ਸਿੱਧੂ ਮੂਸੇਵਾਲਾ ਕਾਰਨ ਸਰਗੁਣ ਮਹਿਤਾ ਦੀ ਵਿਦੇਸ਼ ‘ਚ ਬਣੀ ਸੀ ਟੌਹਰ, ਅਦਾਕਾਰਾ ਨੇ ਸੁਣਾਇਆ ਮਜ਼ੇਦਾਰ ਕਿੱਸਾ

ਸਿੱਧੂ ਮੂਸੇਵਾਲਾ ਕਾਰਨ ਸਰਗੁਣ ਮਹਿਤਾ ਦੀ ਵਿਦੇਸ਼ ‘ਚ ਬਣੀ ਸੀ ਟੌਹਰ, ਅਦਾਕਾਰਾ ਨੇ ਸੁਣਾਇਆ ਮਜ਼ੇਦਾਰ ਕਿੱਸਾ

42 views
10 mins read

Sargun Mehta On Sidhu Moose wala: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸਿੱਧੂ ਮੂਸੇਵਾਲਾ ਨੇ ਬਹੁਤ ਘੱਟ ਸਮੇਂ ਵਿੱਚ ਵੱਖਰੀ ਪਛਾਣ ਹਾਸਲ ਕੀਤੀ। ਉਨ੍ਹਾਂ ਦੇ ਨਾਂਅ ਦਾ ਚਰਚਾ ਨਾ ਸਿਰਫ ਪਾਲੀਵੁੱਡ ਸਗੋਂ ਬਾਲੀਵੁੱਡ ਅਤੇ ਹਾਲੀਵੁੱਡ ਵਿੱਚ ਵੀ ਸੁਣਨ ਨੂੰ ਮਿਲਿਆ। ਬੱਚਿਆਂ, ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਦਾ ਸਿੱਧੂ ਨੂੰ ਬੇਹੱਦ ਪਿਆਰ ਮਿਲਿਆ। ਹਾਲ ਹੀ ਵਿੱਚ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਸਿੱਧੂ ਮੂਸੇਵਾਲਾ ਨਾਲ ਜੁੜਿਆ ਇੱਕ ਮਜ਼ੇਦਾਰ ਕਿੱਸਾ ਸੁਣਾਇਆ। ਜਿਸ ਨੂੰ ਸੁਣ ਤੁਸੀ ਵੀ ਹੈਰਾਨ ਰਹਿ ਜਾਵੋਗੇ।

 
 
 
 
 
View this post on Instagram
 
 
 
 
 
 
 
 
 
 
 

A post shared by Fivewood (@fivewood.in)



ਦਰਅਸਲ, Fivewood ਇੰਸਟਾਗ੍ਰਾਮ ਉੱਪਰ ਇਹ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਅਦਾਕਾਰਾ ਸਰਗੁਣ ਮਹਿਤਾ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੀ ਹੈ। ਸਰਗੁਣ ਨੇ ਗੱਲ ਕਰਦਿਆਂ ਦੱਸਿਆ ਕੀ ਮੈਨੂੰ ਯਾਦ ਹੈ ਕਿ ਜਦੋਂ ਮੈਂ ਯੂਕੇ ਵਿੱਚ ਸੀ, ਆਪਾਂ ਕਿਤੇ ਪਾਰਟੀ ਕਰ ਰਹੇ ਸੀ। ਉੱਥੇ ਮੌਜੂਦ ਇੱਕ ਬੰਦੇ ਨੂੰ ਪਤਾ ਨਹੀਂ ਸੀ ਕਿ ਸਰਗੁਣ ਇੱਕ ਅਦਾਕਾਰਾ ਹੈ। ਉਹ ਪਤਾ ਨਹੀਂ ਕਿਹੜੀ ਦੇਸ਼ ਦਾ ਸੀ ਮੁੰਡਾ… ਮੇਰੀਆਂ ਫ੍ਰੈਂਡਸ ਉੱਥੇ ਗੱਲਾਂ ਕਰ ਰਹੀਆਂ ਸੀ, ਜਿੰਨ੍ਹਾਂ ਨੂੰ ਉੱਥੇ ਉਹ ਜਾਣਦਾ ਸੀ, ਤੇ ਮੈਂ ਸਾਈਡ ਤੇ ਖੜ੍ਹੀ ਸੀ ਉਹਨੇ ਕਿਹਾ ਕੀ ਤੁਸੀ ਕੀ ਕਰਦੇ ਓ…ਤਾਂ ਮੈਂ ਕਿਹਾ ਕਿ ਮੈਂ ਅਭਿਨੇਤਰੀ ਹਾਂ… ਮੈਂ ਪੰਜਾਬੀ ਫਿਲਮਾਂ ਕਰਦੀ ਆਂ…ਕਹਿੰਦਾ ਹੂੰ… ਮੈਂ ਕਿਹਾ ਔਕੇ…

