Gippy Grewal: ਗਿੱਪੀ ਗਰੇਵਾਲ ਨੇ 16 ਸਾਲਾਂ ਪੁੱਤਰ ਏਕਮ ਨੂੰ ਗਿਫਟ ‘ਚ ਦਿੱਤੀ ਕਾਰ, ਲੋਕ ਬੋਲੇ- ‘ਬੇਪਰਵਾਹ ਮਾਪੇ

Gippy Grewal: ਗਿੱਪੀ ਗਰੇਵਾਲ ਨੇ 16 ਸਾਲਾਂ ਪੁੱਤਰ ਏਕਮ ਨੂੰ ਗਿਫਟ ‘ਚ ਦਿੱਤੀ ਕਾਰ, ਲੋਕ ਬੋਲੇ- ‘ਬੇਪਰਵਾਹ ਮਾਪੇ

43 views
12 mins read

Gippy Grewal gifted a car to his 16 year old son: ਪੰਜਾਬੀ ਗਾਇਕ ਗਿੱਪੀ ਗਰੇਵਾਲ ਆਪਣੀ ਗਾਇਕੀ, ਫਿਲਮਾਂ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਲਗਾਤਾਰ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਉਹ ਖੁਦ ਨਾਲ ਜੁੜੀ ਹਰ ਅਪਡੇਟ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੇ ਵੱਡੇ ਪੁੱਤਰ ਏਕਮ ਗਰੇਵਾਲ ਦੇ 16ਵੇਂ ਜਨਮਦਿਨ ਉੱਪਰ ਕਾਰ ਗਿਫਟ ਕੀਤੀ ਗਈ। ਇਸ ਕਾਰ ਨੂੰ ਦੇਖ ਏਕਮ ਜਿੱਥੇ ਹੀ ਬੇਹੱਦ ਖੁਸ਼ ਹੋਇਆ, ਉੱਥੇ ਹੀ ਗਿੱਪੀ ਗਰੇਵਾਲ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਹਾਲਾਂਕਿ ਏਕਮ ਦੀ ਇਸ ਪੋਸਟ ਉੱਪਰ ਕਈ ਫੈਨਜ਼ ਮਜ਼ਾਕੀਆ ਕਮੈਂਟ ਵੀ ਕਰ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Ekom Grewal (@iamekomgrewal)


ਦਰਅਸਲ, ਏਕਮ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਾਰ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। ਜਿਸ ਦੇ ਕੈਪਸ਼ਨ ਵਿੱਚ ਉਨ੍ਹਾਂ ਹਾਰਟ ਵਾਲਾ ਇਮੋਜ਼ੀ ਬਣਾਇਆ ਹੈ। ਦੱਸ ਦੇਈਏ ਕਿ 4 ਮਈ ਨੂੰ ਏਕਮ ਨੇ ਆਪਣਾ 16ਵਾਂ ਜਨਮਦਿਨ ਮਨਾਇਆ ਸੀ। ਇਸ ਮੌਕੇ ‘ਤੇ ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਨੂੰ ਮਹਿੰਗੀ ਕਾਰ ਗਿਫਟ ਕੀਤੀ। ਵੀਡੀਓ ਨੂੰ ਦੇਖ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਕਿ ਏਕਮ ਨੂੰ ਵਿਦੇਸ਼ ‘ਚ ਉਸ ਦੇ ਪਿਤਾ ਵੱਲੋਂ ਕਾਰ ਗਿਫਟ ਕੀਤੀ ਗਈ ਹੈ। ਇਸ ਦੌਰਾਨ ਜਦੋਂ ਕਾਰ ਤੋਂ ਕਵਰ ਹਟਾਇਆ ਜਾਂਦਾ ਹੈ ਤਾਂ ਇਸ ਮਹਿੰਗੇ ਗਿਫਟ ਨੂੰ ਵੇਖ ਕੇ ਏਕਮ ਵੀ ਹੈਰਾਨ ਰਹਿ ਜਾਂਦਾ ਹੈ।

