ਰਿਜਰਵੇਸ਼ਨ ਚੋਰ ਫੜ੍ਹੋ ਪੱਕਾ ਮੋਰਚਾ ਕਮੇਟੀ ਮੋਹਾਲੀ ਵੱਲੋਂ ਸੂਬੇ ਭਰ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਮੰਗ ਪੱਤਰ ਦੀ ਕੜੀ ਤਹਿਤ ਸ.ਕਮਲਜੀਤ ਸਿੰਘ ਐਸ.ਡੀ.ਐਮ.ਨਕੋਦਰ ਜੀ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ 90 ਜਾਅਲੀ ਸਰਟੀਫਿਕੇਟਾਂ ਖ਼ਿਲਾਫ਼ ਕਾਰਵਾਈ ਕਰਨ ਲਈ ਦਿੱਤਾ ਗਿਆ। ਜਿਸ ਦੀ ਅਗਵਾਈ ਆਲ ਇੰਡੀਆ ਮਜ਼੍ਹਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਰਜਿ ਦੇ ਸੀਨੀਅਰ ਮੀਤ ਪ੍ਰਧਾਨ , ਪੰਜਾਬ ਸ.ਬੂਟਾ ਸਿੰਘ ਪੰਡੋਰੀ ਨੇ ਕੀਤੀ,ਇਸ ਮੌਕੇ ਕੁਲਵੰਤ ਸਿੰਘ ਸਰਪੰਚ ਪਿੰਡ ਰਾਉਲੀ, ਬਲਵੀਰ ਸਿੰਘ ਸ਼ੇਰਗਿੱਲ ਨਕੋਦਰ, ਚਰਨਜੀਤ ਸਿੰਘ ਸ਼ੇਰਪੁਰ, ਬਲਕਾਰ ਸਿੱਧੂ, ਮਾਸਟਰ ਚਰਨਜੀਤ ਸਿੰਘ ਗੁਰਪ੍ਰੀਤ ਸਿੰਘ ਗੋਪੀ,ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ।ਇਸ ਸਮੇਂ ਪ੍ਰਸ਼ਾਸਨ ਨੂੰ
ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ਼ ਤੇਜ ਕਰਨ ਦੀ ਦਿੱਤੀ ਚੇਤਾਵਨੀ ਦਿੱਤੀ ਗਈ।
ਮੁੱਖ ਮੰਗਾਂ
1 .ਜੋ ਇੰਨਕੁਆਰੀਆਂ ਮੌਜ਼ੂਦਾ ਸਮੇਂ ਵਿੱਚ ਡਾਇਰੈਕਟਰ ਭਲਾਈ ਵਿਭਾਗ ਕੋਲ ਚੱਲ ਰਹੀਆਂ ਹਨ ਉਹਨਾਂ ਦੀ ਇੱਕ ਹਫਤੇ ਵਿੱਚ ਜਾਂਚ ਮੁਕੰਮਲ ਕੀਤੀ ਜਾਵੇ।
2. ਪੰਜਾਬ ਸਰਕਾਰ ਵੱਲੋ ਕਾਨੂੰਨ ਪਾਸ ਕੀਤਾ ਜਾਵੇ ਕਿ ਜਾਅਲੀ ਸਰਟੀਫਿਕੇਟ ਰੱਦ ਹੋਣ ਦੀ ਸੂਰਤ ਵਿੱਚ ਦੋਸ਼ੀ ਨੂੰ ਘੱਟੋ ਘੱਟ 5 ਸਾਲ ਦੀ ਸਜ਼ਾ ਅਤੇ ਉਸ ਪਾਸੋਂ ਆਪਣੀ ਨੌਕਰੀ ਦੌਰਾਨ ਲਏ ਗਏ ਵਿੱਤੀ ਲਾਭ ਵਿਆਜ ਸਮੇਤ ਰਿਕਵਰ ਕਰਨ ਸੰਬੰਧੀ ਵਿਸ਼ੇਸ਼ ਪ੍ਰਵੀਜਨ ਦਿੱਤੀ ਜਾਵੇ।
3.ਜਾਅਲੀ ਜਾਤੀ ਸਰਟੀਫਿਕੇਟ ਦੀ ਵਰਤੋ ਕਾਰਨ ਪੀੜ੍ਹਤ ਵਿਅਕਤੀ ਜੋ ਨੌਕਰੀ ਜਾਂ ਦਾਖਲੇ ਤੋ ਵਾਂਝਾ ਰਹਿ ਗਿਆ ਸੀ ਉਸਨੂੰ ਬਣਦਾ ਮੁਆਵਜ਼ਾ ਅਤੇ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇ।
