2 ਕਰੋੜ ਤਨਖ਼ਾਹ ਤੇ ਰਹਿਣਾ-ਖਾਣਾ-ਪੀਣਾ ਫ੍ਰੀ, ਫਿਰ ਵੀ ਕੋਈ ਨਹੀਂ ਕਰਨਾ ਚਾਹੇਗਾ ਇਹ ਨੌਕਰੀ!

2 ਕਰੋੜ ਤਨਖ਼ਾਹ ਤੇ ਰਹਿਣਾ-ਖਾਣਾ-ਪੀਣਾ ਫ੍ਰੀ, ਫਿਰ ਵੀ ਕੋਈ ਨਹੀਂ ਕਰਨਾ ਚਾਹੇਗਾ ਇਹ ਨੌਕਰੀ!

30 views
9 mins read

Job Offering 2 Crores Salary: ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਇੰਨੀ ਜ਼ਿਆਦਾ ਹੈ ਕਿ ਲੋਕ ਸਿਰਫ਼ ਨੌਕਰੀ ਅਤੇ ਚੰਗੇ ਪੈਸੇ ਲਈ ਕਿਤੇ ਵੀ ਜਾਣ ਨੂੰ ਤਿਆਰ ਹਨ। ਸੋਚੋ ਇੱਕ ਅਜਿਹੀ ਨੌਕਰੀ ਹੈ, ਜੋ ਘਰ ਵਿੱਚ ਰਹਿਣ ਲਈ 2 ਕਰੋੜ ਰੁਪਏ ਦੀ ਪੇਸ਼ਕਸ਼ ਕਰ ਰਹੀ ਹੈ, ਪਰ ਉਸ ਨਾਲ ਜੁੜੇ ਹਾਲਾਤ ਅਜਿਹੇ ਹਨ ਕਿ ਲੋਕ ਨੌਕਰੀ ਲੈਣ ਤੋਂ ਪਹਿਲਾਂ ਸੌ ਵਾਰ ਸੋਚਦੇ ਹਨ।

ਸਾਊਥ ਚਾਈਨਾ ਮਾਰਨਿੰਗ ਪੋਸਟ (South China Morning Post) ਮੁਤਾਬਕ ਇਹ ਨੌਕਰੀ ਚੀਨ ਵਿੱਚ ਦਿੱਤੀ ਜਾ ਰਹੀ ਹੈ। ਇੱਥੇ ਸ਼ੰਘਾਈ ਸ਼ਹਿਰ ਦੀ ਰਹਿਣ ਵਾਲੀ ਇੱਕ ਔਰਤ ਆਪਣੇ ਲਈ ਇੱਕ ਨਿੱਜੀ ਨਾਨੀ ਦੀ ਤਲਾਸ਼ ਕਰ ਰਹੀ ਹੈ, ਜੋ 24 ਘੰਟੇ ਉਸਦੀ ਹਰ ਛੋਟੀ ਵੱਡੀ ਗੱਲ ਦਾ ਧਿਆਨ ਰੱਖੇਗੀ। ਇਸ ਕੰਮ ਲਈ ਉਹ ਉਸ ਨੂੰ ਹਰ ਮਹੀਨੇ 16 ਲੱਖ ਰੁਪਏ ਤੋਂ ਵੱਧ ਦੀ ਤਨਖਾਹ ਦੇ ਰਹੀ ਹੈ।

