।
ਅੱਜ ਲੋਕ ਸਭਾ ਜਿਮਨੀ ਚੋਣ ਜਲੰਧਰ ਦੇ ਨਤੀਜੇ ਐਲਾਨ ਤੇ ਦਿਤੇ ਗਏ ਇਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੁਸ਼ੀਲ ਰਿੰਕੂ ਜੀ ਭਾਰੀ ਬਹੁਮਤ ਨਾਲ ਜੇਤੂ ਕਰਾਰ ਦਿੱਤੇ ਗਏ ਇਸ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿਚ ਖੁਸ਼ੀ ਦਾ ਮਾਹੌਲ ਸੀ ਇਸ ਤੋਂ ਇਲਾਵਾ ਨਕੋਦਰ ਜ਼ਿਮਨੀ ਚੋਣ ਵਿਚ ਵੀ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਜੀ ਦਾ ਹਲਕਾ ਵਿਧਾਨ ਸਭਾ ਵਜੋਂ ਵੀ ਜੇਤੂ ਰਿਹਾ । ਇਸ ਦੇ ਨਾਲ ਆਮ ਆਦਮੀ ਪਾਰਟੀ ਦਫ਼ਤਰ ਨਕੋਦਰ ਵਿੱਚ ਖੁਸ਼ੀ ਦਾ ਮਹੌਲ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕੀ ਜਿਵੇਂ ਵਿਆਹ ਰੱਖਿਆ ਹੋਵੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਸੀ ਇਸ ਮੌਕੇ ਤੇ ਹਲਕਾ ਨਕੋਦਰ ਦੇ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਜੀ ਦਾ ਫੁੱਲ-ਮਾਲਾਵਾਂ ਪਾਕੇ ਸਵਾਗਤ ਕੀਤਾ ਗਿਆ ।ਤੇ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਆਪਣੇ ਸਮੂਹ ਵਲੰਟੀਅਰਾਂ ਅਤੇ ਆਪਣੇ ਹਲਕੇ ਦੇ ਸਾਰੇ ਵੋਟਰਾਂ ਅਤੇ ਸਪੋਟਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਇਹ ਸਭ ਤੁਹਾਡੀ ਸਾਰਿਆਂ ਦੀ ਮਿਹਨਤ ਦਾ ਹੀ ਨਤੀਜਾ ਹੈ ਕੀ ਆਪਾਂ ਸਾਰੇ ਵੱਡੀ ਲੀਡ ਲੈ ਕੇ ਨਕੋਦਰ ਵਿੱਚ ਕਾਮਯਾਬ ਹੋਏ ਹਾਂ ਐਮ ਐਲ ਏ ਇੰਦਰਜੀਤ ਕੌਰ ਮਾਨ ਜੀ ਦਾ ਫੁੱਲ ਮਾਲਾਵਾਂ ਪਾ ਕੇ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਦੇ ਨਾਲ ਜਤਿੰਦਰ ਸਿੰਘ ਟਾਹਲੀ ,ਅਮਿਤ ਆਹੂਜਾ ,ਸੰਜੀਵ ਅਹੂਜਾ ਵੀ ਸਨ ।ਇਸ ਤੋਂ ਬਾਅਦ ਸਾਰਿਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਢੋਲ ਦੀ ਥਾਪ ਕੇ ਭੰਗੜਾ ਪਾ ਕੇ ਜਸ਼ਨ ਮਨਾਇਆ ਗਿਆ ਇਸ ਮੌਕੇ ਤੇ ਜਸਵੀਰ ਸਿੰਘ ਧੰਜਲ ,ਸ਼ਾਂਤੀ ਸਰੂਪ ਜ਼ਿਲ੍ਹਾ ਸਕੱਤਰ ਐਸ ਸੀ ਐਸ ਟੀ ਵਿੰਗ ,ਨਰੇਸ਼ ਕੁਮਾਰ ਸੀਨੀਅਰ ਆਗੂ ,ਸੁਖਵਿੰਦਰ ਗਡਵਾਲ ,ਬਲਦੇਵ ਸਹੋਤਾ ,ਅਮਰਦੀਪ ਸਿੰਘ ਟਾਹਲੀ ,ਐਡਵੋਕੇਟ ਜਗਰੂਪ ਗੁਲਸ਼ਨ ਕੁਮਾਰ ਪੀ ,ਏ ,ਮੋਹਿਤ ਪੀ. ਏ .ਪਰਦੀਪ ਸ਼ੇਰਪੁਰ,ਅਸ਼ਵਨੀ ਕੋਹਲੀ ਸਾਬਕਾ ਕੌਂਸਲਰ ,ਦਰਸ਼ਨ ਸਿੰਘ ਟਾਹਲੀ ਜਿਲਾ ਪਰਿਸ਼ਦ ਵਾਇਸ ਚੇਅਰਮੈਨ ,ਸਾਬੀ ਧਾਲੀਵਾਲ , ਨਰਿੰਦਰ ਸ਼ਰਮਾ ,ਡਾਕਟਰ ਜੀਵਨ ਸਹੋਤਾ ,ਤਰਨਪ੍ਰੀਤ ਸਿੰਘ ,ਕਰਣ ਸ਼ਰਮਾ ,ਬੋਬੀ ਸ਼ਰਮਾ ,ਮਨਮੋਹਨ ਸਿੰਘ ਟੱਕਰ ,ਸੰਜੀਵ ਟੱਕਰ ,ਅਮਿਤ ਕਮਾਰ ,ਹਿਮਾਂਸ਼ੂ ਜੈਨ , ਜਸਪ੍ਰੀਤ ਸਿੰਘ ਥਾਪਰ , ਸੰਦੀਪ ਸਿੰਘ ਸੋਢੀ ,ਵਿੱਕੀ ਭਗਤ ,ਬੀ. ਕੇ . ਸਾਬਕਾ ਕੌਂਸਲਰ ,ਲਖਵੀਰ ਕੌਰ ਸੰਘੇੜਾ ਮਹਿਲਾ ਕੋਡੀਨੇਟਰ , ਬਲਜਿੰਦਰ ਭੋਡੀਪੁਰ ,ਜਸਵੀਰ ਸਿੰਘ ਸ਼ੰਕਰ ਬਲਾਕ ਪ੍ਰਧਾਨ ,ਸੋਨੂੰ ਖੀਵਾ ,ਸਤਨਾਮ ਬਾਵਾ ,ਮੰਗਲ ਸਿੰਘ,ਨਿਕਾ ਖਾਨ, ਮਿੰਟੂ ਧੀਰ ,ਮੰਗਤ ਰਾਏ ,ਆਸ਼ਾ ਰਾਣੀ ,ਸਰਬਜੀਤ ਕੌਰ ਧਾਲੀਵਾਲ ,ਆਦਿ ਸ਼ਾਮਲ ਸਨ ।