ਨਕੋਦਰ : ਕਹਿੰਦੇ ਨੇ ਸੱਤਾ ਦਾ ਨਸ਼ਾ ਚੰਗੇ ਭਲੇ ਸੁਝਾਖ਼ੇ ਨੂੰ ਵੀ ਅੰਨਾ ਬਣਾ ਦਿੰਦਾ ਏ.. ਇਹ ਕਹਾਵਤ ਅੱਜ ਕੱਲ੍ਹ ਆਮ ਆਦਮੀ ਪਾਰਟੀ ਦਾ ਰਾਜਕਾਲ ਦੇਖਕੇ ਸ਼ਾਫ ਅਤੇ ਸਪੱਸ਼ਟ ਹੁੰਦੀ ਨਜ਼ਰ ਆ ਰਹੀ ਹੈ। 2014 ਜਦੋਂ ਆਮ ਆਦਮੀ ਪਾਰਟੀ ਪਹਿਲੀ ਵਾਰ ਪੰਜਾਬ ਵਿੱਚ ਆਪਣਾ ਰਾਜ ਸਭਾ ਉਮੀਦਵਾਰ ਸਾਹਮਣੇ ਕੀਤਾ, ਅਕਸ਼ਰਾ ਜਯੌਤੀ ਮਾਨ..ਜਲੰਧਰ ਦੀ ਧੀ ਲੋਕਾਂ ਨੂੰ ਪਿਛਲੇ ਕਈ ਦਹਾਕਿਆਂ ਤੋਂ ਰਾਜਨੀਤੀ ਦੀ ਧੁੰਦ ਵਿੱਚੋਂ ਇੱਕ ਆਮ ਚਿਹਰਾ ਨਜ਼ਰ ਆਇਆ ਤਾਂ ਲੱਗਿਆ ਕਿ ਹੁਣ ਆਮ ਲੋਕ ਚਲਾਉਣਗੇ ਦੇਸ਼ ਨੂੰ। ਬੜੀ ਖੁਸ਼ੀ ਦਿਖੀ ਲੋਕਾਂ ਚ, ਪੂਰੀ ਸੁਪੋਰਟ ਵੀ ਕੀਤੀ ਆਮ ਲੋਕਾਂ ਨੇ.. ਦੂਰ ਨਹੀਂ ਜਾਂਦੇ ਨਕੋਦਰ ਇਲਾਕੇ ਦੇ ਹਰਪ੍ਰੀਤ ਹੈਪੀ, ਜਸਵੀਰ ਸਿੰਘ, ਸਵ: ਮਹਿੰਗਾ ਸਿੰਘ, ਸ਼ਾਂਤੀ ਸਰੂਪ, ਪਰਮਜੀਤ ਪੰਮਾ, ਹਰਸ਼ ਆਦਿ ਜਿਹੇ ਆਮ ਆਦਮੀ ਜਿਨਾਂ ਨੇ ਦਿਨ ਰਾਤ ਇੱਕ ਕੀਤਾ ਆਪ ਪਾਰਟੀ ਨੂੰ ਜਿੱਤ ਦਵਾਉਣ ਲਈ। ਇੱਥੋ ਤੱਕ ਇੱਕ ਚਾਹ ਵੇਚਣ ਵਾਲੇ ਅਤੇ ਇੱਕ ਨੌਕਰੀਸ਼ੁਦਾ ਵਿਆਕਤੀ ਨੇ ਆਪਣੇ ਖ਼ਰਚੇ ਤੇ ਬਿਨਾਂ ਕਿਸੇ ਰਾਜਸੀ ਸੁਪੋਰਟ ਦੇ ਤਿੰਨ ਦਿਨ ਸਵ: ਮਹਿੰਗਾ ਸਿੰਘ ਨਾਲ ਮਿਲਕੇ ਪਿੰਡ ਪਿੰਡ..