ਜਦੋਂ ਅੱਜ ਦੇ ਕਮਰਸ਼ਿਅਲ ਅਤੇ ਚਕਾਚੌਂਦ ਵਾਲੇ ਯੁਗ ਵਿੱਚ ਜਿੱਥੇ ਲੱਚਰਪੁਣਾ ਅਤੇ ਮਾਰਧਾੜ ਫਿਲਮੀ ਜਗਤ ਦਾ ਅਹਿਮ ਹਿੱਸਾ ਮੰਨਿਆਂ ਜਾਂਦਾ ਹੈ। ਧਰਮ ਅਤੇ ਸੰਸਕ੍ਰਿਤੀ ਨੂੰ ਲੈਕੇ ਕੋਈ ਵੀ ਪ੍ਰੋਡਿਊਸਰ ਫਿਲਮ ਬਣਾ ਕੇ ਰਿਸਕ ਨ੍ਹਿਂ ਲੈਣਾ ਚਾਹੁੰਦਾ ਕਿਉਂਕਿ ਲੋਕ ਅਜਿਹਾ ਕੁੱਝ ਦੇਖਣਾ ਪਸੰਦ ਨਹੀਂ ਕਰਦੇ ਤਾਂਹੀ ਤਾਂ ਧਾਰਮਿਕ ਫਿਲਮ ਸਿਰਫ ਨਾਮਾਤਰ ਅਤੇ ਸੀਮਿਤ ਸਾਧਨਾ ਜੋਗੀਆਂ ਰਹਿ ਗਈਆ ਨੇ। ਪਰੰਤੂ ਫੀਡਫਰੰਟ ਅਤੇ ਮਹਾਂਦ੍ਰਿਸ਼ ਮੂਵੀ ਮੂਮੇਂਟਸ ਆਪਣੀ ਪ੍ਰੋਡਕਸ਼ਨ ਦੀ ਪਹਿਲੀ ਫਿਲਮ ਹੀ ਧਾਰਮਿਕ ਕਦਰਾਂ ਕੀਮਤਾਂ ਨੂੰ ਸਮਰਪਿੱਤ ਹੈ। ਬਿਨਾ ਕਿਸੇ ਕਮਾਈ ਦੀ ਸੋਚ ਨੂੰ ਲੈਕੇ ਬਣਾਈ ਜਾ ਰਹੀ ਇਹ ਫਿਲਮ ਧਰਮਾਂ ਤੋਂ ਹੱਟਕੇ ਸ਼ਰਧਾ ਅਤੇ ਸਿਦਕ ਦੀ ਕਹਾਣੀ ਹੈ। ਇਹ ਫਿਲਮ ਦੀ ਕਹਾਣੀ ਇੱਕ ਪਾਰਥ ਨਾਮਕ ਵਿਆਕਤੀ ਦੀ ਗੁਰੂ ਦੀ ਤਲਾਸ਼ ਅਤੇ ਤਕੀਕਤ ਅਤੇ ਅਕੀਦਤ ਦੁਆਲੇ ਘੁੰਮਦੀ ਹੈ ਜਿਸ ਦੌਰਾਨ ਉਸਦਾ ਸਾਹਮਣਾ ਅਲੱਗ ਅੱਲਗ ਮੁਸੀਬਤਾਂ ਹਾਲਾਤਾਂ ਨਾਲ ਹੁੰਦਾ ਹੈ। ਸੱਸਪੈਂਸ, ਐਡਵੇਂਚਰ ਅਤੇ ਥ੍ਰਿੱਲ ਦੇ ਨਾਲ ਨਾਲ ਧਾਰਮਿਕ ਕਦਰਾਂ ਕੀਮਤਾਂ ਨਾਲ ਭਰੀ ਇਹ ਫਿਲਮ ਹਰ ਵਰਗ ਨੂੰ ਪਸੰਦ ਆਵੇਗੀ।

ਇਸ ਫਿਲਮ ਦੀ ਸੱਭਤੋਂ ਮਹੱਤਵਪੂਰਨ ਅਤੇ ਵੱਡੀ ਗੱਲ ਹੈ ਕਿ ਇਸ ਫਿਲਮ ਦੇ ਸਾਰੇ ਕਲਾਕਾਰ, ਪ੍ਰੋਡਕਸ਼ਨ ਵਾਲੇ ਪੂਰੀ ਤਰ੍ਹਾਂ ਫਰੈੱਸ ਹਨ ਇਸ ਲਾਇਨ ਲਈ। ਫਿਰ ਵੀ ਡਾਇਰੈਕਟਰ ਹਰਸ਼ ਗੋਗੀ ਇਸਤੇ ਬੜੀ ਲਗਨ ਨਾਲ ਕੰਮ ਕਰ ਰਹੇ ਹਨ। ਫਿਲਮ ਵਿੱਚ ਪਾਰਥ ਦਾ ਰੋਲ ਨਕੋਦਰ ਦੀ ਜਗੀਰ ਸਿੰਘ ਕਲੋਨੀ ਦੇ ਪਰਮਜੀਤ ਮੇਹਰਾ ਨਿਭਾ ਰਹੇ ਹਨ, ਜਿਨ੍ਹਾਂ ਨਾਲ ਸਰਬਜੀਤ ਜੀਤਾਂ, ਤਾਜਵਿੰਦਰ ਚੌਹਾਨ, ਪਰਦੀਪ, ਵੰਦਨਾ ਸੰਧੂ, ਸਰਵਨ ਹੰਸ ਅਤੇ ਨਰੇਸ਼ ਸ਼ਰਮਾ ਪ੍ਰਮੁੱਖ ਭੁਮਿਕਾਵਾਂ ਨਿਭਾ ਰਹੇ ਹਨ। ਇਸ ਫਿਲਮ ਲਈ ਸੰਗੀਤ ਪਾਕਿਸਤਾਨੀ ਸੰਗੀਤਕ ਅਤੇ ਫਿਲਮੀ ਜਗਤ ਦੀਆ ਹਸਤੀਆਂ ਦੁਆਰਾ ਦਿੱਤਾ ਜਾ ਰਿਹਾ ਹੈ। ਵਕਾਰ ਖਾਨ, ਮਰਤਿਬ ਅਲੀ, ਹਿਨਾ ਨਸਰੂਲਾ ਅਤੇ ਮੁਹੰਮਦ ਸਦੀਕ ਦੇ ਸੁਰਾਂ ਨਾਲ ਸਜੇ ਗੀਤਾਂ ਨਾਲ ਸਜਾਈ ਇਸ ਫਿਲਮ ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ਦੇ ਸ਼ਹਿਰਾਂ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਕੀਤੀ ਜਾ ਰਹੀ ਹੈ। ਫੀਡਫਰੰਟ ਮੀਡੀਆ ਪ੍ਰੋਡਕਸ਼ਨ ਦਾ ਕਹਿਣਾ ਹੈ ਕਿ ਅਗਰ ਇਸ ਫਿਲਮ ਦੀ ਸ਼ੂਟਿੰਗ ਜੂਨ ਤੱਕ ਪੂਰੀ ਹੋ ਜਾਂਦੀ ਹੈ ਤਾਂ ਇਸ ਫਿਲਮ ਨੂੰ ਜੁਲਾਈ 2023 ਵਿੱਚ ਰਿਲੀਜ਼ ਕਰਨ ਦਾ ਵਿਚਾਰ ਕਰ ਰਹੀ ਹੈ।