ਹਾਲਾਂਕਿ ਗਿੱਪੀ ਗਰੇਵਾਲ ਵੱਲੋਂ ਪੁੱਤਰ ਨੂੰ 16 ਸਾਲ ਦੀ ਉਮਰ ਵਿੱਚ ਇਸ ਮਹਿੰਗੇ ਤੋਹਫ਼ੇ ਵਜੋਂ ਦਿੱਤੀ ਕਾਰ ਦੀ ਲੋਕ ਨਿੰਦਾ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਇੱਕ 16 ਸਾਲ ਦੀ ਉਮਰ ਵਾਲੇ ਲਈ ਕਾਰ ਬਹੁਤ ਪਾਵਰਫੁੱਲ ਤੋਹਫ਼ਾ ਹੈ। ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰ ਕਿਹਾ ਇੱਕ 16 ਸਾਲ ਦੇ ਬੱਚੇ ਨੂੰ ਕਾਰ ਦੇਣਾ ਲਾਪਰਵਾਹੀ ਵਾਲਾ ਪਾਲਣ-ਪੋਸ਼ਣ ਹੈ। ਇੱਕ ਹੋਰ ਯੂਜ਼ਰ ਨੇ ਕਿਹਾ ਭਰਾ ਜ਼ਿੰਦਗੀ ਤਾਂ ਥੋੜ੍ਹੀ ਆ ਅਸੀ ਤਾਂ ਕੈਨੇਡਾ ਆ ਕੇ ਵੀ ਬੇਰੋਜ਼ਗਾਰੀ ਨੇ ਮਾਰਲੇ…

ਇਸ ਤੋਂ ਇਲਾਵਾ ਕੁਝ ਪ੍ਰਸ਼ੰਸਕਾਂ ਨੇ ਮਜ਼ਾਕੀਆ ਕਮੈਂਟ ਕਰਦੇ ਹੋਏ ਲਿਖਿਆ, ਵਾਹ ਜੀ ਵਾਹ ਦੁਨੀਆ ਦੇ ਰੰਗ ਨਿਆਰੇ ਪੈਸੇ ਪੰਜਾਬ ਚੋ ਕਮਾ ਕੇ ਆਪ ਬਾਹਰ ਲੈਂਦੇ ਨਜਾਰੇ 😂 ਇੱਕ ਹੋਰ ਨੇ ਕਿਹਾ 16 ਦੀ ਉਮਰ ਵਿੱਚ ਸਿਰਫ ਧੋਖੇ ਅਤੇ ਥੱਪੜ ਮਿਲੇ ਮੈਨੂੰ …

ਕਾਬਿਲੇਗ਼ੌਰ ਹੈ ਕਿ ‘ਜੱਟ ਨੂੰ ਚੁੜੈਲ ਟੱਕਰੀ’ 13 ਅਕਤੂਬਰ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ‘ਚ ਗਿੱਪੀ ਤੇ ਸਰਗੁਣ ਮਹਿਤਾ ਦੀ ਜੋੜੀ ਲੰਬੇ ਸਮੇਂ ਬਾਅਦ ਇਕੱਠੀ ਨਜ਼ਰ ਆਉਣ ਵਾਲੀ ਹੈ। ਫਿਲਮ ;ਚ ਸਰਗੁਣ ਮਹਿਤਾ ਚੁੜੈਲ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ। ਨਿਰਮਲ ਰਿਸ਼ੀ ਫਿਲਮ ‘ਚ ਗਿੱਪੀ ਦੀ ਮਾਂ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਫਿਲਮ ‘ਚ ਅਦਾਕਾਰਾ ਰੂਪੀ ਗਿੱਲ ਵੀ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਉਨ੍ਹਾਂ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ‘ਕੈਰੀ ਆਨ ਜੱਟਾ 3’ ਵੀ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ ‘ਚ ਦਸਤਕ ਦੇਵੇਗੀ।

Previous Story

महिला के इस कारनामे ने पुलिस को भी किया हैरान! AIIMS में आए मरीजों को बनाती थी शिकार, ऐसे आई पकड़ में

Next Story

King Cobra: ਨਦੀ ਕਿਨਾਰੇ ਕਿੰਗ ਕੋਬਰਾ ਨੂੰ ਫੜ ਕੇ ਚੁੰਮਣ ਲੱਗਾ ਸ਼ਖਸ

Latest from Blog

Website Readers