ਵਿਆਹ ਦਾ ਝਾਂਸਾ ਦੇ ਕੇ ਅਮਰੀਕੀ ਔਰਤ ਨਾਲ ਕੀਤਾ ਜਬਰ -ਜਿਨਾਹ

3963 views
7 mins read
rape_5-1

ਅਮਰੀਕਾ ਦੀ ਰਹਿਣ ਵਾਲੀ ਇੱਕ ਤਲਾਕ ਸ਼ੁਦਾ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਲੁਧਿਆਣਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਕਈ ਸਾਲਾਂ ਤਕ ਜਬਰ-ਜਨਾਹ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਬਾਅਦ ਵਿੱਚ ਔਰਤ ਨੂੰ ਜਦੋ ਪਤਾ ਲੱਗਾ ਕਿ ਮੁਲਜ਼ਮ ਪਹਿਲਾਂ ਤੋਂ ਵਿਆਹਿਆ ਹੋਇਆ ਹੈ । ਇਸ ਮਾਮਲੇ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕਿ ਉਹ ਅਮਰੀਕਾ ਵਿਚ ਰਹਿੰਦੀ ਹੈ। ਉਹ ਕੁਝ ਮਹੀਨਿਆਂ ਬਾਅਦ ਅਕਸਰ ਭਾਰਤ ਵਿਚ ਆ ਜਾਂਦੀ ਸੀ ।18 ਅਕਤੂਬਰ ਨੂੰ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਔਰਤ ਨੇ ਦੱਸਿਆ ਕਿ ਦਸ ਸਾਲ ਪਹਿਲਾਂ ਉਹ ਅਮਰੀਕਾ ਤੋਂ ਭਾਰਤ ਆਈ ਤਾਂ ਉਸ ਦੀ ਮੁਲਾਕਾਤ ਆਰਿਆ ਮੁਹੱਲਾ ਦੇ ਰਹਿਣ ਵਾਲੇ ਦਲਜੀਤ ਸਿੰਘ ਨਾਲ ਹੋਈ। ਦਲਜੀਤ ਸਿੰਘ ਨੇ ਔਰਤ ਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਉਸ ਨਾਲ ਸਰੀਰਕ ਸਬੰਧ ਬਣਾਏ। ਔਰਤ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਹ ਜਦ ਵੀ ਅਮਰੀਕਾ ਤੋਂ ਭਾਰਤ ਆਉਂਦੀ ਤਾਂ ਦਲਜੀਤ ਸਿੰਘ ਉਸ ਨੂੰ ਫਾਰਮ ਹਾਊਸ ਵਿੱਚ ਲੈ ਜਾਂਦਾ। ਵਿਆਹ ਦਾ ਝਾਂਸਾ ਦੇ ਕੇ ਉਸ ਨੇ ਇਹ ਕਈ ਸਾਲਾਂ ਤੱਕ ਔਰਤ ਨਾਲ ਸਰੀਰਕ ਸਬੰਧ ਬਣਾਏ । ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੰਦਿਆਂ ਔਰਤ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੂੰ ਪਤਾ ਲੱਗਾ ਕਿ ਦਲਜੀਤ ਸਿੰਘ ਵਿਆਹਿਆ ਹੋਇਆ ਹੈ ਅਤੇ ਉਸ ਨੇ ਇੱਕ ਓਹਲਾ ਰੱਖ ਕੇ ਔਰਤ ਦੀ ਇੱਜਤ ਲੁੱਟੀ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਦਲਜੀਤ ਸਿੰਘ ਦੇ ਖਿਲਾਫ ਜਬਰ-ਜਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

    Previous Story

    क्या यूपी पुलिस घूस देकर फर्जी मुठभेड़ को बनाती है रियल? वायरल ऑडियो के बाद जांच जारी

    Next Story

    Gumla News : छेनी-हथौड़ी के विवाद में छोटे भाई ने बड़े भाई पर चाकू से कर दिया हमला, जानें फिर क्या हुआ

    Latest from Blog

    Website Readers