ਕਰਨ ਦਿਓਲ ਮੰਗਣੀ ਤੋਂ ਬਾਅਦ ਦ੍ਰੀਸ਼ਾ ਆਚਾਰਿਆ ਨਾਲ ਆਏ ਨਜ਼ਰ, ਜੋੜੀ ਨੂੰ ਦੇਖ ਪ੍ਰਸ਼ੰਸ਼ਕਾਂ ਨੇ ਕੀਤੇ ਇਹ ਕਮੈਂਟ

ਕਰਨ ਦਿਓਲ ਮੰਗਣੀ ਤੋਂ ਬਾਅਦ ਦ੍ਰੀਸ਼ਾ ਆਚਾਰਿਆ ਨਾਲ ਆਏ ਨਜ਼ਰ, ਜੋੜੀ ਨੂੰ ਦੇਖ ਪ੍ਰਸ਼ੰਸ਼ਕਾਂ ਨੇ ਕੀਤੇ ਇਹ ਕਮੈਂਟ

31 views
9 mins read

Karan Deol spotted with Drisha Acharya: ਸੰਨੀ ਦਿਓਲ ਦੇ ਬੇਟੇ ਅਤੇ ਧਰਮਿੰਦਰ ਦੇ ਪੋਤੇ ਕਰਨ ਦਿਓਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੇ ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੇ ਵਿਆਹ ਦੀ ਵਰ੍ਹੇਗੰਢ ‘ਤੇ ਮੰਗਣੀ ਕੀਤੀ ਸੀ। ਹੁਣ ਜਲਦੀ ਹੀ ਉਹ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਕਰਨ ਦਿਓਲ ਦੀ ਹੋਣ ਵਾਲੀ ਪਤਨੀ ਦ੍ਰੀਸ਼ਾ ਅਚਾਰੀਆ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਜੋੜੀ ਨੂੰ ਸਪਾਟ ਕੀਤਾ ਗਿਆ। ਉਨ੍ਹਾਂ ਦਾ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ। ਤੁਸੀ ਵੀ ਵੇਖੋ voompla ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਇਹ ਵੀਡੀਓ…

 
 
 
 
 
View this post on Instagram
 
 
 
 
 
 
 
 
 
 
 

A post shared by Voompla (@voompla)

ਦੱਸ ਦੇਈਏ ਕਿ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਸੰਨੀ ਦਿਓਲ ਦੇ ਬੇਟੇ ‘ਤੇ ਜ਼ਬਰਦਸਤ ਪਿਆਰ ਦੀ ਵਰਖਾ ਕਰ ਰਹੇ ਹਨ। ਵੀਡੀਓ ‘ਚ ਜੋੜੇ ਨੂੰ ਮੁੰਬਈ ਦੇ ਇਕ ਰੈਸਟੋਰੈਂਟ ਦੇ ਬਾਹਰ ਕੈਜ਼ੂਅਲ ਲੁੱਕ ‘ਚ ਕਾਰ ‘ਚੋਂ ਉਤਰਦੇ ਦੇਖਿਆ ਗਿਆ। ਕਰਨ ਅਤੇ ਦ੍ਰੀਸ਼ਾ ਦੇ ਬਾਹਰ ਆਉਂਦੇ ਹੀ ਪਾਪਰਾਜ਼ੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਜਲਦ ਹੀ ਵਿਆਹ ਕਰਾਉਣ ਵਾਲੇ ਜੋੜੇ ਨੇ ਵੀ ਪਾਪਰਾਜ਼ੀ ਲਈ ਖੂਬ ਪੋਜ਼ ਦਿੱਤੇ। ਇਸ ਵੀਡੀਓ ਉੱਪਰ ਕਮੈਂਟ ਕਰ ਪ੍ਰਸ਼ੰਸ਼ਕਾਂ ਨੇ ਕਿਹਾ ਕੀ ਕਿੰਨੀ ਕਿਊਟ ਜੋੜੀ ਹੈ। ਇਸ ਤੋਂ ਇਲਾਵਾ ਹੋਰ ਯੂਜ਼ਰਸ ਨੇ ਹਾਰਟ ਵਾਲੇ ਇਮੋਜ਼ੀ ਸਾਂਝੇ ਕੀਤੇ। 

ਕੌਣ ਹੈ ਦ੍ਰੀਸ਼ਾ ?
ਦ੍ਰੀਸ਼ਾ ਅਚਾਰੀਆ ਦੇ ਪਿਤਾ ਸੁਮਿਤ ਅਚਾਰੀਆ ਅਤੇ ਮਾਂ ਚੀਮੂ ਆਚਾਰੀਆ ਹੈ। ਉਸ ਦੇ ਮਾਤਾ-ਪਿਤਾ 1998 ਵਿੱਚ ਹੀ ਦੁਬਈ ਸ਼ਿਫਟ ਹੋ ਗਏ ਸਨ। ਦੋਵਾਂ ਨੇ ਉੱਥੇ ਹੀ ਦ੍ਰੀਸ਼ਾ ਨੂੰ ਪਾਲਿਆ। ਦ੍ਰੀਸ਼ਾ ਹੁਣ ਪੇਸ਼ੇਵਰ ਤੌਰ ‘ਤੇ ਆਪਣੀ ਮਾਂ ਦੀ ਮਦਦ ਕਰਦੀ ਹੈ।

ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਦ੍ਰੀਸ਼ਾ…

ਹਾਲਾਂਕਿ ਦ੍ਰੀਸ਼ਾ ਫਿਲਮੀ ਪਿਛੋਕੜ ਤੋਂ ਹੈ ਪਰ ਉਹ ਲਾਈਮਲਾਈਟ ‘ਚ ਰਹਿਣਾ ਪਸੰਦ ਨਹੀਂ ਕਰਦੀ। ਫਿਲਮੀ ਦੁਨੀਆ ਤੋਂ ਦੂਰ ਦ੍ਰੀਸ਼ਾ ਸੋਸ਼ਲ ਮੀਡੀਆ ‘ਤੇ ਵੀ ਜ਼ਿਆਦਾ ਐਕਟਿਵ ਨਹੀਂ ਹੈ। ਇੰਸਟਾਗ੍ਰਾਮ ‘ਤੇ ਉਸਦੇ 462 ਫਾਲੋਅਰਜ਼ ਹਨ ਅਤੇ 655 ਲੋਕਾਂ ਨੂੰ ਫਾਲੋ ਕਰਦੇ ਹਨ। ਰਣਬੀਰ ਸਿੰਘ ਅਤੇ ਅਭੈ ਦਿਓਲ ਵਰਗੇ ਅਭਿਨੇਤਾ ਉਨ੍ਹਾਂ ਦੇ ਫਾਲੋਅਰਜ਼ ਦੀ ਸੂਚੀ ‘ਚ ਸ਼ਾਮਲ ਹਨ।

Previous Story

केमिस्ट शॉप से नशे का कारोबार; अंबाला पुलिस ने तस्कर को पकड़ा, नशीली गोलियां बरामद

Next Story

शिल्पी राज के आगे फीकी पड़ीं नेहा राज, एक के बाद एक गाने हो रहे फ्लॉप, नहीं चला इस एक्ट्रेस का जादू

Latest from Blog

Website Readers