ਸਹਿਕਾਰੀ ਸਭਾ ਪਿੰਡ ਕਲੇਰਾ ਵਿਖੇ ਮਾਨਵਤਾ ਦੀ ਨਿਸ਼ਕਾਮ ਸੇਵਾ ਹਿੱਤ ਖੂਨਦਾਨ ਕੈਂਪ ਲੱਗਾ

4102 views
17 mins read
IMG-20230317-WA0088

ਇਲਾਕੇ ਦੀ ਪ੍ਰਸਿੱਧ ਸਹਿਕਾਰੀ ਸਭਾ ਦੀ ਕਲੇਰਾਂ ਕੋ ਐਪ ਮਲਟੀਪਰਪਜ਼ ਸਰਵਿਸ ਸੁਸਾਇਟੀ ਲਿਮ: ਕਲੇਰਾਂ ਵੱਲੋ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਅੱਜ ਸਵੈ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 35 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀ ਹਰਪ੍ਰੀਤ ਕੁਮਾਰ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ ਨੇ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਹੇ ਕੀਤਾ, ਉਹਨਾਂ ਦਾ ਸਹਿਯੋਗ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤਾ। ਸਮਾਂ ਰੋਸ਼ਨ ਕਰਨ ਦੀ ਰਸਮ ਬਲਜਿੰਦਰ ਸਿੰਘ ਜਿਲ੍ਹਾ ਮੈਨੇਜਰ ਮਾਰਕਫੈੱਡ ਅਤੇ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਨਿਭਾਈ ।
ਹਰਪ੍ਰੀਤ ਕੁਮਾਰ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ ਨੇ ਦੀ ਕਲੇਰਾਂ ਕੋ ਐਪ ਮਲਟੀਪਰਪਜ਼ ਸਰਵਿਸ ਸੁਸਾਇਟੀ ਲਿਮ: ਕਲੇਰਾਂ ਦੇ ਸਮੂਹ ਅਹੁਦੇਦਾਰਾਂ, ਸੈਕਟਰੀ ਅਤੇ ਕਰਮਚਾਰੀਆਂ ਵੱਲੋਂ ਮਾਨਵਤਾ ਦੀ ਨਿਸ਼ਕਾਮ ਸੇਵਾ ਲਈ ਸਵੈ ਇਛੱਕ ਖੂਨਦਾਨ ਕੈਂਪ ਲਗਾਉਣ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਇਕੱਤਰ ਜਨ ਸਮੂਹ ਨੂੰ ਖੂਨਦਾਨ ਕਰਨ ਲਈ ਪ੍ਰੇਰਿਆ। ਇਸ ਮੌਕੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਖੂਨਦਾਨ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਹਰੇਕ ਇੱਕ ਤੰਦਰੁਸਤ ਮਨੁੱਖ ਨੂੰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ, ਇਹ ਦਾਨ ਕੀਤਾ ਖੂਨ ਅਨੇਕਾਂ ਕੀਮਤੀ ਜਾਨਾਂ ਬਚਾਉਣ ਦੇ ਕੰਮ ਆਉਂਦਾ ਹੈ। ਸਭਾ ਦੇ ਸੈਕਟਰੀ ਪਰਮਿੰਦਰ ਸਿੰਘ ਨੇ ਸਮੂਹ ਖੂਨਦਾਨੀਆਂ ਦਾ, ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਸਭਾ ਦੇ ਮੈਂਬਰਾਂ ਦਾ ਸਵੈਇੱਛਕ ਖੂਨਦਾਨ ਕੈਂਪ ਲਗਾਉਣ ਲਈ ਦਿੱਤੇ ਸਹਿਯੋਗ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ।
