ਗਰਮੀਆਂ ‘ਚ ਨਹੀਂ ਆਏਗਾ ਮੋਟਾ ਬਿੱਲ! ਬੱਸ ਏਸੀ ‘ਚ ਕਰ ਲਵੋ ਇਹ ਸੈਟਿੰਗ, ਕੂਲਿੰਗ ਵੀ ਹੋ ਜਾਵੇਗੀ ਡਬਲ

54 views
10 mins read
ਗਰਮੀਆਂ ‘ਚ ਨਹੀਂ ਆਏਗਾ ਮੋਟਾ ਬਿੱਲ! ਬੱਸ ਏਸੀ ‘ਚ ਕਰ ਲਵੋ ਇਹ ਸੈਟਿੰਗ, ਕੂਲਿੰਗ ਵੀ ਹੋ ਜਾਵੇਗੀ ਡਬਲ

Electricity Bill In Summer: ਗਰਮੀਆਂ ਆ ਰਹੀਆਂ ਹਨ। ਹੁਣ ਏਸੀ ਚੱਲਣੇ ਸ਼ੁਰੂ ਹੋ ਜਾਣਗੇ। ਇਸ ਦੇ ਨਾਲ ਹੀ ਬਿਜਲੀ ਬਿੱਲ ਵੀ ਮੋਟਾ ਆਏਗਾ। ਇਹ ਵੀ ਹੋ ਸਕਦਾ ਹੈ ਕਿ ਪੰਜਾਬ ਅੰਦਰ ਜਿਨ੍ਹਾਂ ਦਾ ਸਰਦੀਆਂ ਵਿੱਚ ਬਿਜਲੀ ਬਿੱਲ ਜ਼ੀਰੋ ਆਉਂਦਾ ਸੀ, ਹੁਣ ਗਰਮੀਆਂ ਵਿੱਚ ਬਿੱਲ ਹਜ਼ਾਰਾਂ ਤੱਕ ਪਹੁੰਚ ਜਾਵੇ। ਬਿਜਲੀ ਬਿੱਲ ਵਧਣ ਦਾ ਮੁੱਖ ਕਾਰਨ ਏਸੀ ਹੀ ਹੁੰਦਾ ਹੈ।

ਦਰਅਸਲ ਕੜਾਕੇ ਦੀ ਗਰਮੀ ਵਿੱਚ ਏਸੀ ਹੀ ਸਾਨੂੰ ਰਾਹਤ ਦਿੰਦਾ ਹੈ। ਗਰਮੀਆਂ ਦੇ ਮੌਸਮ ਵਿੱਚ ਸਾਰਾ ਦਿਨ ਏਸੀ ਜ਼ਿਆਦਾ ਚੱਲਣ ਨਾਲ ਬਿਜਲੀ ਦਾ ਬਿੱਲ ਵੀ ਜ਼ਿਆਦਾ ਆਉਂਦਾ ਹੈ। ਜ਼ਿਆਦਾ ਚੱਲਣ ਨਾਲ ਏਸੀ ਦੀ ਕੂਲਿੰਗ ਵੀ ਘੱਟ ਹੋਣ ਲੱਗਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ AC ਦੀ ਕਿਹੜੀ ਚੀਜ਼ ਨੂੰ ਬਦਲ ਕੇ ਤੁਸੀਂ ਜ਼ਿਆਦਾ ਕੂਲਿੰਗ ਤੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਡਿਵਾਈਸ ਨੂੰ ਆਨਲਾਈਨ ਤੇ ਆਫਲਾਈਨ ਖਰੀਦਿਆ ਜਾ ਸਕਦਾ ਹੈ।

ਕੀ ਹੈ AC ਫੇਲ੍ਹ ਹੋਣ ਦਾ ਕੀ ਕਾਰਨ- AC ਖਰਾਬ ਹੋਣ ਦੇ ਕਈ ਕਾਰਨ ਹਨ। ਇਸ ਦਾ ਸਭ ਤੋਂ ਵੱਡਾ ਕਾਰਨ PCB ਦਾ ਖਰਾਬ ਹੋਣਾ।  PCB ਫੇਲ ਹੋਣ ਕਾਰਨ AC ਚੱਲਦਾ ਹੈ ਪਰ ਜ਼ਿਆਦਾ ਕੂਲਿੰਗ ਨਹੀਂ ਕਰਦਾ, ਨਾਲ ਹੀ ਜ਼ਿਆਦਾ ਬਿਜਲੀ ਦੀ ਖਪਤ ਕਰਦਾ ਹੈ। PCB ਦੀ ਲਾਗਤ ਵੀ ਜ਼ਿਆਦਾ ਹੈ। ਜੇਕਰ ਤੁਸੀਂ Inverter AC ਦੀ ਵਰਤੋਂ ਕਰਦੇ ਹੋ ਤਾਂ ਇਸ ਦੇ ਜਲਦੀ ਖਰਾਬ ਹੋਣ ਦੀ ਸੰਭਾਵਨਾ ਹੈ।

