Parineeti-Raghav Engagement: ਪਰਿਣੀਤੀ ਚੋਪੜਾ ਨਾਲ ਡਾਂਸ ਕਰਦੇ ਨਜ਼ਰ ਆਏ ਰਾਘਵ ਚੱਢਾ, ਕੀ ਤੁਸੀਂ ਦੇਖਿਆ…

Parineeti-Raghav Engagement: ਪਰਿਣੀਤੀ ਚੋਪੜਾ ਨਾਲ ਡਾਂਸ ਕਰਦੇ ਨਜ਼ਰ ਆਏ ਰਾਘਵ ਚੱਢਾ, ਕੀ ਤੁਸੀਂ ਦੇਖਿਆ…

16 views
11 mins read

Parineeti Chopra-Raghav Chadha Engagement: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ 13 ਮਈ ਸ਼ਨੀਵਾਰ ਨੂੰ ਮੰਗਣੀ ਕਰ ਲਈ ਹੈ। ਸੋਸ਼ਲ ਮੀਡੀਆ ‘ਤੇ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਇਸ ਜੋੜੇ ਦੀ ਮੰਗਣੀ ਦਾ ਇਕ ਅੰਦਰ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ‘ਆਪ’ ਨੇਤਾ ਰਾਘਵ ਚੱਢਾ ਪਰਿਣੀਤੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਪਰਿਣੀਤੀ ਚੋਪੜਾ ਨਾਲ ਰਾਘਵ ਚੱਢਾ ਨੇ ਕੀਤਾ ਡਾਂਸ

ਲੰਬੇ ਸਮੇਂ ਤੋਂ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਅਤੇ ਡੇਟਿੰਗ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ। ਵਾਰ-ਵਾਰ ਇਕੱਠੇ ਸਪਾਟ ਕੀਤੇ ਜਾਣ ਕਾਰਨ ਸਾਰਿਆਂ ਨੂੰ ਯਕੀਨ ਹੋ ਗਿਆ ਸੀ ਕਿ ਇਨ੍ਹਾਂ ਦੋਵਾਂ ਵਿਚਾਲੇ ਜ਼ਰੂਰ ਕੁਝ ਨਾ ਕੁਝ ਚੱਲ ਰਿਹਾ ਹੈ। ਅਜਿਹੇ ‘ਚ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਸ਼ਨੀਵਾਰ ਨੂੰ ਮੰਗਣੀ ਕਰਕੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਲਿਆ ਹੈ। ਉੱਥੇ ਹੀ ਰਿੰਗ ਸੈਰੇਮਨੀ ਦੌਰਾਨ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਇੱਕ ਅੰਦਰ ਦੀ ਵੀਡੀਓ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: Sajjan Adeeb: ਗਾਇਕ ਸੱਜਣ ਅਦੀਬ ਨੇ ਖਰੀਦੀ ਨਵੀਂ ਰੇਂਜ ਰੋਵਰ ਕਾਰ, ਅੱਗੇ ਜੋ ਹੋਇਆ, ਵੀਡੀਓ ਦੇਖ ਨਹੀਂ ਰੁਕੇਗਾ ਹਾਸਾ

ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਰਾਘਵ ਅਤੇ ਪਰੀ ਦੀ ਮੰਗਣੀ ਦਾ ਸ਼ਾਨਦਾਰ ਇੰਤਜ਼ਾਮ ਕੀਤਾ ਹੋਇਆ ਹੈ। ਵੀਡੀਓ ‘ਚ ਅੱਗੇ ਵਧਦੇ ਹੋਏ ਤੁਸੀਂ ਦੇਖੋਗੇ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਇਕੱਠੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਜੋੜੇ ਦੀ ਮੰਗਣੀ ਦਾ ਇਹ ਸ਼ਾਨਦਾਰ ਵੀਡੀਓ ਫਿਲਹਾਲ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Premium Wedding Planning Platform! (@allaboutweddings.co)

ਦੋਹਾਂ ਦੀ ਮੰਗਣੀ ‘ਚ ਆਏ ਇਹ ਮਹਿਮਾਨ

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਲਈ 13 ਮਈ ਦਿਨ ਸ਼ਨੀਵਾਰ ਨੂੰ ਦਿੱਲੀ ਦੇ ਕਪੂਰਥਲਾ ਹਾਊਸ ‘ਚ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਦੌਰਾਨ ਸਿਆਸਤ ਦੇ ਗਲਿਆਰੇ ਤੋਂ ਲੈ ਕੇ ਬਾਲੀਵੁੱਡ ਤੱਕ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਇਸ ਮੰਗਣੀ ਸਮਾਰੋਹ ‘ਚ ਸ਼ਿਰਕਤ ਕੀਤੀ। ਪਰੀ ਅਤੇ ਰਾਘਵ ਦੀ ਰਿੰਗ ਸੈਰੇਮਨੀ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਬੀ-ਟਾਊਨ ਦੀ ਸੁਪਰਸਟਾਰ ਪ੍ਰਿਅੰਕਾ ਚੋਪੜਾ ਨੇ ਵੀ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: Jaswinder Bhalla: ਮਦਰਜ਼ ਡੇਅ ‘ਤੇ ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਨੇ ਮਾਂ ਨਾਲ ਕੀਤੀ ਬਦਤਮੀਜ਼ੀ, ਭੱਲਾ ਨੇ ਇੰਜ ਕੀਤਾ ਰਿਐਕਟ, ਵੀਡੀਓ

Previous Story

Vidyut jamwal interview | Heart touching Interview | Action Hero Commando | Punjabi

Next Story

Phuket ‘ਚ ਛੁੱਟੀਆਂ ਮਨਾ ਰਹੀ ਸ਼ਹਿਨਾਜ਼ ਗਿੱਲ, ਇਦਾਂ ਕਰ ਰਹੀ ਮਸਤੀ, ਵੇਖੋ ਤਸਵੀਰਾਂ

Latest from Blog

Website Readers