ਖੂਨਦਾਨ ਕੈਂਪ ਮੌਕੇ ਖੁਨਦਾਨੀਆਂ ਦੀ ਹੌ’ਸਲਾ ਅਫਜ਼ਾਈ ਲਈ ਮੁੱੱਖ ਮਹਿਮਾਨ ਹਰਪ੍ਰੀਤ ਕੁਮਾਰ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਬਲਜਿੰਦਰ ਸਿੰਘ ਜਿਲ੍ਹਾ ਮੈਨੇਜਰ ਮਾਰਕਫੈੱਡ, ਨਿਰਮਲ ਸਿੰਘ ਪ੍ਰਧਾਨ ਕੋ ਐਪ ਮਲਟੀਪਰਪਜ਼ ਸਰਵਿਸ ਸੁਸਾਇਟੀ ਲਿਮ: ਕਲੇਰਾਂ, ਲਖਵਿੰਦਰ ਸਿੰਘ ਸਾਧੜਾ ਮੀਤ ਪ੍ਰਧਾਨ, ਰਾਮ ਪਾਲ, ਗੁਰਪ੍ਰੀਤ ਸਿੰਘ, ਮਨਜੀਤ ਕੌਰ, ਜਸਵੀਰ ਸਿੰਘ (ਸਾਰੇ ਸੁਸਾਇਟੀ ਪ੍ਰਧੰਬਕ ਕਮੇਟੀ), ਇਕਬਾਲ ਸਿੰਘ ਮੈਨੇਜਰ ਸੀ ਐਮ ਐਸ ਬੰਗਾ, ਪਰਮਿੰਦਰ ਸਿੰਘ ਸੈਕਟਰੀ ਕੋ ਐਪ ਮਲਟੀਪਰਪਜ਼ ਸਰਵਿਸ ਸੁਸਾਇਟੀ ਲਿਮ: ਕਲੇਰਾਂ, ਮਨਦੀਪ ਸਿੰਘ ਸੈਕਟਰੀ ਜੰਡਿਆਲਾ, ਸੁਰਜੀਤ ਸਿੰਘ ਸੈਕਟਰੀ ਮੱਲੂਪੋਤਾ, ਸ਼ਿੰਗਾਰਾ ਸੈਕਟਰੀ ਲੰਗੇਰੀ, ਰਾਜਵਿੰਦਰ ਸਿੰਘ ਸੈਕਟਰੀ ਬਾਹੜੋਵਾਲ, ਜਤਿੰਦਰ ਸਿੰਘ ਸੈਕਟਰੀ ਪੂਨੀਆਂ, ਸੋਹਣ ਲਾਲ ਸੈਕਟਰੀ ਹੱਪੋਵਾਲ, ਜਗਜੀਤ ਸਿੰਘ ਸੈਕਟਰੀ ਫਰਾਲਾ, ਰਾਮ ਪਾਲ ਸੇਵਾਦਾਰ ਮੱਲੂਪੋਤਾ, ਜਗਜੀਤ ਸਿੰਘ, ਗੁਰਮੁੱਖ ਸਿੰਘ, ਦਾਰਾ ਸਿੰਘ, ਬਲਜਿੰਦਰ ਸਿੰਘ ਹੈਪੀ ਕਲੇਰਾਂ, ਸੁਦਾਗਰ ਸਿੰਘ, ਗੁਦਾਵਰ ਸਿੰਘ, ਕੁਲਵਿੰਦਰ ਸਿੰਘ, ਅਜੈਬ ਸਿੰਘ ਲੰਬੜਦਾਰ, ਹਰਦੀਪ ਸਿੰਘ, ਰਾਜਿੰਦਰ ਸਿੰਘ, ਕੁਲਵੀਰ ਸਿੰਘ, ਰਘਵੀਰ ਸਿੰਘ, ਇੰਦਰਜੀਤ ਸਿੰਘ, ਬਲਦੀਪ ਸਿੰਘ, ਰਾਜ ਕੁਮਾਰ, ਹਰਜੋਤ ਸਿੰਘ, ਲਖਵਿੰਦਰ ਸਿੰਘ, ਰਿੰਕੂ, ਗੁਰਦੇਵ ਸਿੰਘ, ਮਮਤਾ ਰਾਣੀ, ਸੁਮਨ ਭਾਰਦਵਾਜ, ਜੋਗਿੰਦਰ ਪਾਲ, ਅਜੈ ਕੁਮਾਰ, ਜਸਵਿੰਦਰ ਸਿੰਘ, ਕਮਲਦੀਪ ਸਿੰਘ, ਅਮਰੀਕ ਸਿੰਘ, ਗੁਰਜਿੰਦਰ ਸਿੰਘ ਜਗਤਪੁਰ, ਗੁਰਨੇਕ ਸਿੰਘ ਅਤੇ ਹੋਰ ਪਿੰਡ ਵਾਸੀ ਵੀ ਖੂਨਦਾਨੀਆਂ ਦੂ ਸੇਵਾ ਸੰਭਾਲ ਲਈ ਹਾਜ਼ਰ ਸਨ। ਕੈਂਪ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।

    Previous Story

    ਜਸਵੀਰ ਸਿੰਘ ਨੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਦੇ ਮੈਨੇਜਰ ਦਾ ਅਹੁਦਾ ਸੰਭਾਲਿਆ ।

    Next Story

    अतीक अहमद के बाद मुख्तार अंसारी गैंग की शामत, एनकाउंटर में पकड़ा गया शार्प शूटर, दर्ज हैं 16 FIR

    Latest from Blog

    Website Readers