ਜ਼ਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਭਾਗੀਰਥ ਸਿੰਘ ਮੀਨਾ ਵੱਲੋਂ ਇਕ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਸੀ.ਆਈ.ਏ.ਸਟਾਫ ਨਵਾਂਸ਼ਹਿਰ ਦੀ ਪੁਲਿਸ ਨੇ ਗਸ਼ਤ ਦੌਰਾਨ ਇੱਕ ਵਿਆਕਤੀ ਨੂੰ 2 ਕਿਲੋ 600 ਗਰਾਮ ਅਫੀਮ ਸਮੇਤ ਕਾਬੂ ਕੀਤਾ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ ਸਟਾਫ਼ ਨਵਾਂਸ਼ਹਿਰ ਦੇ ਐੱਸ.ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਸਮਾਜ ਵਿਰੋਧੀ ਭੈੜੇ ਅਨਸਰਾਂ ਦੀ ਚੈਕਿੰਗ ਸਬੰਧੀ ਗਸ਼ਤ ਦੌਰਾਨ ਪਿੰਡ ਮੱਲਪੁਰ ਅੜਕਾਂ, ਕਰੀਹਾ ਤੇ ਪਿੰਡ ਅਮਰਗੜ੍ਹ ਤੋਂ ਹੁੰਦੇ ਹੋਏ ਪਿੰਡ ਕਰਿਆਮ ਵਲ ਨੂੰ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਪਿੰਡ ਭੰਗਲ ਵਿਖੇ ਚੌਰਸਤੇ ‘ਤੇ ਬਣੇ ਇਕ ਮੁਸਾਿਫ਼ਰ ਖਾਨੇ ਨੇੜੇ ਪੁੱਜੀ ਤਾਂ ਉਨ੍ਹਾਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਮੁਸਾਿਫ਼ਰ ਖਾਨੇ ਦੇ ਬਾਹਰ ਹੱਥ ਵਿਚ ਤਣੀਦਾਰ ਝੋਲ਼ਾ ਫੜੀ ਖੜ੍ਹੇ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ ‘ਤੇ ਕਾਬੂ ਕਰ ਕੇ ਉਸ ਦਾ ਨਾਂ ਪਤਾ ਪੁੱਛਿਆ। ਜਿਸ ਨੇ ਪੁਲਿਸ ਪਾਰਟੀ ਨੂੰ ਆਪਣਾ ਨਾਂ ਰਾਮ ਯਾਦਵ ਵਾਸੀ ਪਿੰਡ ਕਲਗੀ (ਝਾਰਖੰਡ) ਦੱਸਿਆ। ਜਦੋਂ ਪੁਲਿਸ ਪਾਰਟੀ ਨੇ ਉਸ ਕੋਲ ਫੜੇ ਝੋਲੇ ਦੀ ਤਲਾਸ਼ੀ ਲਈ ਤਾਂ ਝੋਲੇ ਵਿਚ ਰੱਖੇ ਇਕ ਮੋਮੀ ਲਿਫ਼ਾਫ਼ੇ ‘ਚੋਂ 02 ਕਿੱਲੋ 600 ਗ੍ਰਾਮ ਅਫੀਮ ਬਰਾਮਦ ਹੋਈ। ਜਿਸ ‘ਤੇ ਪੁਲਿਸ ਵੱਲੋਂ ਮੁਲਜ਼ਮ ਰਾਮ ਯਾਦਵ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Latest from Blog
Bollywood Films Based On Terrorism: बॉलीवुड इंडस्ट्री में कई ऐसी फिल्में बनी हैं, जिसमें आतंकवाद का…
Viral Video । ਨੌਕਰਰਾਣੀ ਦੀ ਸ਼ਰਮਨਾਕ ਹਰਕਤ, ਬਾਲਟੀ ‘ਚ ਪੇਸ਼ਾਬ ਕਰ ਲਿਆ ਪੋਚਾ…
मुंबई में सरकारी सावित्रीदेवी फुले महिला छात्रावास की 18 साल की एक छात्रा से बलात्कार और…
कार्तिक आर्यन और कियारा आडवाणी की आने वाली फिल्म ‘सत्य प्रेम की कथा’ बड़े पर्दे पर…
Bharatpur News: भरतपुर जिले में दो नाबालिग लड़कियों से रेप कर आरोपियों ने उनके अश्लील वीडियो…