ਨਗਰ ਕੌਂਸਲ ਦੀ ਲਾਪਰਵਾਹੀ, ਲੋਕਾਂ ਲਈ ਬਣੀ ਪਰੇਸ਼ਾਨੀ ਦਾ ਸਬੱਬ

11653 views
8 mins read

ਫਿਲੌਰ : ਇਥੇ ਪੁਰਾਣੀ ਤਹਿਸੀਲ ਰੋਡ ‘ਤੇ ਚੰਗੀ ਭਲੀ ਸੜਕ ਨੂੰ ਨਗਰ ਕੌਂਸਲ ਦੀ ਜੇਸੀਬੀ ਮਸ਼ੀਨ ਨਾਲ ਪੁੱਟ ਦਿੱਤਾ ਗਿਆ। ਇੱਥੇ ਹੀ ਬਸ ਨਹੀਂ, ਲੋਕਾਂ ਦੀਆਂ ਦੇਹਲੀਆਂ ਤਕ ਢਾਹ ਦਿੱਤੀਆਂ ਗਈਆਂ ਤੇ ਲੋਕਾਂ ਦੇ ਘਰਾਂ ਨੂੰ ਪਾਣੀ ਦੀ ਸਪਲਾਈ ਵਾਲੇ ਪਾਈਪ ਪੁੱਟ ਸੁੱਟੇ ਗਏ। ਮੁਹੱਲੇ ਦੇ ਵਸਨੀਕ ਐਡਵੋਕੇਟ ਪੰਕਜ ਸ਼ਰਮਾ, ਅਸ਼ੋਕ ਕੁੰਦਰਾ, ਵਿਜੈ ਕੁਮਾਰ, ਬੀਬੀ ਬਿੰਦਰ, ਸੇਵਾ ਮੁਕਤ ਪਿੰ੍ਸੀਪਲ ਨਮਰਤਾ ਸ਼ਰਮਾ, ਤਿਲਕਰਾਜ ਭਾਪਾ, ਸਤੀਸ਼ ਗੁਲਾਟੀ, ਰਾਜੇਸ਼ ਪਾਈ, ਰਾਕੇਸ਼ ਕੁਮਾਰ ਕੱਕੜ ਕਾਲਾ ਆਦਿ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਜਦੋਂ ਕਦੇ ਵੀ ਉਕਤ ਸੜਕ ਬਣਾਈ ਹੈ ਤਾਂ ਮਜ਼ਦੂਰਾਂ ਨੇ ਗੈਂਤੀ ਨਾਲ ਸੜਕ ਪੁੱਟ ਕੇ ਬਣਾਈ ਹੈ ਤਾਂ ਜੋ ਲੋਕਾਂ ਦੀਆਂ ਦੇਹਲੀਆਂ ਤੇ ਪਾਣੀ ਦੀਆਂ ਪਾਈਪਾਂ ਸੁਰੱਖਿਅਤ ਰਹਿ ਸਕਣ ਪਰ ਨਗਰ ਕੌਂਸਲ ਨੇ ਉਕਤ ਸੜਕ ‘ਤੇ ਜੇਸੀਬੀ ਮਸ਼ੀਨ ਨਾਲ ਪੁਟਾਈ ਸ਼ੁਰੂ ਕਰ ਦਿੱਤੀ। ਜੇਸੀਬੀ ਦੇ ਚਾਲਕ ਨੇ ਧੱਕੇਸ਼ਾਹੀ ਨਾਲ਼ ਸੜਕ ਦੀ ਪੁਟਾਈ ਕੀਤੀ ਤੇ ਲੋਕਾਂ ਦੀਆਂ ਦੇਹਲੀਆਂ ਪੁੱਟ ਸੁੱਟੀਆਂ ਅਤੇ ਪਾਣੀ ਦੀਆਂ ਪਾਈਪਾਂ ਵੀ ਤੋੜ ਦਿੱਤੀਆਂ। ਇਸ ਕਾਰਨ ਸੜਕ ‘ਤੇ ਪਾਣੀ ਦਾ ਛੱਪੜ ਲੱਗ ਗਿਆ। ਲੋਕਾਂ ਨੂੰ ਆਉਣ-ਜਾਣ ਸਮੇਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਾਰਜ ਸਾਧਕ ਅਫਸਰ ਫਿਲੌਰ ਦੇਸ ਰਾਜ ਨੇ ਸੰਪਰਕ ਕਰਨ ‘ਤੇ ਕਿਹਾ ਕਿ ਉਹ ਸਵੇਰੇ ਸਬੰਧਤ ਠੇਕੇਦਾਰ ਨੂੰ ਬੁਲਾ ਕੇ ਲੋੜੀਂਦਾ ਐਕਸ਼ਨ ਲੈਣਗੇ।

ਕਸੂਰਵਾਰਾਂ ਖ਼ਿਲਾਫ਼ ਹੋਵੇਗੀ ਕਾਰਵਾਈ : ਪਿ੍ਰੰਸੀਪਲ ਪ੍ਰਰੇਮ ਕੁਮਾਰ

ਜਦੋਂ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਿੰ੍ਸੀਪਲ ਪੇ੍ਮ ਕੁਮਾਰ ਫਿਲੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਕਾਰਜ ਸਾਧਕ ਅਫ਼ਸਰ ਨੂੰ ਸਵੇਰੇ ਬੁਲਾ ਕੇ ਸਾਰੇ ਮਾਮਲੇ ਦੀ ਜਾਂਚ ਕਰਨਗੇ ਅਤੇ ਕਸੂਰਵਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Previous Story

ਜਦ ਗੂਗਲ ਵੀ ਦੱਸ ਰਿਹਾ ਚਿੱਟਾ ਵੇਚਣ ਵਾਲੇ ਦੀ ਲੋਕੇਸ਼ਨ ਤਾਂ ਪੁਲਿਸ ਸ਼ਾਂਤ ਕਿਉ?

Next Story

ਕੋਟਕਪੂਰਾ ਗੋਲੀਕਾਂਡ: ਸੁਖਬੀਰ ਬਾਦਲ ‘ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ; ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਰਾਹਤ

Latest from Blog

Website Readers