ਸਾਲਾਨਾ ਪੈਕੇਜ ਲਗਭਗ ਹੈ 2 ਕਰੋੜ 

ਇਸ ਅਹੁਦੇ ਲਈ ਇਸ਼ਤਿਹਾਰ ਦਿੱਤਾ ਗਿਆ ਹੈ। ਇਸ਼ਤਿਹਾਰ ਦੇ ਤਹਿਤ ਨੌਕਰਾਣੀ ਨੂੰ 1,644,435.25 ਰੁਪਏ ਪ੍ਰਤੀ ਮਹੀਨਾ ਭਾਵ ਮਾਲਕਣ ਤੋਂ ਇੱਕ ਸਾਲ ਲਈ 1.97 ਕਰੋੜ ਰੁਪਏ ਦਿੱਤੇ ਜਾਣਗੇ। ਇਸ ਨੌਕਰੀ ਲਈ ਉਮੀਦਵਾਰ ਦਾ 165 ਸੈਂਟੀਮੀਟਰ ਲੰਬਾ ਹੋਣਾ ਜ਼ਰੂਰੀ ਹੈ, ਜਦ ਕਿ ਭਾਰ 55 ਕਿਲੋ ਤੋਂ ਘੱਟ ਹੋਣਾ ਚਾਹੀਦਾ ਹੈ। ਉਸ ਨੇ 12ਵੀਂ ਜਾਂ ਇਸ ਤੋਂ ਉੱਪਰ ਦੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ। ਦਿੱਖ ਵਿੱਚ ਸਾਫ਼-ਸੁਥਰਾ ਹੋਣਾ ਚਾਹੀਦਾ ਹੈ ਤੇ ਨੱਚਣਾ ਅਤੇ ਗਾਉਣਾ ਵੀ ਜਾਣਨਾ ਚਾਹੀਦਾ ਹੈ। ਹਾਊਸਕੀਪਿੰਗ ਸਰਵਿਸ ਵੱਲੋਂ ਦਿੱਤਾ ਗਿਆ ਇਹ ਇਸ਼ਤਿਹਾਰ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਨੌਕਰਾਣੀ ਨਹੀਂ ‘ਦਾਸੀ’ ਦੀ ਹੈ ਮੰਗ

ਮਜ਼ੇਦਾਰ ਗੱਲ ਇਹ ਹੈ ਕਿ ਜਿਸ ਔਰਤ ਨੂੰ ਨੌਕਰਾਣੀ ਦੀ ਲੋੜ ਹੈ, ਉਸ ਕੋਲ ਪਹਿਲਾਂ ਹੀ 2 ਨੈਨੀਆਂ 12-12 ਘੰਟੇ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ ਓਨੀ ਹੀ ਤਨਖਾਹ ਮਿਲ ਰਹੀ ਹੈ। ਨੌਕਰਾਣੀ ਲਈ ਮੰਗੀਆਂ ਗਈਆਂ ਯੋਗਤਾਵਾਂ ਵਿਚੋਂ ਪਹਿਲੀ ਇਹ ਹੈ ਕਿ ਉਸ ਦਾ ਸਵੈ-ਮਾਣ ਨਹੀਂ ਹੋਣਾ ਚਾਹੀਦਾ ਕਿਉਂਕਿ ਉਸ ਨੇ ਮਾਲਕਣ ਦੇ ਪੈਰਾਂ ਤੋਂ ਜੁੱਤੀ ਲਾਉਣ ਕੇ ਪਾਉਣ ਦੇ ਕੰਮ ਵੀ ਕਰਨੇ ਪੈਣਗੇ। ਜਦ ਵੀ ਉਹ ਜੂਸ, ਫਲ ਜਾਂ ਪਾਣੀ ਮੰਗੇਗਾ, ਉਸਨੂੰ ਦੇਣਾ ਪਵੇਗਾ। ਉਸਦੇ ਆਉਣ ਤੋਂ ਪਹਿਲਾਂ ਉਸਨੂੰ ਗੇਟ ‘ਤੇ ਇੰਤਜ਼ਾਰ ਕਰਨਾ ਪਵੇਗਾ ਅਤੇ ਉਸਦੇ ਇੱਕ ਇਸ਼ਾਰੇ ‘ਤੇ ਉਸਦੇ ਕੱਪੜੇ ਵੀ ਬਦਲਣੇ ਪੈਣਗੇ।

Previous Story

ਫਲਾਈਟ ‘ਚ ਮਹਿਲਾ ਨੇ ਸੀਟ ਬਦਲਣ ਤੋਂ ਕੀਤਾ ਇਨਕਾਰ, ਸ਼ਖਸ ਨੇ ਪੂਰੇ ਰਸਤੇ ਲਿਆ ਅਜਿਹਾ ਬਦਲਾ !

Next Story

Chapra News: कुख्यात सुधीर मिश्रा उर्फ एटीएम बाबा को पकड़ कर ले गई लखनऊ की पुलिस, जानें कैसे बना ATM बाबा

Latest from Blog

Website Readers