ਗਲੀਓਂ ਗਲੀ ਲੋਕਾਂ ਨੂੰ ਆਪ ਪਾਰਟੀ ਬਾਰੇ ਦੱਸਿਆ… ਕਿਉ? ਕਿਉਂਕਿ ਅਕਸ਼ਰਾ ਜਯੋਤੀ ਇੱਕ ਆਮ ਲੜਕੀ ਸੀ ਅਤੇ ਉਸ ਵਿੱਚ ਨਾ ਤਾਂ ਘਮੰਡ ਦੇਖਣ ਨੂੰ ਮਿਲਿਆ ਅਤੇ ਨਾ ਹੀ ਕੋਈ ਰਾਜਸੀ ਰੁਤਬਾ। 25 ਅਪ੍ਰੈਲ 2014 ਦਿਨ ਸ਼ੁੱਕਰਵਾਰ ਨਕੋਦਰ ਫੇਰੀ ਦੌਰਾਨ ਪੂਰੇ ਨਕੋਦਰ ਦਾ ਢਾਈ ਘੰਟੇ ਦਾ ਪੈਦਲ ਮਾਰਚ ਕੀਤਾ। ਉਸਨੇ ਹਰ ਆਮ ਆਦਮੀ ਨਾਲ ਗੱਲ ਕੀਤੀ, ਪੰਮਾ ਚਾਹ ਵਾਲੇ ਕੋਲੋ ਹਾਲ ਚਾਲ ਪੁੱਛਿਆ ਉਸ ਪਾਸੋਂ ਉਸ ਦੀ ਰੇਹੜੀ ਤੇ ਖੜੇ ਹੋਕੇ ਚਾਹ ਪੀਤੀ। ਨਜ਼ਦੀਕ ਹੀ ਮੋਚੀ ਦਾ ਕੰਮ ਕਰਦੇ ਬਾਬਾ ਪੁਨੂੰ ਨੂੰ ਧੀਆਂ ਵਾਂਗ ਮਿਲਦੀ ਰਹੀ, ਇਰਧ ਗਿਰਧ ਦੇ ਪਿੰਡਾਂ ਵਿੱਚ ਆਮ ਲੋਕਾਂ ਨਾਲ ਪੁੰਝੇ ਬੈਠ ਕੇ ਦੁੱਖ ਸੁੱਖ ਸਾਂਝੇ ਕੀਤੇ.. ਉਹ ਸੀ ਆਮ ਆਦਮੀ ਪਾਰਟੀ।
ਅਕਸ਼ਰਾ ਜਯੋਤੀ ਇੱਕ ਆਮ ਲੜਕੀ ਸੀ ਅਤੇ ਉਸ ਵਿੱਚ ਨਾ ਤਾਂ ਘਮੰਡ ਦੇਖਣ ਨੂੰ ਮਿਲਿਆ ਅਤੇ ਨਾ ਹੀ ਕੋਈ ਰਾਜਸੀ ਰੁਤਬਾ
-ਪਰਮਜੀਤ ਮੇਹਰਾ



ਅੱਜ ਜਦੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਸੱਤਾ ਵਿੱਚ ਹੈ ਤਾਂ ਹਲਕਾ ਨਕੋਦਰ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਜੋ ਨਕੋਦਰ ਇਲਕੇ ਦੀ ਹੀ ਵਾਸੀ ਹੈ ਵਿੱਚ ਆਮ ਆਦਮੀ ਵਾਲੀ ਸਾਦਗੀ ਜਾਂ ਮਿਲਵਰਤਣ ਤਾਂ ਦੂਰ ਦੀ ਗੱਲ ਇੱਥੇ ਤਾਂ ਇੱਕ ਰਾਜਸੀ ਰੁਤਬਾ ਅਤੇ ਘਮੰਡ ਸਾਫ ਝਲਕਦਾ ਹੈ ਰਾਜਨੀਤੀ ਦਾ। ਮਿਤੀ 25 ਅਪ੍ਰੈਲ 2023 ਦਿਨ ਮੰਗਲਵਾਰ ਜਲੰਧਰ ਦੀਆਂ ਜ਼ਿਮਨੀ ਚੋਣਾਂ ਦੇ ਦੂਜੀ ਪਾਰਟੀ ਵਿੱਚੋਂ ਲੁੜਕ ਕੇ ਆਏ ਆਪ ਉਮੀਦਵਾਰ ਸ਼ੁਸ਼ੀਲ ਰਿੰਕੂ ਨੇ ਨਾਮੀ ਤੌਰ ਤੇ ਪੈਂਦਲ ਯਾਤਰਾ ਕੀਤੀ ਕਿਉਂਕਿ ਜਨਾਬ ਹੁਨੀ ਏਸੀ ਵਾਲੀ ਫੋਰਚੂਨਰਾਂ ਵਗੈਰ ਘਰੋਂ ਨਿਕਲੇ ਹੀ ਨਹੀਂ ਹੋਣੇ..ਵੀ ਆਈ ਪੀ ਆਮ ਆਦਮੀ ਆ ਭਾਈ.. ਬਾਬਾ ਸਾਹੇਬ ਅੰਬੇਡਕਰ ਚੌਂਕ ਜਿਹੜਾ 2014 ਦੀ ਉਮੀਦਵਾਰ ਨੂੰ ਦੇਖਕੇ ਇੰਝ ਖੁਸ਼ ਹੁੰਦਾ ਸੀ ਜਿਵੇਂ ਚਿਰਾਂ ਬਾਅਦ ਕੋਈ ਪ੍ਰਹੁਣਾ ਘਰ ਆਇਆ ਹੋਵੇ.. ਹਾਂ ਉਹ ਕੁੜੀ ਮਿਲਦੀ ਵੀ ਆਪਣਿਆ ਵਾਂਗ ਸੀ ਭਾਂਵੇ ਪਹਿਲੀ ਵਾਰ ਮਿਲਦੀ ਸੀ… ਤੇ 2023 ਵਾਲੇ ਜਨਾਬ ਜੀ ਦੀ ਆਕੜ! ਖ਼ਾਲੀ ਬੋਰਡਾਂ ਨੂੰ ਤਾਂ ਹੱਥ ਜੋੜਕੇ ਨਮਸਕਾਰ ਹੋ ਗਈ ਪਰ ਕਿਸੇ ਆਮ ਆਦਮੀ ਨੂੰ ਮਿਲਣਾ ਤਾਂ ਦੂਰ ਕੋਲੋਂ ਦੀ ਲੰਘਣ ਦੀ ਵੀ ਹਿੰਮਤ ਨਹੀਂ ਹੋਈ! ਚਲੋ ਚੌਂਕ ਵਾਲਿਆਂ ਲਈ ਇਹ ਬੇਗਾਨਾ ਸੀ ਪਰ ਆਪਣੀ ਵਿਧਾਇਕਾਂ ਸਹਿਬਾ ਇੱਕ ਔਰਤ ਹੋਕੇ ਵੀ ਦੂਜੀ ਔਰਤ ਦਾ ਦੁੱਖ ਨਹੀਂ ਦੇਖ ਸਕੀ। ਚੌਂਕ ਵਿੱਚ ਜਦੌਂ ਸਾਰਾ ਲਾਣਾ ਬਾਣਾ ਬਹੁਤ ਹੀ ਆਮ ਆਦਮੀ ਕਿਰਨ ਜ਼ਿਊਲਰ ਨੂੰ ਖ਼ਾਸ ਤੌਰ ਤੇ ਮਿਲਣ ਗਿਆ ਤਾਂ ਇੱਕ ਔਰਤ ਜੋ ਨਕੋਦਰ ਨਜ਼ਦੀਕ ਪਿੰਡ ਟੁੱਟ ਕਲਾਂ ਦੀ ਵਸਨੀਕ ਹੈ ਵਿਧਾਇਕਾ ਸਾਹਿਬਾ ਨੂੰ ਮਿਲਣਾ ਚਾਹੁੰਦੀ ਸੀ ਕਿਉਂਕਿ ਉਸਦਾ ਕਹਿਣਾ ਹੈ ਕਿ “ਕੁੱਝ ਸ਼ਰਾਰਤੀ ਅਨਸਰਾਂ ਨੇ ਉਸਦਾ ਜੀਣਾ ਦੁਭਰ ਕੀਤਾ ਹੋਇਆ ਹੈ ਕਦੇ ਝਗੜਾ ਕਰਕੇ ਉਸਦੇ ਘਰਵਾਲੇ ਦੇ ਸੱਟਾਂ ਮਾਰਦੇ ਨੇ ਕਦੇ ਉਸਦੇ ਘਰਦੇ ਸਿਆਣਿਆਂ ਦੇ, ਬੰਦੇ ਸੱਟਾਂ ਮਾਰਕੇ ਮੰਜ਼ੇ ਤੇ ਪਾਏ ਆ ਅਤੇ ਕੱਲੀ ਜਨਾਨੀ ਇੰਨਸਾਫ ਲਈ ਦਰ ਦਰ ਭਟਕ ਰਹੀ ਹੈ ਪੁਲਿਸ ਗ੍ਰਿਫਤਾਰੀ ਨਹੀਂ ਕਰ ਰਹੀ ਕਿਉਂਕਿ ਉਹ ਲੋਕ ਕਾਂਗਰਸੀ ਪਾਰਟੀ ਨਾਲ ਜੁੜੇ ਹਨ।”






ਪਤਾ ਨਹੀਂ ਇਹ ਔਰਤ ਕਿੱਥੋਂ ਕਿੱਥੋਂ ਹੁੰਦਿਆਂ ਵਿਧਾਇਕਾ ਸਾਹਿਬਾ ਨੂੰ ਮਿਲਣ ਦੀਆਂ ਕੋਸ਼ਿਸ਼ਾ ਕਰਦੀ ਇੱਥੇ ਪਹੁੰਚੀ ਤੇ ਸਾਡੇ ਸੋ-ਕਾਲਡ ਵਰਕਰਾਂ ਨੇ ਇਸ ਔਰਤ ਨੂੰ ਬਾਂਹੋਂ ਫੜਕੇ ਪਿੱਛੇ ਕਰ ਦਿੱਤਾ.. ਰੌਦੀ ਕੁਰਲਾਂਉਦੀ ਨੇ ਸਾਨੂੰ ਆਪਣੀ ਵਿਅਥਾ ਬਿਆਨ ਕੀਤੀ ਤਾਂ ਸੱਚਮੁੱਚ ਬਹੁਤ ਹੀ ਸ਼ਰਮਿੰਦਗੀ ਅਤੇ ਪਛਤਾਵੇ ਵਾਲੀ ਭਾਵਨਾਂ ਮਹਿਸੂਸ ਹੋਈ ਕਿਉਂਕਿ ਅਸੀਂ ਬਦਲਾਅ ਦੇ ਚੱਕਰ ਵਿੱਚ ਸ਼ਾਇਦ ਬਹੁਤ ਵੱਡੀ ਭੁੱਲ ਕਰ ਬੈਠੇ। ਇੱਕ ਉਹ ਔਰਤ ਸੀ ਜਿਹੜੀ ਟੱਪਰੀ ਵਾਲਿਆਂ ਨੂੰ ਵੀ ਭੈਣ ਭਰਾਵਾਂ ਵਾਂਗੂ ਮਿਲਦੀ ਸੀ ਅਤੇ ਇੱਕ ਇਹ ਔਰਤ ਆ ਜਿਹੜੀ ਸਿਰਫ ਸਰਮਾਏਦਾਰਾਂ ਲਈ ਹੀ ਸੱਤਾ ਵਿੱਚ ਆਈ ਲੱਗਦੀ ਆ.. ਨਕੋਦਰ ਦੀ ਹੋਣ ਦੇ ਬਾਵਜ਼ੂਦ ਨਕੋਦਰ ਬਾਰੇ ਨਾਮਾਤਰ ਸੋਚਣ ਦਾ ਝੂਠਾ ਨਾਟਕ ਕਰ ਨੂਰਮਹਿਲ, ਬਿਲਗਾ ਵਾਲੇ ਪਾਸੇ ਜ਼ਿਆਦਾ ਗੇੜਾ ਰੱਖਣਾ ਸਮਝ ਨਹੀ ਆ ਰਿਹਾ ਕਿਤੇ ਇਸਦਾ ਕਾਰਨ ਉਸ ਇਲਾਕੇ ਦੀ ਮਾਈਨਿੰਗ..?? ਖੈਰ ਛੱਡੋ ਆਪਾਂ ਗੱਲ ਕਰਦੇ ਆ ਨਕੋਦਰ ਫੇਰੀ ਦੀ ਸਿਰਫ ਗੱਲ ਇੱਥੇ ਹੀ ਨਹੀ ਖਤਮ ਹੋ ਗਈ.. ਜਦੋਂ ਕਾਫਲਾ ਸ਼ੰਕਰ ਰੋਡ ਤੇ ਨਿਕਲਿਆ ਤਾਂ ਕਾਫਲੇ ਦੀਆਂ ਮਹਿੰਗੀਆਂ ਫੌਰਚੂਨਰਾਂ, ਪਜ਼ੈਰੌਆਂ, ਇਨੌਵਾ ਆਦਿ ਇੰਨੀ ਸ਼ਾਨ ਨਾਲ ਚੱਲ ਰਹੀਆਂ ਸਨ ਕਿ ਰਾਸਤੇ ਵਿੱਚ ਆਉਂਦੀ ਆਮ ਆਦਮੀ ਦੀ ਕਾਰ-ਗੱਡੀ ਉਹਨਾਂ ਨੂੰ ਕਰੋਸ ਨਹੀ ਕਰ ਸਕੀਆਂ ਕਿਉਂਕਿ ਉਹ ਉਸ ਕਾਰ-ਗੱਡੀ ਨੂੰ ਗੱਡੀ ਨਾਲ ਹੀ ਧੱਕ ਕੇ ਅਗਾਂਹ ਖਿਸਕਾਈ ਜਾ ਰਹੇ ਸੀ ਜਿਸਤੋਂ ਇੱਕ ਕਾਰ ਚਾਲਕ ਉਹਨਾਂ ਨਾਲ ਬਹਿਸਿਆ ਤਾਂ ਰਿੰਕੂ ਭਾਜ਼ੀ ਦਾ ਕਾਫਲਾ ਬੀਬੀ ਦਾ ਕਾਫਲਾ. ਜਾਣ ਦਿਓ ਜਾਣ ਦਿਓ.. ਕੋਈ ਗੱਲ ਨਹੀ.. ਕਹਿ ਕੇ ਅੱਗੇ ਵੱਧ ਗਏ ਅਤੇ ਉਹ ਆਮ ਆਦਮੀ ਚੋਣਾਂ ਦਾ ਫੈਸਲਾ ਬਣਾਉਣ ਵਾਲੀ ਸੋਚ ਨਾਲ ਕਾਫੀ ਦੇਰ ਖੜ੍ਹਾ ਦੇਖਦਾ ਰਿਹਾ ਫੇਰ ਚਲਾ ਗਿਆ.. ਇੰਝ ਲੱਗਦਾ ਸੀ ਜਿਵੇਂ ਸੋਚ ਰਿਹਾ ਹੋਵੇ ਪਹਿਲਾਂ ਤਾਂ ਸ਼ਾਇਦ ਵੋਟ ਇਹਨੂੰ ਪਾ ਹੀ ਦਿੰਦਾ.. ਪਰ ਹੁਣ ਇਹਨੂੰ ਵੋਟ ??
