ਸਿੱਧੂ ਮੂਸੇਵਾਲਾ ਦਾ ਅਨਮੋਲ ਕਵਾਤਰਾ ਨਾਲ ਕੀਤਾ ਵਾਅਦਾ ਮਾਪਿਆਂ ਨੇ ਨਿਭਾਇਆ, ਕਵਾਤਰਾ ਨੂੰ ਮਿਲ ਕੀਤਾ ਇਹ ਕੰਮ

62 views
9 mins read
ਸਿੱਧੂ ਮੂਸੇਵਾਲਾ ਦਾ ਅਨਮੋਲ ਕਵਾਤਰਾ ਨਾਲ ਕੀਤਾ ਵਾਅਦਾ ਮਾਪਿਆਂ ਨੇ ਨਿਭਾਇਆ, ਕਵਾਤਰਾ ਨੂੰ ਮਿਲ ਕੀਤਾ ਇਹ ਕੰਮ

Anmol Kwatra Meets Sidhu Moose Wala Parents: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ। 19 ਮਾਰਚ ਨੂੰ ਉਸ ਦੀ ਪਹਿਲੀ ਬਰਸੀ ਮਨਾਈ ਜਾਣੀ ਹੈ। ਇਸ ਦੇ ਲਈ ਸਿੱਧੂ ਦੇ ਮਾਪਿਆਂ ਨੇ ਪੂਰੇ ਪੰਜਾਬ ਤੋਂ ਉਸ ਦੇ ਚਾਹੁਣ ਵਾਲਿਆਂ ਨੂੰ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਸਿੱਧੂ ਦੇ ਮਾਪੇ ਬਲਕੌਰ ਸਿੰਘ ਤੇ ਚਰਨ ਕੌਰ ਲੁਧਿਆਣਾ ‘ਚ ਸੀ। ਇੱਥੇ ਉਨ੍ਹਾਂ ਨੇ ਪੰਜਾਬੀ ਮਾਡਲ ਤੇ ਸਮਾਜ ਸੇਵੀ ਅਨਮੋਲ ਕਵਾਤਰਾ ਦੇ ਨਾਲ ਖਾਸ ਮੁਲਾਕਾਤ ਕੀਤੀ। 

ਇਹ ਵੀ ਪੜ੍ਹੋ: ਜਸਵਿੰਦਰ ਭੱਲਾ ‘ਤੇ ਪਤਨੀ ਕਰਦੀ ਹੈ ਸ਼ੱਕ, ਪੋਸਟ ਸ਼ੇਅਰ ਕਰ ਬੋਲੇ- ਜੇ 60 ਦੀ ਉਮਰ ‘ਚ ਵੀ ਪਤਨੀ ਸ਼ੱਕ ਕਰੇ ਤਾਂ…

ਅਨਮੋਲ ਕਵਾਤਰਾ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਸਿੱਧੂ ਦੇ ਮਾਪਿਆਂ ਨੂੰ ਮਿਲ ਰਿਹਾ ਹੈ। ਸਿੱਧੂ ਦੇ ਮਾਪਿਆਂ ਨੂੰ ਮਿਲ ਕੇ ਕਵਾਤਰਾ ਕਾਫੀ ਭਾਵੁਕ ਹੋ ਗਿਆ। ਉਸ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਦਿਆਂ ਕਿਹਾ, ‘ਸਿੱਧੂ ਮੂਸੇਵਾਲਾ ਨੇ ਪਿਛਲੇ ਸਾਲ ਯਾਨਿ 20 ਮਈ 2022 ਨੂੰ ਉਸ ਨਾਲ ਮਿਲਣ ਦਾ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਹੋ ਸਕਿਆ। ਹੁਣ ਉਸ ਦੇ ਮਾਪੇ ਅਨਮੋਲ ਤੇ ਉਸ ਦੇ ਐਨਜੀਓ ਦੀ ਟੀਮ ਨੂੰ ਮਿਲਣ ਪਹੁੰਚੇ।’ ਦੱਸ ਦਈਏ ਕਿ ਸਿੱਧੂ ਦੇ ਮਾਪਿਆਂ ਨੇ ਇਸ ਮੌਕੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ। ਦੇਖੋ ਇਹ ਵੀਡੀਓ:

[blurb]

 
 
 
 
 
View this post on Instagram
 
 
 
 
 
 
 
 
 
 
 

A post shared by Anmol Kwatra (@anmolkwatra96)


[/blurb]

ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 20 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਹੀ ਇਨਸਾਫ ਅਧੂਰਾ ਹੈ। ਹੁਣ ਹਾਲ ਹੀ ਲਾਰੈਂਸ ਬਿਸ਼ਨੋਈ ਨੇ ਏਬੀਪੀ ਨਿਊਜ਼ ਨੂੰ ਇੰਟਰਵਿਊ ਦਿੱਤੀ ਸੀ, ਜਿਸ ਵਿੱਚ ਉਸ ਨੇ ਸਿੱਧੂ ਬਾਰੇ ਵੀ ਕਾਫੀ ਗੱਲਾਂ ਕੀਤੀਆਂ ਸੀ। ਦੂਜੇ ਪਾਸੇ ਅਨਮੋਲ ਕਵਾਤਰਾ ਦੀ ਗੱਲ ਕਰੀਏ ਤਾਂ ਉਹ ਇੱਕ ਮਾਡਲ ਤੇ ਸਮਾਜ ਸੇਵੀ ਹੈ। ਉਹ ਆਪਣੀ ‘ਏਕ ਜ਼ਰੀਆ’ ਨਾਮ ਦੀ ਐਨਜੀਓ ਚਲਾਉਂਦਾ ਹੈ, ਜੋ ਕਿ ਗਰੀਬ ਤੇ ਜ਼ਰੂਰਤਮੰਦ ਲੋਕਾਂ ਦਾ ਇਲਾਜ ਕਰਾਉਂਦੀ ਹੈ।

ਇਹ ਵੀ ਪੜ੍ਹੋ: ਪਿਤਾ ਦੇ ਦੇਹਾਂਤ ਤੋਂ ਬਾਅਦ ਸੁਨੰਦਾ ਸ਼ਰਮਾ ਦੀ ਪਹਿਲੀ ਸੋਸ਼ਲ ਮੀਡੀਆ ਪੋਸਟ, ਬੋਲੀ- ਦੂਰ ਤੱਕ ਦੇਖਦੇ-ਦੇਖਦੇ…

Previous Story

11 साल बड़े एजाज खान से कर ली पवित्रा पूनिया ने शादी! सिंदूर और लाल जोड़े में शेयर किया वीडियो, गुपचुप हो गई…

Next Story

ऑनलाइन DTH रिचार्ज में महिला ने गंवाए 81 हजार रुपये, छोटी-सी गलती का बड़ा नुकसान, आपकी भी तो यही आदत नहीं?

Latest from Blog

Website Readers