PCB ਖਰਾਬ ਹੋਣ ਦੇ ਕਈ ਕਾਰਨ ਹਨ। ਬਹੁਤੇ ਪਾਣੀ ਨਾਲ ਖਰਾਬ ਹੋ ਜਾਂਦੇ ਹੈ। ਖਾਸ ਤੌਰ ‘ਤੇ Inverter AC ਵਿਚ ਦੋ PCB ਇੱਕ ਬਾਹਰੀ ਯੂਨਿਟ ਅਤੇ ਇੱਕ ਅੰਦਰ ਵਾਲੇ ਹੁੰਦੇ ਹਨ। ਅੰਦਰਲਾ ਵਾਲਾ ਹਿੱਸਾ ਇੰਨੀ ਜਲਦੀ ਖਰਾਬ ਨਹੀਂ ਹੁੰਦਾ, ਪਰ ਬਾਹਰੀ ਯੂਨਿਟ PCB ਜਲਦੀ ਖਰਾਬ ਹੋ ਜਾਂਦਾ ਹੈ। ਜ਼ਿਆਦਾਤਰ Inverter AC ਵਿੱਚ, PCB ਪਿਛਲੇ ਪਾਸੇ ਲੱਗੇ ਹੁੰਦੇ ਹਨ। PCB ਮੀਂਹ ਕਾਰਨ ਖਰਾਬ ਹੋ ਜਾਂਦਾ ਹੈ।

ਇਹ ਵੀ ਪੜ੍ਹੋ: Aloo Bhujiya with Tea: ਕੀ ਤੁਸੀਂ ਵੀ ਚਾਹ ਨਾਲ ਆਲੂ ਭੁਜੀਆ ਖਾਣ ਦੇ ਹੋ ਸ਼ੌਕੀਨ! ਜਾਣੋ ਸਿਹਤ ਲਈ ਕੀ ਫਾਇਦੇ ਤੇ ਕੀ ਨੁਕਸਾਨ

ਕਿਵੇਂ ਮੁਰੰਮਤ ਕਰੀਏ- ਸਿਰਫ਼ ਇੰਜੀਨੀਅਰ ਹੀ PCB ਦੀ ਮੁਰੰਮਤ ਕਰ ਸਕਦਾ ਹੈ। ਪਰ ਆਮ ਤੌਰ ‘ਤੇ PCBs ਨੂੰ ਉਦੋਂ ਬਦਲਿਆ ਜਾਂਦਾ ਹੈ ਜਦੋਂ ਉਹ ਖਰਾਬ ਹੋ ਜਾਂਦੇ ਹਨ। ਇਸਦੀ ਕੀਮਤ ਵੱਖ-ਵੱਖ ਹੁੰਦੀ ਹੈ। ਕਈ ਕੰਪਨੀਆਂ ਆਪਣੇ ਹਿਸਾਬ ਨਾਲ ਪੈਸੇ ਵਸੂਲਦੀਆਂ ਹਨ। ਜੇਕਰ AC ਮਹਿੰਗਾ ਹੈ ਤਾਂ ਇਸ ਦੇ PCB ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ।

ਇਹ ਵੀ ਪੜ੍ਹੋ: Amritsar News: ਖੇਤੀ ਮੰਤਰੀ ਦੀ ਕਿਸਾਨਾਂ ਨੂੰ ਅਪੀਲ! ਕਾਹਲੀ ‘ਚ ਗਿੱਲੀ ਫ਼ਸਲ ਮੰਡੀ ਲੈ ਕੇ ਨਾ ਆਇਓ…

Previous Story

Amid oppn protest, Kerala Assembly session ends in 9 minutes

Next Story

काजोल के दांतों में लगी लिपस्टिक! उंगलियों से करने लगी साफ, लोग बोले- इतने पैसे हैं फिर भी सस्ती…

Latest from Blog

Website Readers