‘ਕੈਰੀ ਆਨ ਜੱਟਾ 3’ ਦਾ ਗਾਣਾ ‘ਜੱਟੀ’ ਐਮੀ ਵਿਰਕ ਦੀ ਅਵਾਜ਼ ‘ਚ ਰਿਲੀਜ਼, 24 ਘੰਟਿਆਂ ‘ਚ 1.7 ਮਿਲੀਅਨ ਵਿਊਜ਼

‘ਕੈਰੀ ਆਨ ਜੱਟਾ 3’ ਦਾ ਗਾਣਾ ‘ਜੱਟੀ’ ਐਮੀ ਵਿਰਕ ਦੀ ਅਵਾਜ਼ ‘ਚ ਰਿਲੀਜ਼, 24 ਘੰਟਿਆਂ ‘ਚ 1.7 ਮਿਲੀਅਨ ਵਿਊਜ਼

22 views
8 mins read

Carry On Jatta 3 Jatti Song Out Now: ਪੰਜਾਬੀ ਸਿਨੇਮਾ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ‘ਕੈਰੀ ਅੱਨ ਜੱਟਾ 3’ ਆਖਰਕਾਰ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟੀਜ਼ਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ, ਹੁਣ ਫਿਲਮ ਦੇ ਗਾਣੇ ਇੱਕ ਤੋਂ ਬਾਅਦ ਇੱਕ ਰਿਲੀਜ਼ ਹੋ ਰਹੇ ਹਨ । 

ਇਹ ਵੀ ਪੜ੍ਹੋ: ਜਦੋਂ ਪਹਿਲੀ ਵਾਰ ਮੁੰਬਈ ਆਏ ਸ਼ਾਹਰੁਖ ਖਾਨ ਨੂੰ ਮਹਿਲਾ ਨੇ ਮਾਰਿਆ ਸੀ ਜ਼ੋਰਦਾਰ ਥੱਪੜ, ਪੜ੍ਹੋ ਇਹ ਮਜ਼ੇਦਾਰ ਕਿੱਸਾ

ਹਾਲ ਹੀ ‘ਚ ‘ਕੈਰੀ ਆਨ ਜੱਟਾ 3’ ਦਾ ਗਾਣਾ ‘ਜੱਟੀ’ ਰਿਲੀਜ਼ ਹੋਇਆ ਹੈ। ਇਹ ਗਾਣਾ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਜ਼ਿਆਦਾ ਸੁਰਖੀਆਂ ‘ਚ ਰਿਹਾ ਸੀ। ਇਸ ਗਾਣੇ ਨੂੰ ਐਮੀ ਵਿਰਕ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ। ਫਿਲਮ ‘ਚ ਦੇ ਇਸ ਗੀਤ ‘ਚ ਪੂਰੀ ਸਟਾਰ ਕਾਸਟ ਰੱਜ ਕੇ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ। ਫਿਲਮ ‘ਚ ਬਿਨੂੰ ਢਿੱਲੋਂ-ਕਵਿਤਾ ਕੌਸ਼ਿਕ ਦੀ ਜੋੜੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਗਿੱਪੀ ਗਰੇਵਾਲ-ਸੋਨਮ ਬਾਜਵਾ ਵੀ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਨਾਲ ਹੀ ਇਸ ਗੀਤ ‘ਚ ਸ਼ਿੰਦਾ ਗਰੇਵਾਲ ਨੂੰ ਵੀ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ। ਦੇਖੋ ਵੀਡੀਓ:

[blurb]

 
 
 
 
 
View this post on Instagram
 
 
 
 
 
 
 
 
 
 
 

A post shared by Sonam Bajwa (RANI) (@sonambajwa)


[/blurb]

ਦੇਖੋ ਪੂਰਾ ਗਾਣਾ:

ਕਾਬਿਲੇਗ਼ੌਰ ਹੈ ਕਿ ‘ਕੈਰੀ ਆਨ ਜੱਟਾ’ 2012 ‘ਚ ਆਈ ਸੀ। ਇਸ ਦਾ ਪਹਿਲਾ ਭਾਗ ਜ਼ਬਰਦਸਤ ਹਿੱਟ ਹੋਇਆ ਸੀ। ਇਸ ਫਿਲਮ ਦੇ ਸਾਊਥ ਸਿਨੇਮਾ ‘ਚ ਕਈ ਰੀਮੇਕ ਵੀ ਬਣੇ ਸੀ। ਇਸ ਤੋਂ ਬਾਅਦ 2018 ਵਿੱਚ ‘ਕੈਰੀ ਆਨ ਜੱਟਾ 2’ ਆਈ ਅਤੇ ਹੁਣ 5 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ‘ਕੈਰੀ ਆਨ ਜੱਟਾ 3’ ਰਿਲੀਜ਼ ਹੋਈ ਹੈ। ਫਿਲਮ ‘ਚ ਸੋਨਮ ਬਾਜਵਾ, ਗਿੱਪੀ ਗਰੇਵਾਲ ਕਵਿਤਾ ਕੌਸ਼ਿਕ, ਬਿਨੂੰ ਢਿੱਲੋਂ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਮੁੱਖ ਭੂਮਿਕਾਵਾਂ ‘ਚ ਨਜ਼ਰ ਆ ਰਹੇ ਹਨ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।

ਇਹ ਵੀ ਪੜ੍ਹੋ: ‘ਸੂਰਿਆਵੰਸ਼ਮ’ ਸੈੱਟ ਮੈਕਸ ‘ਤੇ ਬਾਰ-ਬਾਰ ਕਿਉਂ ਦਿਖਾਈ ਜਾਂਦੀ ਹੈ, ਇਹ ਹੈ ਅਸਲੀ ਵਜ੍ਹਾ

Previous Story

Cobra Viral Video: ਜ਼ਹਿਰੀਲੇ ਕੋਬਰਾ ਨੂੰ ਵਿਅਕਤੀ ਨੇ ਆਪਣੇ ਹੱਥਾਂ ਨਾਲ ਪਿਲਾਇਆ ਪਾਣੀ

Next Story

Kerala CPI(M) upset over CM not invited to Siddaramaiah’s swearing-in

Latest from Blog

Website Readers