Salman Khan: ਸਲਮਾਨ ਖਾਨ ਦੀ ਭੈਣ ਅਰਪਿਤਾ ਦੇ ਘਰ ਲੱਖਾਂ ਦੀ ਚੋਰੀ, ਪੁਲਿਸ ਨੇ ਨੌਕਰ ਨੂੰ ਕੀਤਾ ਗ੍ਰਿਫਤਾਰ

Salman Khan: ਸਲਮਾਨ ਖਾਨ ਦੀ ਭੈਣ ਅਰਪਿਤਾ ਦੇ ਘਰ ਲੱਖਾਂ ਦੀ ਚੋਰੀ, ਪੁਲਿਸ ਨੇ ਨੌਕਰ ਨੂੰ ਕੀਤਾ ਗ੍ਰਿਫਤਾਰ

9 views
10 mins read

Arpita Khan House: ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ। ਜਾਣਕਾਰੀ ਮੁਤਾਬਕ ਅਰਪਿਤਾ ਦੇ ਮੁੰਬਈ ਵਾਲੇ ਘਰ ‘ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਰਪਿਤਾ ਦੇ ਘਰੋਂ ਉਸ ਦੇ ਹੀਰਿਆਂ ਦੇ ਝੁਮਕੇ ਚੋਰੀ ਹੋ ਗਏ ਸਨ। ਇਸ ਮਾਮਲੇ ‘ਚ ਹੁਣ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਆਰਾਧਿਆ ਨਾਲ ਕਾਨਸ ਜਾਂਦੇ ਹੋਏ ਐਸ਼ਵਰਿਆ ਹੋਈ ਟਰੋਲ, ਯੂਜ਼ਰਸ ਨੇ ਰੱਜ ਕੇ ਉਡਾਇਆ ਐਸ਼ ਦੀ ਧੀ ਦਾ ਮਜ਼ਾਕ

ਅਰਪਿਤਾ ਖਾਨ ਦੇ ਘਰੋਂ ਹੀਰਿਆਂ ਦੇ ਝੁਮਕੇ ਚੋਰੀ
ਅਰਪਿਤਾ ਖਾਨ ਨੇ ਝੁਮਕੇ ਚੋਰੀ ਹੋਣ ਤੋਂ ਬਾਅਦ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਜਾ ਕੇ ਮਾਮਲਾ ਦਰਜ ਕਰਵਾਇਆ। ਅਰਪਿਤਾ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਸ ਘਰ ‘ਚੋਂ ਚੋਰੀ ਹੋਈ ਹੀਰਿਆਂ ਦੇ ਝੁਮਕੇ ਦੀ ਕੀਮਤ 5 ਲੱਖ ਰੁਪਏ ਹੈ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਉਸੇ ਰਾਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

ਨੌਕਰ ‘ਤੇ ਲੱਗਾ ਚੋਰੀ ਦਾ ਇਲਜ਼ਾਮ
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਰਪਿਤਾ ਦੇ ਘਰ ਚੋਰੀ ਦੀ ਵਾਰਦਾਤ ਨੂੰ ਉਸ ਦੇ ਘਰ ਵਿੱਚ ਕੰਮ ਕਰਦੇ ਨੌਕਰ ਨੇ ਅੰਜਾਮ ਦਿੱਤਾ। ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਅਰਪਿਤਾ ਖਾਨ ਦੇ ਇਸ ਨੌਕਰ ਦਾ ਨਾਂ ਸੰਦੀਪ ਹੇਗੜੇ ਹੈ। ਜੋ ਮੁੰਬਈ ਦੇ ਵਿਲੇ ਪਾਰਲੇ ਇਲਾਕੇ ਦਾ ਰਹਿਣ ਵਾਲਾ ਹੈ।

ਅਰਪਿਤਾ ਸਲਮਾਨ ਖਾਨ ਦੀ ਅਸਲੀ ਭੈਣ ਨਹੀਂ
ਅਰਪਿਤਾ ਖਾਨ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਅਰਪਿਤਾ ਸਲਮਾਨ ਖਾਨ ਦੀ ਅਸਲੀ ਭੈਣ ਨਹੀਂ ਹੈ, ਸਗੋਂ ਸਲਮਾਨ ਦੇ ਪਿਤਾ ਸਲੀਮ ਖਾਨ ਨੇ ਉਨ੍ਹਾਂ ਨੂੰ ਗੋਦ ਲਿਆ ਸੀ। ਪਰ ਪਰਿਵਾਰ ਦੇ ਮੈਂਬਰਾਂ ਵਿਚ ਉਸ ਨੂੰ ਸਕੇ ਭੈਣ ਭਰਾਵਾਂ ਨਾਲੋਂ ਜ਼ਿਆਦਾ ਪਿਆਰ ਦਿੱਤਾ ਗਿਆ ਹੈ ਅਤੇ ਸਲਮਾਨ ਉਸ ਨੂੰ ਬਹੁਤ ਪਿਆਰ ਕਰਦੇ ਹਨ। ਅਦਾਕਾਰ ਆਪਣੀ ਭੈਣ ਦੀ ਹਰ ਇੱਛਾ ਪਲ ਭਰ ਵਿੱਚ ਪੂਰੀ ਕਰ ਦਿੰਦਾ ਹੈ।

ਦੱਸ ਦੇਈਏ ਕਿ ਅਰਪਿਤਾ ਖਾਨ ਦਾ ਵਿਆਹ ਅਭਿਨੇਤਾ ਆਯੂਸ਼ ਸ਼ਰਮਾ ਨਾਲ ਹੋਇਆ ਹੈ। ਦੋਵੇਂ ਦੋ ਬੱਚਿਆਂ ਦੇ ਮਾਤਾ-ਪਿਤਾ ਹਨ। ਆਯੁਸ਼ ਸ਼ਰਮਾ ਇਨ੍ਹੀਂ ਦਿਨੀਂ ਬਾਲੀਵੁੱਡ ‘ਚ ਆਪਣਾ ਕਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਆਖਰੀ ਵਾਰ ਸਲਮਾਨ ਖਾਨ ਨਾਲ ਫਿਲਮ ‘ਅੰਤਿਮ’ ‘ਚ ਨਜ਼ਰ ਆਏ ਸਨ ।

ਇਹ ਵੀ ਪੜ੍ਹੋ: ‘ਤੇਰੀ ਸ਼ਕਲ ਹੀਰੋ ਵਾਲੀ ਨਹੀਂ’, ਇਹ ਕਹਿ ਕੇ ਸਿਲਵੈਸਟਰ ਸਟੈਲੋਨ ਨੂੰ ਹਜ਼ਾਰ ਵਾਰ ਕੀਤਾ ਗਿਆ ਰਿਜੈਕਟ, ਫਿਰ ਇੰਜ ਰਚਿਆ ਇਤਿਹਾਸ

Previous Story

ਆਰਾਧਿਆ ਨਾਲ ਕਾਨਸ ਜਾਂਦੇ ਹੋਏ ਐਸ਼ਵਰਿਆ ਹੋਈ ਟਰੋਲ, ਯੂਜ਼ਰਸ ਨੇ ਰੱਜ ਕੇ ਉਡਾਇਆ ਐਸ਼ ਦੀ ਧੀ ਦਾ ਮਜ਼ਾਕ

Next Story

‘आदिपुरुष’ को टक्कर देगी ये फिल्म, महाभारत से है कनेक्शन, नए अंदाज में प्रभास को टक्कर देगा ये सुपरस्टार

Latest from Blog

Website Readers