ਜੰਗ ‘ਚ ਦੋਵੇਂ ਲੱਤਾਂ ਗੁਆਉਣ ਦੇ ਬਾਵਜੂਦ ਇਸ ਸਾਬਕਾ ਫੌਜੀ ਨੇ ਰਚਿਆ ਇਤਿਹਾਸ, ਫ਼ਤਿਹ ਕੀਤਾ ਐਵਰੈਸਟ

ਜੰਗ ‘ਚ ਦੋਵੇਂ ਲੱਤਾਂ ਗੁਆਉਣ ਦੇ ਬਾਵਜੂਦ ਇਸ ਸਾਬਕਾ ਫੌਜੀ ਨੇ ਰਚਿਆ ਇਤਿਹਾਸ, ਫ਼ਤਿਹ ਕੀਤਾ ਐਵਰੈਸਟ

33 views
11 mins read

Ex-soldier with artificial legs: ਕਹਿੰਦੇ ਹਨ ਕਿ ਜੇਕਰ ਟੀਚਾ ਹਾਸਲ ਕਰਨ ਲਈ ਜ਼ਿੱਦ ਹੋਵੇ ਤਾਂ ਸਫਲਤਾ ਯਕੀਨੀ ਹੈ। ਅਜਿਹੀ ਇੱਕ ਮਿਸਾਲ ਦੇਖਣ ਨੂੰ ਮਿਲੀ, ਜਦੋਂ ਇੱਕ ਸਾਬਕਾ ਫੌਜੀ ਨੇ ਹੈਰਾਨੀਜਨਕ ਆਪਣੀ ਜ਼ਿੱਦ ਨੂੰ ਸਫਲਤਾ ਦੇ ਵਿੱਚ ਬਦਲ ਦਿੱਤਾ। ਦੱਸ ਦਈਏ ਇੱਕ ਸਾਬਕਾ ਨੇਪਾਲੀ ਸੈਨਿਕ, ਜਿਸ ਨੇ ਇੱਕ ਜੰਗ ਵਿੱਚ ਆਪਣੀਆਂ ਦੋਵੇਂ ਲੱਤਾਂ ਗੁਆ ਲਈਆਂ ਸਨ। ਪਰ ਫਿਰ ਵੀ ਇਸ ਸਖ਼ਸ਼ ਨੇ ਆਪਣੀ ਕਾਮਯਾਬੀ ਦੇ ਝੰਡੇ ਮਾਊਂਟ ਐਵਰੈਸਟ ਉੱਤੇ ਗੱਡ ਦਿੱਤੇ ਹਨ।  ਇਸ ਸਾਬਕਾ ਫੌਜੀ ਦਾ ਨਾਂ ਹਰੀ ਬੁੱਧਮਗਰ (Hari Budhamagar) ਹੈ, ਜਿਸ ਦੀ ਉਮਰ 43 ਸਾਲ ਹੈ ਅਤੇ ਉਸ ਨੇ ਆਪਣੀਆਂ ਦੋਵੇਂ ਲੱਤਾਂ ਗੁਆਉਣ ਦੇ ਬਾਵਜੂਦ ਮਾਊਂਟ ਐਵਰੈਸਟ ਫਤਿਹ ਕਰਕੇ ਇਤਿਹਾਸ ਰਚਿਆ ਹੈ।

ਬਣੌਟੀ ਪੈਰਾਂ ਨਾਲ ਦੁਨੀਆ ਦੀ ਸਭ ਦੇ ਉੱਚੇ ਪਹਾੜ ਦੇ ਸਿਖਰ ‘ਤੇ ਪਹੁੰਚਣ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ

2010 ਵਿੱਚ ਅਫਗਾਨਿਸਤਾਨ ਵਿੱਚ ਲੜਦਿਆਂ ਹਰੀ ਨੇ ਦੋਵੇਂ ਲੱਤਾਂ ਗੁਆ ਦਿੱਤੀਆਂ ਸਨ। ਪਰ ਇਸ ਸਾਬਕਾ ਫੌਜੀ ਨੇ ਮਾਊਂਟ ਐਵਰੈਸਟ ਨੂੰ ਸਰ ਕਰਕੇ ਇਤਿਹਾਸ ਰਚਿਆ ਅਤੇ ਨਕਲੀ ਲੱਤਾਂ ਨਾਲ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ ‘ਤੇ ਪਹੁੰਚਣ ਵਾਲਾ ਪਹਿਲਾ ਵਿਅਕਤੀ ਬਣ ਗਿਆ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਜਜ਼ਬੇ ਨੂੰ ਸਲਾਮ

43 ਸਾਲਾ ਹਰੀ ਬੁੱਧਮਾਗਰ ਨੇ ਸ਼ੁੱਕਰਵਾਰ ਦੁਪਹਿਰ ਨੂੰ 8848.86 ਮੀਟਰ ਉੱਚੀ ਪਹਾੜੀ ਚੋਟੀ ਨੂੰ ਫਤਹਿ ਕੀਤਾ। ਸੈਰ-ਸਪਾਟਾ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ, “ਦੋਹਾਂ ਪੈਰਾਂ ਤੋਂ ਦਿਵਿਆਂਗ ਸਾਬਕਾ ਸੈਨਿਕ ਹਰੀ ਬੁੱਧਮਾਗਰ ਨੇ ਸ਼ੁੱਕਰਵਾਰ ਨੂੰ ਮਾਊਂਟ ਐਵਰੈਸਟ ਨੂੰ ਸਰ ਕਰਕੇ ਇਤਿਹਾਸ ਰਚ ਦਿੱਤਾ।” ਉਹ ਇਸ ਸ਼੍ਰੇਣੀ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ ‘ਤੇ ਚੜ੍ਹਨ ਵਾਲਾ ਪਹਿਲਾ ਵਿਅਕਤੀ ਹੈ। 2010 ਦੀ ਅਫਗਾਨਿਸਤਾਨ ਜੰਗ ਵਿੱਚ ਬਰਤਾਨਵੀ ਗੋਰਖਿਆਂ ਦੇ ਸਿਪਾਹੀ ਵਜੋਂ ਯੂਕੇ ਸਰਕਾਰ ਲਈ ਲੜਦੇ ਹੋਏ ਬੁੱਧਮਗਰ ਨੇ ਆਪਣੀਆਂ ਦੋਵੇਂ ਲੱਤਾਂ ਗੁਆ ਦਿੱਤੀਆਂ ਸਨ। ਉੱਧਰ ਸੋਸ਼ਲ ਮੀਡੀਆ ਉੱਤੇ ਸਾਬਕਾ ਸੈਨਿਕ ਹਰੀ ਬੁੱਧਮਾਗਰ ਦੀ ਖੂਬ ਤਾਰੀਫ ਹੋ ਰਹੀ ਹੈ। ਹਰ ਕੋਈ ਇਸ ਸਿਪਾਹੀ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ। 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

Previous Story

Karauli: टेंपो पलटने से एक युवक की मौत और 3 घायल, करौली हॉस्पिटल में चल रहा इलाज

Next Story

Mohanlal: पहले ऐसे भारतीय अभिनेता हैं लेफ्टिनेंट कर्नल मोहनलाल, ताइक्वांडो में ब्लैक बेल्ट, रखते कई खूबियां

Latest from Blog

Website Readers