ਅੱਗੇ ਸਰਗੁਣ ਨੇ ਗੱਲ ਕਰਦੇ ਹੋਏ ਦੱਸਿਆ ਕਿ ਉਹਨੇ ਪੁੱਛਿਆ ਕੀ ਪੰਜਾਬੀ ਫਿਲਮਾਂ ਵਿੱਚ ਕੌਣ-ਕੌਣ ਹੈ। ਮੈਂਨੂੰ ਸਮਝ ਨਈ ਆਇਆ ਫਿਰ ਮੈਂ ਉਹਨੂੰ ਕਿਹਾ ਕੀ ਤੁਸੀ ਸਿੱਧੂ ਮੂਸੇਵਾਲਾ ਨੂੰ ਜਾਣਦੇ ਹੋ… ਫਿਰ ਉਹ ਇੱਕ ਦਮ ਉਤਸ਼ਾਹਿਤ ਹੋ ਕੇ ਕਹਿੰਦਾ ਹੈ ਕਿ ਤੁਸੀ ਸਿੱਧੂ ਨੂੰ ਜਾਣਦੇ ਹੋ…ਉਨ੍ਹਾਂ ਕਿਹਾ ਕਿ ਸਿੱਧੂ ਕਿਸਮਤ ਦੇ ਸੈੱਟ ਤੇ ਆਇਆ ਸੀ। ਉਹ ਕਹਿੰਦਾ ਕਿ ਸਾਬਤ ਕਰੋ ਤੁਸੀ ਸਿੱਧੂ ਨੂੰ ਜਾਣਦੇ ਇਸ ਤੇ ਸਰਗੁਣ ਤੇ ਉਸਨੂੰ ਸਿੱਧੂ ਨਾਲ ਆਪਣੀ ਤਸਵੀਰ ਦਿਖਾਈ। ਜਿਸ ਨਾਲ ਵਿਦੇਸ਼ੀ ਸਾਹਮਣੇ ਸਰਗੁਣ ਦੀ ਵੀ ਟੌਹਰ ਬਣ ਗਈ। ਤੁਸੀ ਵੀ ਵੇਖੋ ਇਹ ਵੀਡੀਓ ਅੱਗੇ ਸਰਗੁਣ ਨੇ ਕੀ ਕਿਹਾ…

ਵਰਕਫਰੰਟ ਦੀ ਗੱਲ ਕਰਿਏ ਤਾਂ ਸਰਗੁਣ ਮਹਿਤਾ ਬਹੁਤ ਜਲਦ ਫਿਲਮ ਸਾਉਥ ਆਫ ਸਾਉਥ ਹਾਲ ਵਿੱਚ ਦਿਖਾਈ ਦਿੱਤੀ। ਇਸ ਤੋਂ ਇਲਾਵਾ ਉਹ ਫਿਲਮ ਜੱਟ ਨੂੰ ਚੁੜੇਲ ਟੱਕਰੀ ਵਿੱਚ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਵੇਗੀ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।

Previous Story

रोहित शेट्टी ने शुरू की ‘खतरों के खिलाड़ी’ शूटिंग, दिखाई शो की जर्नी से खास झलक, हाथ-पैर पर दिखे गहरे जख्म

Next Story

जयपुर योजना भवन केस: कमीशन लेकर ऑफिस की ही अलमारी में दबाता रहा अधिकारी, CCTV से खुला राज

Latest from Blog

Website Readers