‘ਬੜੇ ਅੱਛੇ ਲੱਗਤੇ ਹੈਂ’ 2 ਅਦਾਕਾਰਾ ਦੀ ਪ੍ਰੈਗਨੈਂਸੀ ‘ਤੇ ਰਾਹੁਲ ਵੈਦਿਆ ਦਾ ਖੁਲਾਸਾ, ਦਿਸ਼ਾ ਪਰਮਾਰ ਨੇ…

‘ਬੜੇ ਅੱਛੇ ਲੱਗਤੇ ਹੈਂ’ 2 ਅਦਾਕਾਰਾ ਦੀ ਪ੍ਰੈਗਨੈਂਸੀ ‘ਤੇ ਰਾਹੁਲ ਵੈਦਿਆ ਦਾ ਖੁਲਾਸਾ, ਦਿਸ਼ਾ ਪਰਮਾਰ ਨੇ…

22 views
11 mins read

Disha Parmar-Rahul Vaidya To Be A Parents Soon: ਹਾਲ ਹੀ ‘ਚ ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ ਕਿ ਉਹ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਹੁਣ ਰਾਹੁਲ ਵੈਦਿਆ ਨੇ ਵੀ ਖੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ ਪਤਨੀ ਦਿਸ਼ਾ ਨੇ ਉਨ੍ਹਾਂ ਨੂੰ ਇਹ ਖਬਰ ਦਿੱਤੀ ਸੀ। ਰਾਹੁਲ ਵੈਦਿਆ ਨੇ ਦੱਸਿਆ ਕਿ ਜਦੋਂ ਦਿਸ਼ਾ ਨੂੰ ਇਸ ਖੁਸ਼ਖਬਰੀ ਬਾਰੇ ਪਤਾ ਲੱਗਿਆ ਤਾਂ ਉਹ ਉਸ ਸਮੇਂ ਆਪਣੀ ਪਤਨੀ ਨਾਲ ਨਹੀਂ ਸਨ।

ਜਦੋਂ ਪਹਿਲੀ ਵਾਰ ਸੁਣੀ ਦਿਸ਼ਾ ਦੀ ਪ੍ਰੈਗਨੈਂਸੀ ਦੀ ਨਿਊਜ਼

ਰਾਹੁਲ ਵੈਦਿਆ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਦਿਸ਼ਾ ਦੀ ਪ੍ਰੈਗਨੈਂਸੀ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ। ਉਸ ਸਮੇਂ ਰਾਹੁਲ ਵੀ ਆਪਣੀ ਪਤਨੀ ਨਾਲ ਨਹੀਂ ਸੀ, ਉਹ ਕੰਮ ਲਈ ਗੋਆ ਗਏ ਹੋਏ ਸਨ। ਜਦੋਂ ਉਹ ਮੁੰਬਈ ਪਰਤੇ ਤਾਂ ਦਿਸ਼ਾ ਨੇ ਇਹ ਖੁਸ਼ਖਬਰੀ ਆਪਣੇ ਪਤੀ ਨਾਲ ਸਾਂਝੀ ਕੀਤੀ। ਇਸ ਦੇ ਨਾਲ ਹੀ ਰਾਹੁਲ ਨੇ ਇਹ ਵੀ ਦੱਸਿਆ ਕਿ ਇਹ ਅਨਐਕਸਪੈਕਟਿਡ ਪ੍ਰੈਗਨੈਂਸੀ ਸੀ।

ETimes ਦੇ ਮੁਤਾਬਕ, ਰਾਹੁਲ ਵੈਦਿਆ ਨੇ ਕਿਹਾ- ‘ਮੈਂ ਹਮੇਸ਼ਾ ਪਿਤਾ ਬਣਨ ਦਾ ਸੁਪਨਾ ਦੇਖਿਆ ਹੈ। ਮੇਰੇ ਮਨ ਵਿੱਚ ਹੈ ਕਿ ਮੈਂ ਆਪਣੇ ਬੱਚੇ ਨੂੰ ਬਹੁਤ ਪਿਆਰ ਦੇਵਾਂਗਾ। ਜਦੋਂ ਮੈਂ ਇਹ ਖਬਰ ਸੁਣੀ ਤਾਂ ਇਹ ਮੇਰੇ ਲਈ ਅਨਐਕਸਪੈਕਟਿਡ ਸੀ ਪਰ ਮੈਂ ਬਹੁਤ ਖੁਸ਼ ਸੀ। ਅਜਿਹੇ ‘ਚ ਮੈਂ ਪਿਤਾ ਬਣਨ ਦੀ ਪੂਰੀ ਤਿਆਰੀ ਕਰ ਲਈ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Disha Parmar Vaidya (@dishaparmar)

