ਜਸਵੀਰ ਸਿੰਘ ਨੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਦੇ ਮੈਨੇਜਰ ਦਾ ਅਹੁਦਾ ਸੰਭਾਲਿਆ ।

3461 views
7 mins read
IMG-20230317-WA0087

ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਿਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਵਿਖੇ ਜਸਵੀਰ ਸਿੰਘ ਨੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਿਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਦੇ ਮੈਨੇਜਰ ਦਾ ਅਹੁਦਾ ਸੰਭਾਲਿਆ। ਇਸ ਮੌਕੇ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਇੰਚਾਰਜ ਧਰਮ ਪ੍ਰਚਾਰ ਕਮੇਟੀ ਦੁਆਬਾ ਜੋਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ ਤੇ ਹਾਜਰ ਹੋਏ ਜਿੱਥੇ ਉਹਨਾਂ ਨੇ ਸਾਬਕਾ ਮੈਨੇਜਰ ਗੁਰਨੈਬ ਸਿੰਘ ਦੀ ਤਰੱਕੀ ਹੋਣ ਉਪਰੰਤ ਉਹਨਾਂ ਨੂੰ ਵਿਦਾਈ ਦਿੰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ ਉਥੇ ਹੀ ਨਵੇਂ ਮੈਨੇਜਰ ਜਸਵੀਰ ਸਿੰਘ ਨੂੰ ਚਰਨ ਕੰਵਲ ਗੁਰਦੁਆਰਾ ਸਾਹਿਬ ਦਾ ਅਹੁਦਾ ਸੰਭਾਲਦੇ ਹੋਏ ਮੁਬਾਰਕਵਾਦ ਦਿੱਤੀ ਤੇ ਕਿਹਾ ਕਿ ਆਸ ਕਰਦੇ ਹਾਂ ਕਿ ਮੈਨੇਜਰ ਸਾਹਿਬ ਸੰਗਤ ਅਤੇ ਸਟਾਫ ਨਾਲ ਤਾਲਮੇਲ ਬਣਾਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਵਧੀਆ ਤਰੀਕੇ ਨਾਲ ਚਲਾਉਣਗੇ। ਇਸ ਦੌਰਾਨ ਜਸਵੀਰ ਸਿੰਘ ਨੇ ਅਹੁਦਾ ਸੰਭਾਲਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਸਨੂੰ ਉਹ ਪੂਰੀ ਜ਼ਿੰਮੇਦਾਰੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਦੌਰਾਨ ਉਨ੍ਹਾਂ ਨੂੰ ਸਟਾਫ ਮੈਂਬਰਾਂ ਨੇ ਵਧਾਈਆਂ ਪੇਸ਼ ਕੀਤੀਆਂ। ਇਸ ਮੌਕੇ ਗੁਰਪ੍ਰੀਤ ਸਿੰਘ ਅਕਾਊਂਟੈਂਟ, ਅੰਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਹਰਨੇਕ ਸਿੰਘ, ਭਾਈ ਪਲਵਿੰਦਰ ਸਿੰਘ ਕਥਾਵਾਚਕ, ਕੁਲਜਿੰਦਰਜੀਤ ਸਿੰਘ ਸੋਢੀ, ਗੁਰਮੁਖ ਸਿੰਘ, ਹਰਵਿੰਦਰ ਸਿੰਘ, ਤਜਿੰਦਰ ਸਿੰਘ, ਚਰਨਜੀਤ ਸਿੰਘ, ਉਂਕਾਰ ਸਿੰਘ, ਗੁਰਵਿੰਦਰਪਾਲ ਸਿੰਘ, ਅਮਰਜੀਤ ਸਿੰਘ, ਪਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ।

  Previous Story

  Gumla News : छेनी-हथौड़ी के विवाद में छोटे भाई ने बड़े भाई पर चाकू से कर दिया हमला, जानें फिर क्या हुआ

  Next Story

  ਸਹਿਕਾਰੀ ਸਭਾ ਪਿੰਡ ਕਲੇਰਾ ਵਿਖੇ ਮਾਨਵਤਾ ਦੀ ਨਿਸ਼ਕਾਮ ਸੇਵਾ ਹਿੱਤ ਖੂਨਦਾਨ ਕੈਂਪ ਲੱਗਾ

  Latest from Blog

  Website Readers