Parineeti Chopra Raghav Chadha Engagement: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਸ਼ਨੀਵਾਰ ਨੂੰ ‘ਆਪ’ ਨੇਤਾ ਰਾਘਵ ਚੱਢਾ ਨਾਲ ਮੰਗਣੀ ਕਰ ਲਈ ਹੈ। ਪਰਿਣੀਤੀ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਆਪਣੀ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਪਰਿਣੀਤੀ ਆਪਣੇ ਮੰਗੇਤਰ ਰਾਘਵ ਚੱਢਾ ਨਾਲ ਨਜ਼ਰ ਆ ਰਹੀ ਹੈ। ਹੁਣ ਬਾਲੀਵੁੱਡ ਦੀਆਂ ਸਾਰੀਆਂ ਮਸ਼ਹੂਰ ਹਸਤੀਆਂ ਤੋਂ ਲੈ ਕੇ ਪ੍ਰਸ਼ੰਸਕ ਇਸ ਜੋੜੀ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦੇ ਰਹੇ ਹਨ।
ਕਾਮੇਡੀਅਨ ਕਪਿਲ ਸ਼ਰਮਾ ਨੇ ਪਰਿਣੀਤੀ ਅਤੇ ਰਾਘਵ ਨੂੰ ਉਨ੍ਹਾਂ ਦੀ ਮੰਗਣੀ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਮੈਂਟ ‘ਚ ਲਿਖਿਆ, ‘ਤੁਹਾਨੂੰ ਪਰਿਣੀਤੀ ਅਤੇ ਰਾਘਵ ਦੋਵਾਂ ਨੂੰ ਬਹੁਤ-ਬਹੁਤ ਵਧਾਈਆਂ। ਤੁਹਾਡੇ ਜੀਵਨ ਵਿੱਚ ਹਮੇਸ਼ਾ ਬਹੁਤ ਸਾਰਾ ਪਿਆਰ ਅਤੇ ਖੁਸ਼ੀਆਂ ਰਹਿਣ।
View this post on Instagram
ਇਹ ਵੀ ਪੜ੍ਹੋ: In Pics: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ, ਸ਼ਾਮਲ ਹੋਈ ਇਹ ਮਸ਼ਹੂਰ ਹਸਤੀਆਂ, ਵੇਖੋ ਤਸਵੀਰਾਂ