ਰੌਦੀ ਕੁਰਲਾਂਉਦੀ ਨੇ ਸਾਨੂੰ ਆਪਣੀ ਵਿਅਥਾ ਬਿਆਨ ਕੀਤੀ ਤਾਂ ਸੱਚਮੁੱਚ ਬਹੁਤ ਹੀ ਸ਼ਰਮਿੰਦਗੀ ਅਤੇ ਪਛਤਾਵੇ ਵਾਲੀ ਭਾਵਨਾਂ ਮਹਿਸੂਸ ਹੋਈ ਕਿਉਂਕਿ ਅਸੀਂ ਬਦਲਾਅ ਦੇ ਚੱਕਰ ਵਿੱਚ ਸ਼ਾਇਦ ਬਹੁਤ ਵੱਡੀ ਭੁੱਲ ਕਰ ਬੈਠੇ।
-ਹਰਸ਼ ਗੋਗੀ
ਮੈਂ ਕਿਸੇ ਪਾਰਟੀ ਦਾ ਖੈਰ-ਖਵਾਹ ਨਹੀਂ ਨਾ ਹੀ ਆਮ ਆਦਮੀ ਪਾਰਟੀ ਦਾ ਕੋਈ ਲੱਗਣ ਵਾਲਾ ਹਾਂ ਮੇਰਾ ਇਸ ਖਬਰ ਨੂੰ ਰੱਖਣ ਦਾ ਇੱਕ ਹੀ ਮੰਤਵ ਆ ਕਿ ਲੋਕਾਂ ਨੇ ਤੁਹਾਨੂੰ ਆਮ ਆਦਮੀ ਸਮਝਕੇ ਵੋਟਾਂ ਪਾਈਆਂ ਤੇ ਜਿਤਾਇਆ ਇਸ ਲਈ ਆਮ ਆਦਮੀ ਬਣ ਕੇ ਆਮ ਲੋਕਾਂ ਵਿੱਚ ਵਿਚਰੋ, ਉਹਨਾਂ ਨੂੰ ਮਿਲੋ “ਦਰਬਾਰ ਲਾਕੇ ਨਹੀਂ” ਉਂਝ ਹੀ ਆਮ ਵਾਂਗ.. ਉਹਨਾਂ ਦੀਆਂ ਸੱਮਸਿਆਵਾਂ ਨੂੰ ਸੁਣੋ ਸੁਲਝਾਓ.. ਬਦਲਾਅ ਦਾ ਵਾਅਦਾ ਕੀਤਾ ਏ ਤੁਸੀ ਪੰਜਾਬ ਦੇ ਮਾੜੇ ਹਲਾਤਾਂ ਨੂੰ ਬਦਲਣ ਦਾ ਨਾ ਕਿ ਆਮ ਆਦਮੀ ਆਮ ਆਦਮੀ ਕਰਕੇ ਆਪਣੇ ਆਪ ਨੂੰ ਮਹਾਰਾਜਿਆਂ ਵਿੱਚ ਬਦਲਣ ਦਾ। ਸੁਧਾਰ ਲਿਆਓ, ਵਰਕਰਾਂ ਵਿੱਚ, ਉਮੀਦਵਾਰਾਂ ਵਿੱਚ ਤਾਂ ਇਸ ਵਿੱਚ ਕੋਈ ਸ਼ੱਕ ਨਹੀ ਕਿ ਲੋਕ ਦਹਾਕਿਆ ਤੱਕ “ਆਪ” ਦਾ ਸਾਥ ਦੇਣਗੇ ਨਹੀ ਤਾਂ 2027 ਤੱਕ “ਆਪ ਪਾਰਟੀ” ਕੀ ਸੀ ਕਿਹੜੀ ਸੀ ਕਿਸੇ ਨੇ ਯਾਦ ਵੀ ਨਹੀ ਰੱਖਣਾ।