hands-locked-in-handcuffs-felony-arrest-2

ਪੁਲਿਸ ਨੇ 12ਹਜ਼ਾਰ630 ਰੁਪਏ ਦੀ ਰਕਮ ਸਮੇਤ ਦੜਾ ਸੱਟਾ ਲਗਾਉਦਾ ਕੀਤਾ ਕਾਬੂ।

3410 views
6 mins read

ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ.ਸ਼੍ਰੀ ਭਾਗੀਰਥ ਸਿੰਘ ਮੀਨਾ ਵਲੋ ਦੜੇ ਸੱਟਾ ਲਗਾਉਣ ਦਾ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਵਕਤ ਸਫਲਤਾ ਮਿਲੀ ਜਦੋ ਪੁਲਿਸ ਨੇ ਦੜੇ ਸੱਟੇ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਨੂੰ 12,630 ਰੁਪਏ ਸਮੇਤ ਕਾਬੂ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਐੱਸ.ਆਈ ਸੁਭਾਸ਼ ਚੰਦਰ ਇੰਚਾਰਜ ਪੁਲਿਸ ਚੌਕੀ ਜਾਡਲਾ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਨਹਿਰ ਪੁਲ ਜਾਡਲਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਾਮ ਲਾਲ ਉਰਫ ਦਾਣੂ ਪੁੱਤਰ ਸਿਮਰ ਦਿਆਲ ਵਾਸੀ ਜਾਡਲਾ ਦੜੇ ਸੱਟੇ ਦਾ ਕੰਮ ਕਰਦਾ ਹੈ। ਜੋ ਅੱਜ ਵੀ ਨੇੜੇ ਵਿਸ਼ਵਕਰਮਾ ਮੰਦਰ ਲਾਗੇ ਸਬਜੀ ਦੀ ਰੇਹੜੀ ਕੋਲ ਖੜ੍ਹ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਸ਼ਰੇਆਮ ਉੱਚੀ ਆਵਾਜ ‘ਚ ਕਹਿ ਰਿਹਾ ਹੈ ਕਿ ਜੋ ਉਸ ਪਾਸ ਕਿਸੇ ਖਾਸ ਨੰਬਰ ‘ਤੇ ਦੜਾ ਸੱਟਾ ਲਾਏਗਾ ਤਾਂ ਉਸ ਦਾ ਨੰਬਰ ਨਿਕਲਣ ‘ਤੇ ਇਕ ਰੁਪਏ ਦੇ ਸੱਤਰ ਰੁਪਏ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਣਗੇ। ਨੰਬਰ ਨਾ ਨਿਕਲਣ ‘ਤੇ ਰਕਮ ਆਪ ਹਜ਼ਮ ਕਰ ਲਵੇਗਾ। ਪੁਲਿਸ ਨੇ ਮੌਕੇ ‘ਤੇ ਕਾਰਵਾਈ ਕਰਦੇ ਹੋਏ ਰਾਮ ਲਾਲ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਪਾਸੋਂ ਬਾਲ ਪੈਨ, ਕਰੰਸੀ ਨੋਟ 12,630 ਰੁਪਏ, ਇਕ ਕਾਗਜ ਜਿਸ ‘ਤੇ ਨੰਬਰ ਲਿਖੇ ਹੋਏ ਸਨ ਬਰਾਮਦ ਕਰ ਲਿਆ ਹੈ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਗੈਂਬਿਲੰਗ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  Previous Story

  ये हैं ₹3000 से कम में आने वाली boAt की 5 बेहतरीन स्मार्टवॉच, जानें प्राइस और स्पेसिफिकेशन

  Next Story

  2 ਕਿਲੋ 600 ਗਰਾਮ ਅਫੀਮ ਸਮੇਤ ਇੱਕ ਵਿਆਕਤੀ ਚੜਿਆ ਪੁਲਿਸ ਅੜਿੱਕੇ ।

  Latest from Blog

  Website Readers