ਇਹ ਵੀ ਪੜ੍ਹੋ: Sidhu Moose Wala: ਸਿੱਧੂ ਮੂਸੇਵਾਲਾ ਦੀ ਯਾਦ ‘ਚ ਭਾਵੁਕ ਹੋ ਬੋਲੀ ਮਾਂ ਚਰਨ ਕੌਰ- ਓਹੀ ਦਿਨ ਮੁੜ ਆਏ, ਗੂੜੀ ਧੁੱਪ ਤੇ ਗਹਿਰੀ ਚੁੱਪ ਨਾਲ…

ਪਤਨੀ ਦਿਸ਼ਾ ਦੀ ਪ੍ਰੈਗਨੈਂਸੀ ‘ਤੇ ਗਾਇਕ ਰਾਹੁਲ ਨੇ ਦੱਸਿਆ ਕਿ ਦਿਸ਼ਾ ਨੇ ਉਨ੍ਹਾਂ ਨੂੰ ਇਹ ਖਬਰ ਕਿਵੇਂ ਦੱਸੀ। ਗਾਇਕ ਨੇ ਕਿਹਾ- ‘ਅਸੀਂ ਹੁਣ ਜ਼ਿੰਦਗੀ ਦੇ ਨਵੇਂ ਫੇਸ ਨੂੰ ਜੀ ਰਹੇ ਹਾਂ। ਕਿਉਂਕਿ ਇਹ ਪੂਰੀ ਤਰ੍ਹਾਂ ਅਨਐਕਸਪੈਕਟਿਡ ਸੀ, ਮੈਂ ਸੋਚਦਾ ਹਾਂ ਕਿ ਇਹ ਰੱਬ ਦਾ ਵਰਦਾਨ ਹੈ। ਮੈਂ ਗੋਆ ਵਿੱਚ ਸੀ, ਕੰਮ ਵਿੱਚ ਰੁੱਝਿਆ ਹੋਇਆ ਸੀ। ਇਸ ਲਈ ਜਦੋਂ ਮੈਂ ਵਾਪਸ ਆਈ ਤਾਂ ਦਿਸ਼ਾ ਨੇ ਮੈਨੂੰ ਇਹ ਖਬਰ ਦਿੱਤੀ।

ਦੱਸ ਦੇਈਏ ਕਿ ਰਾਹੁਲ ਵੈਦਿਆ ਨੇ ਦਿਸ਼ਾ ਪਰਮਾਰ ਨੂੰ ਸਾਲ 2020 ‘ਚ ਆਪਣੇ ਜਨਮਦਿਨ ‘ਤੇ ਪ੍ਰਪੋਜ਼ ਕੀਤਾ ਸੀ। ਉਸ ਸਮੇਂ ਰਾਹੁਲ ਬਿੱਗ ਬੌਸ ਦੇ ਸੀਜ਼ਨ 14 ਵਿੱਚ ਗਏ ਹੋਏ ਸਨ। ਇਸ ਲਈ ਉਨ੍ਹਾਂ ਨੇ ਦਿਸ਼ਾ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਹੀ ਪ੍ਰਪੋਜ਼ ਕਰ ਕੇ ਜਵਾਬ ਮੰਗਿਆ। ਸਾਲ 2021 ਵਿੱਚ, ਦਿਸ਼ਾ ਅਤੇ ਰਾਹੁਲ ਦਾ ਵਿਆਹ ਹੋਇਆ ਸੀ।

ਇਹ ਵੀ ਪੜ੍ਹੋ: Neeru Bajwa: ਨੀਰੂ ਬਾਜਵਾ ਦੀਆਂ ਅੱਖਾਂ ਪਿਤਾ ਨੂੰ ਯਾਦ ਕਰ ਹੋਈਆਂ ਨਮ, ਇੰਟਰਵਿਊ ਦੌਰਾਨ ਨਹੀਂ ਰੋਕ ਸਕੀ ਹੰਝੂ

Previous Story

पैसों के लिये दामाद बना कातिल, सास की हत्या की फिर शव को लगाया ठिकाने, पुलिस ने दबोचा

Next Story

अनुराग कश्यप की बेटी ने कर ली सगाई, विदेशी हैं डायरेक्टर के दामाद!, फोटो पोस्ट कर दी जानकारी, जानें कब होगी शादी?

Latest from Blog

Website Readers