ਮਹਿਲ ਕਲਾਂ: ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਉਮੀਦ ਖੰਨਾ ਫਾਊਂਡੇਸ਼ਨ ਦੇ ਸੰਚਾਲਕ ਸ੍ਰੀ ਅਰਵਿੰਦ ਖੰਨਾ ਅੱਜ ਸਹੀਦ ਜਸਵੀਰ ਸਿੰਘ ਸਮਰਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਵਜੀਦਕੇ ਕਲਾਂ ਪੁੱਜੇ। ਇਸ ਮੌਕੇ ਉਹ ਸਹੀਦ ਜਸਵੀਰ ਸਿੰਘ ਸਮਰਾ ਦੇ ਪਿਤਾ ਕੁਲਦੀਪ ਸਿੰਘ ਦੇ ਗਲ ਲੱਗਕੇ ਭਾਵੁਕ ਹੋ ਗਏ। ਗੱਲਬਾਤ ਕਰਦਿਆਂ ਸ੍ਰੀ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਸਰਹੱਦਾਂ ਦੀ ਰਾਖੀ ਕਰਦੇ ਹਨ ਤਾਂ ਕਰੋੜਾਂ ਦੇਸ ਵਾਸੀ ਚੈਨ ਦੀ ਨੀਦ ਸੋਦੇ ਹਨ। ਹਰ ਰੋਜ ਪੰਜਾਬ ਦੇ ਨੌਜਵਾਨ ਸਰਹੱਦਾਂ ਤੇ ਦੇਸ ਦੀ ਸੁਰੱਖਿਆ ਨੂੰ ਬਹਾਲ ਰੱਖਦੇ ਹਨ। ਕਈ ਵਾਰ ਅੱਤਵਾਦੀਆਂ ਨਾਲ ਜੂਝਣਾ ਪੈਦਾ ਹੈ, ਤੇ ਨਾਜੁਕ ਹਾਲਾਤਾਂ ਵਿੱਚ ਜੀਵਨ ਬਤੀਤ ਕਰਦੇ ਹਨ। ਪੰਜਾਬ ਦੇ ਨੌਜਵਾਨ ਸਰਹੱਦਾਂ ਦੀ ਰਾਖੀ ਕਰਦੇ ਆਪਣੀ ਸਹਾਦਤ ਵੀ ਦੇਣ ਤੋਂ ਪਿੱਛੇ ਨਹੀ ਹੱਟਦੇ। ਜਿਸ ਕਰਕੇ ਪੰਜਾਬ ਵਿੱਚ ਹਰ ਰੋਜ ਨੌਜਵਾਨ ਸਹੀਦੀ ਪ੍ਰਾਪਤ ਕਰਕੇ ਆਪਣਾ ਨਾਮ ਸੁਨਿਹਰੀ ਅੱਖਰਾਂ ਵਿੱਚ ਦਰਜ ਕਰਵਾ ਜਾਂਦੇ ਹਨ। ਸਹੀਦ ਜਸਵੀਰ ਸਿੰਘ ਨੇ ਵੀ ਛੋਟੀ ਉਮਰੇ ਜੰਮੂ ਕਸਮੀਰ ਬਾਰਡਰ ਤੇ ਸਹਾਦਤ ਪ੍ਰਾਪਤ ਕੀਤੀ। ਪੂਰੇ ਦੇਸ ਨੂੰ ਸਹੀਦ ਜਸਵੀਰ ਸਿੰਘ ਤੇ ਮਾਣ ਰਹੇਗਾ। ਪੂਰਾ ਸਮਾਜ ਸਹੀਦ ਜਸਵੀਰ ਸਿੰਘ ਦੇ ਪਰਿਵਾਰ ਨਾਲ ਖੜਾ ਹੈ। ਸਹੀਦ ਦੀ ਕੁਰਬਾਨੀ ਪ੍ਰਤੀ ਕੇਦਰ ਸਰਕਾਰ ਨਾਲ ਗੱਲਬਾਤ ਕਰਕੇ ਹਮੇਸ਼ਾ ਲਈ ਅਮਰ ਕੀਤਾ ਜਾਵੇਗਾ। ਉਹਨਾਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਸਮੇਂ ਪਰਿਵਾਰ ਦੇ ਨਾਲ ਹਨ। ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਸਹੀਦ ਜਸਵੀਰ ਸਿੰਘ ਵਰਗੇ ਨੌਜਵਾਨ ਤੋਂ ਸੇਧ ਲੇ ਕੇ ਦੇਸ ਖਾਤਰ ਸਮਰਪਣ ਹੋਣ ਦੀ ਲੋੜ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਬਾਵਾ, ਸਰਪੰਚ ਤਰਨਜੀਤ ਸਿੰਘ ਦੁੱਗਲ, ਯੂਥ ਆਗੂ ਜਸਪ੍ਰੀਤ ਸਿੰਘ ਹੈਪੀ ਠੀਕਰੀਵਾਲਾ, ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਨੰਬਰਦਾਰ ਬਲਵੀਰ ਸਿੰਘ ਮਹਿਲ ਖੁਰਦ, ਗੁਰਜਿੰਦਰ ਸਿੰਘ ਸਿੱਧੂ, ਜਿਲਾ ਸੈਕਟਰੀ ਰਾਣੀ ਕੌਰ,ਕਿਰਪਾਨ ਬਹਾਦਰ ਫਾਊਂਡੇਸ਼ਨ ਦੇ ਪ੍ਰਧਾਨ ਅੰਮ੍ਰਿਤ ਨਾਈਵਾਲਾ,ਮੰਡਲ ਮਹਿਲ ਕਲਾਂ ਦੇ ਪ੍ਰਧਾਨ ਜਗਸੀਰ ਸਿੰਘ ਕੁਰੜ, ਸੀਨੀਅਰ ਆਗੂ ਬਲਜੀਤ ਸਿੰਘ ਵਜੀਦਕੇ,ਮੰਡਲ ਠੀਕਰੀਵਾਲਾ ਦੇ ਪ੍ਰਧਾਨ ਤਰਸੇਮ ਸਿੰਘ, ਮੰਡਲ ਬਖਤਗੜ ਦੇ ਪ੍ਰਧਾਨ ਯਾਦਵਿੰਦਰ ਸਿੰਘ, ਡਾ ਜਸਵੀਰ ਸਿੰਘ, ਰਜਿੰਦਰ ਸਿੰਘ ਵਜੀਦਕੇ, ਸਰਪੰਚ ਬਲਦੀਪ ਸਿੰਘ,ਕਮਲਜੀਤ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।
Latest from Blog
Gopalganj Crime News: पुलिस गंडक नदी में गोताखोरों की मदद से लापता छात्र की खोजबीन कर…
Kapil Sharma: ਕਪਿਲ ਸ਼ਰਮਾ ਤੋਂ ਭਾਰਤੀ ਸਿੰਘ ਤੱਕ ਕਾਮੇਡੀ ਨੂੰ ਕਾਮਯਾਬ ਕਰੀਅਰ ਬਣਾ ਕੇ ਕਰੋੜਾਂ ਕਮਾ…
बॉलीवुड और टीवी के दिग्गज अभिनेता गुफी पेंटल (Gufi Paintl) को दिल और गुर्दे की बीमारी…
Arijit singh Sister Amrita Singh New Song Saiyaan Se : अमृता सिंह अपनी खूबसूरत आवाज से…
Bihar Crime News: हत्या की ये घटना बिहार के जहानाबाद जिला की है. जिले के अमैन…