ਡੈਮੋਕ੍ਰੇਟਿਕ ਆਸ਼ਾ ਵਰਕਰਜ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਮਨਦੀਪ ਕੌਰ ਬਿਲਗਾ, ਜਨਰਲ ਸਕੱਤਰ ਸ਼ਕੁੰਤਲਾ ਸਰੋਏ, ਵਿੱਤ ਸਕੱਤਰ ਪਰਮਜੀਤ ਕੌਰ ਮਾਨ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ ਮਚਾਕੀ ਪ੍ਰੈਸ ਸਕੱਤਰ ਇੰਦੂ ਰਾਣਾ ਨੇ ਸਾਝੇ ਪ੍ਰੈਸ ਬਿਆਨ ਰਾਹੀਂ ਦਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋ ਸਿਹਤ ਵਿਭਾਗ ਪੰਜਾਬ ਵਿੱਚ ਕੰਮ ਕਰਦੀਆ ਆਸ਼ਾ ਵਰਕਰਜ ਤੇ ਫੈਸਿਲੀਟੇਟਰਾਂ ਪਜਾਬ ਸਰਕਾਰ ਵਲੋਂ ਦਿੱਤੇ ਜਾ ਰਹੇ ਨਿਗੂਣੇ ਮਾਣ ਭੱਤੇ 2500 ਰੁਪਏ ਤੋ ਵੀ ਆਤਰ ਹਨ ਜਿਸ ਕਾਰਨ ਪੰਜਾਬ ਦੀਆਂ ਵਰਕਰਾਂ ਵਿੱਚ ਭਾਰੀ ਰੋਸ ਹੈ।ਉਹਨਾ ਕਿਹਾ ਕਿ ਇਸ ਫਿਕਸ ਭੱਤੇ ਨੂੰ ਹਰ ਮਹੀਨੇ ਮਿਲਣ ਦੀ ਬਜਾਏ ਕਈ-ਕਈ ਮਹੀਨੇ ਉਡੀਕ ਕਰਨੀ ਪੈਂਦੀ ਹੈ ਜਿਸ ਕਾਰਨ ਉਹਨਾਂ ਨੂੰ ਮਹਿਕਮੇ ਵਿੱਚ ਕੰਮ ਕਰਨ ਵਾਸਤੇ ਆਪਣੇ ਘਰੋ ਪੈਸੇ ਖਰਚ ਕਰਨੇ ਪੈਂਦੇ ਹਨ ਜਿਸ ਕਾਰਨ ਉਹਨਾ ਦੇ ਘਰ ਦਾ ਚੁੱਲਾ ਬੁਝ ਜਾਦਾ ਹੈ।ਆਗੂਆ ਨੇ ਦੋਸ਼ ਲਗਾਇਆ ਕਿ ਪੰਜਾਬ ਦੀ ਸਰਕਾਰ ਆਸ਼ਾ ਵਰਕਰਾਂ ਦੀ ਬਿਲਕੁਲ ਸਾਰ ਨਹੀ ਲੈ ਰਹੀ।ਉਹਨਾਂ ਦੇ ਮਾਣ ਭੱਤੇ ਤੇ ਇੰਨਸੈਟਿਵਾਂ ਨੂੰ ਦੁੱਗਣਾ ਕਰਨ ਅਤੇ ਘੱਟੋ-ਘੱਟ ਉਜਰਤ ਦੇਣ ਬਾਰੇ ਵੀ ਲਾਰਾ ਲਪਾ ਲਾਊ ਨੀਤੀ ਤਹਿਤ ਲਮਕਾਇਆ ਜਾ ਰਿਹਾ ਹੈ। ਆਗੂਆ ਨੇ ਚਿਤਾਵਨੀ ਦਿਤੀ ਕਿ ਜੇਕਰ ਉਹਨਾ ਦਾ ਰੁਕਿਆ ਹੋਇਆ ਮਾਣ ਭੱਤਾ ਤੁਰੰਤ ਜਾਰੀ ਨਾ ਕੀਤਾ ਗਿਆ ਅਤੇ ਉਹਨਾ ਨਾਲ ਮੀਟਿੰਗ ਵਿੱਚ ਮੰਨੀਆ ਮੰਗਾ ਲਾਗੂ ਨਾ ਕੀਤੀਆਂ ਤਾਂ ਉਹ ਆਪਣਾ ਤਿੱਖਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੀਆਂ।
Latest from Blog
Gopalganj Crime News: पुलिस गंडक नदी में गोताखोरों की मदद से लापता छात्र की खोजबीन कर…
Kapil Sharma: ਕਪਿਲ ਸ਼ਰਮਾ ਤੋਂ ਭਾਰਤੀ ਸਿੰਘ ਤੱਕ ਕਾਮੇਡੀ ਨੂੰ ਕਾਮਯਾਬ ਕਰੀਅਰ ਬਣਾ ਕੇ ਕਰੋੜਾਂ ਕਮਾ…
बॉलीवुड और टीवी के दिग्गज अभिनेता गुफी पेंटल (Gufi Paintl) को दिल और गुर्दे की बीमारी…
Arijit singh Sister Amrita Singh New Song Saiyaan Se : अमृता सिंह अपनी खूबसूरत आवाज से…
Bihar Crime News: हत्या की ये घटना बिहार के जहानाबाद जिला की है. जिले के अमैन…