Latest from Blog

Website Readers