ਨਕੋਦਰ : ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਗੁਰੂਆਂ ਦੀ ਸੋਚ ਤੋਂ ਕੋਹਾਂ ਦੂਰ ਸ਼੍ਰੋਮਣੀ ਕਮੇਟੀ ਗਰੀਬਾਂ ਨਾਲ ਕਰਦੀ ਧੱਕਾ ਕੱਲ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਤੋਂ ਆਉਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਵਾਲੀ ਕਹਾਵਤ ਕਿਤੇ ਨਜ਼ਰ ਨਹੀਂ ਆਈ ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਬੋਲ ਕਿ ਇਹਨੀ ਗਰੀਬਾਂ ਕੋ ਦਿਉ ਪਾਤਸ਼ਾਹੀ ਵਾਲੇ ਸਿਧਾਂਤਾਂ ਦੇ ਉਲਟ ਚਲਕੇ ਜਾਤਪਾਤ ਦੀ ਜ਼ਹਿਰ ਉਗਲ ਦੀ ਨਜ਼ਰ ਆਈ ਸ਼੍ਰੋਮਣੀ ਕਮੇਟੀ ਸਿੱਖੀ ਦੇ ਪੰਜਾਂ ਤਖਤਾਂ ਦੇ ਵਿੱਚ ਸ਼ਾਮਲ ਤਖ਼ਤ ਦਮਦਮਾ ਸਹਿਬ ਤਲਵੰਡੀ ਸਾਬੋ ਵਿਖੇ ਸ਼੍ਰੋਮਣੀ ਕਮੇਟੀ ਦੀ ਗੁੰਡਾਗਰਦੀ ਸ਼ਰੇਆਮ ਦੇਖਣ ਨੂੰ ਮਿਲੀ ਜਿਸ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਦੇ ਸਥਾਨ ਗੁੰਡਾਗਰਦੀ ਕਰਕੇ ਕਬਜ਼ਾ ਕਰਨ ਆਏ ਸ਼੍ਰੋਮਣੀ ਕਮੇਟੀ ਵਾਲੇ ਉਸ ਸਥਾਨ ਤੇ ਸੀਮੇਂਟ ਨਾਲ ਤਿਆਰੀ ਕਰਨ ਲਈ ਵੀ ਸ਼੍ਰੋਮਣੀ ਕਮੇਟੀ ਕੋਲ ਪੈਸਾ ਨਹੀਂ ਹੈ

ਇਹੀ ਜਾਤੀਵਾਦੀ ਮਾਨਸਿਕਤਾ ਕਾਰਨ ਲੋਕ ਸਿੱਖੀ ਤੋਂ ਦੂਰ ਹੋ ਰਹੇ ਹਨ ਪੰਜਾਬ ਅੰਦਰ ਵੀ ਜਾਤੀਵਾਦ ਗੁਰੂਆਂ ਦੀ ਸੋਚ ਤੇ ਭਾਰੀ ਪੈ ਰਿਹਾ ਹੈ ਹੁਣ ਇਹ ਪੰਜਾਬ ਗੁਰੂਆਂ ਦਾ ਪੰਜਾਬ ਨਹੀਂ ਜਾਤਪਾਤ ਸੋੜੀ ਸੋਚ ਵਾਲੇ ਲੋਕਾਂ ਦਾ ਪੰਜਾਬ ਬਣਦਾ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕੀਤਾ ਜਾਵੇ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਆਪਣਾ ਮੂੰਹ ਖੋਲ੍ਹਣਾ ਚਾਹੀਦਾ ਹੈ ਨਹੀਂ ਤਾਂ ਪੂਰੀ ਤਰ੍ਹਾਂ ਖਾਲੀ ਦਲ ਬਣਕੇ ਰਹਿ ਜਾਵੇਗਾ ਸਤਿਗੁਰੂ ਰਵਿਦਾਸ ਮਹਾਰਾਜ ਦੇ ਗੁਰੂ ਘਰ ਦੀ 11 ਮੈਂਬਰੀ ਕਮੇਟੀ ਅਤੇ ਸੰਤ ਸਮਾਜ ਨੇ 22 ਤਰੀਕ ਨੂੰ ਇਸ ਧੱਕੇਸ਼ਾਹੀ ਦੇ ਖਿਲਾਫ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਸਾਰੇ ਸਾਥੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ 22 ਨੂੰ ਪੰਜਾਬ ਪੂਰੀ ਤਰ੍ਹਾਂ ਬੰਦ ਕਰਕੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਪ੍ਰਸ਼ਾਸ਼ਣ ਨੂੰ ਜਗਾਉਣ ਲਈ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰੀਏ ਆਪਣੇ ਪਰਿਵਾਰਾਂ ਸਮੇਤ ਆਪਣੇ ਰਹਿਬਰਾਂ ਦੇ ਸਨਮਾਨ ਲਈ ਆਪਣੇ ਆਪਣੇ ਹਲਕੇ ਵਿੱਚ ਪਹੁੰਚ ਕੇ ਬੰਦ ਨੂੰ ਸਫਲ ਬਣਾਈਏ