4 .ਪੰਜਾਬ ਰਾਜ ਦੇ ਅਧੀਨ ਆਉਣੇ ਵੱਖ ਵੱਖ ਵਿਭਾਗਾਂ/ਕਾਰਪੋਰਸ਼ਨਾਂ/ਬੋਰਡਾਂ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਜਾਤੀ ਸਰਟੀਫਿਕੇਟ ਦੀ ਮਿਤੀ ਬੱਧ ਜਾਂਚ ਕਰਵਾਈ ਜਾਵੇ ਅਤੇ ਜਾਂਚ ਕਮੇਟੀਆਂ ਵਿੱਚ ਮੋਰਚੇ ਦੇ ਸਥਾਨਿਕ ਨੁਮਾਇੰਦੇ ਸ਼ਾਮਲ ਕੀਤੇ ਜਾਣ।
5 .ਭਵਿੱਖ ਵਿੱਚ ਬਨਣ ਵਾਲੇ ਜਾਤੀ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆਂ ਪਾਰਦਰਸ਼ੀ, ਤਰੁੱਟੀ ਰਹਿਤ ਕਰਨ ਦੇ ਨਾਲ ਨਾਲ ਜਾਤੀ ਸਰਟੀਫਿਕੇਟ ਬਣਾਉਣ ਦੀ ਸਿਫਾਰਸ਼ ਕਰਤਾ, ਵੈਰੀਫਿਕੇਸ਼ਨ ਕਰਤਾ ਅਤੇ ਜਾਰੀ ਕਰਨ ਵਾਲੇ ਅਧਿਕਾਰੀ ਦੀ ਜੁਆਬਦੇਹੀ ਨਿਸ਼ਚਿਤ ਕਰਨ ਅਤੇ ਸਜ਼ਾ ਦੇਣ ਸੰਬੰਧੀ ਵਿਸ਼ੇਸ਼ ਕਾਨੂੰਨ ਬਣਾਇਆ ਜਾਵੇ।
6.ਜਾਅਲੀ ਜਾਤੀ ਸਰਟੀਫਿਕੇਟਾਂ ਦੇ ਮਾਮਲੇ ਵਿੱਚ ਸ਼ਿਕਾਇਤਕਰਤਾਵਾਂ ਦੀ ਸੁਰੱਖਿਆਂ ਯਕੀਨੀ ਬਣਾਈ ਜਾਵੇ,
7.ਭਲਾਈ ਵਿਭਾਗ ਵਿੱਚ ਪਿਛਲੇ 5 ਸਾਲਾਂ ਤੋ ਇੱਕੋ ਹੀ ਸੀਟ ਤੇ ਬੈਠੇ ਅਧਿਕਾਰੀਆਂ ਦੀ ਪ੍ਰਾਪਰਟੀ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ।
8.ਜਾਅਲੀ ਜਾਤੀ ਸਰਟੀਫਿਕੇਟ ਦੀਆਂ ਚੱਲ ਰਹੀਆਂ ਜਾਚਾਂ ਵਿੱਚ ਵਿਜੀਲੈਂਸ ਦੀ ਮੀਟਿੰਗ ਹਰ ਹਫਤੇ ਕਰਵਾਈ ਜਾਵੇ।
Latest from Blog
Gang Rape In Patna: गैंगरेप की ये घटना राजधानी पटना की है. पीड़िता अपनी मां के…
Ambala Police Viral Video: वीडियो में देखा जा सकता है कि आरोपी मैनेजर पहले महिला एएसआई…
Zara Hatke Zara Bachke: बॉलीवुड अभिनेता विक्की कौशल और अभिनेत्री सारा अली खान मंगलवार को लखनऊ…
नोएडा के एक युवक ने बिना तैयारी किये, बिना परीक्षा दिए ही दरोगा बनने का शॉर्टकट…
Wife Murder: पति द्वारा पत्नी की हत्या किये जाने का ये मामला यूपी का है. पति…